ਪੰਜਾਬ : ਮਰੀ ਹੋਈ ਮਾਂ ਦੇ ਪੇਟ ਚ ਪਲ ਰਿਹਾ ਅਣ ਜੰਮਿਆਂ ਬੱਚਾ ਖੋਲੇਗਾ ਮਾਂ ਦੇ ਕਤਲ ਦਾ ਇਸ ਤਰਾਂ ਰਾਜ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਸਾਡੇ ਦੇਸ਼ ਤੇ ਸਮਾਜ ਵਿੱਚ ਜਿਥੇ ਰਿਸ਼ਤਿਆ ਦੀ ਬਹੁਤ ਜ਼ਿਆਦਾ ਕਦਰ ਕੀਤੀ ਜਾਂਦੀ ਹੈ। ਉੱਥੇ ਹੀ ਬਹੁਤ ਸਾਰੇ ਅਜਿਹੇ ਰਿਸ਼ਤੇ ਵੀ ਹੁੰਦੇ ਹਨ ਜੋ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਤਾਰ-ਤਾਰ ਕਰ ਦਿੰਦੇ ਹਨ। ਬਹੁਤ ਸਾਰੇ ਘਰਾਂ ਦੇ ਪਰਿਵਾਰਕ ਮਾਮਲੇ ਉਹਨਾਂ ਘਰਾਂ ਦੀ ਬਰਬਾਦੀ ਦਾ ਕਾਰਨ ਬਣ ਜਾਂਦੇ ਹਨ। ਜਿੱਥੇ ਬਹੁਤ ਸਾਰੇ ਪਰਿਵਾਰਕ ਰਿਸ਼ਤੇ ਘਰੇਲੂ ਝਗੜਿਆਂ ਅਤੇ ਦਾਜ ਦਹੇਜ ਦੀ ਬਲੀ ਚੜ ਜਾਂਦੇ ਹਨ। ਜਿਸਦੇ ਚਲਦੇ ਹੋਏ ਬਹੁਤ ਸਾਰੀਆਂ ਨੌਜਵਾਨ ਕੁੜੀਆਂ ਨੂੰ ਵੀ ਵਿਆਹ ਤੋਂ ਬਾਅਦ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪੈਂਦੇ ਹਨ। ਅਜਿਹੀਆਂ ਲੜਕੀਆਂ ਨਾਲ ਵਾਪਰਨ ਵਾਲੇ ਬਹੁਤ ਸਾਰੇ ਹਾਦਸੇ ਅਜਿਹੇ ਸਮੇਂ ਸਵਾਲ ਬਣ ਕੇ ਰਹਿ ਜਾਂਦਾ ਹੈ।

ਜਿਸ ਦੀ ਸੱਚਾਈ ਤੱਕ ਪਹੁੰਚਣ ਲਈ ਬਹੁਤ ਲੰਮਾ ਸਮਾਂ ਲੱਗ ਜਾਂਦਾ ਹੈ। ਹੁਣ ਮਰੀ ਮਾਂ ਦੇ ਪੇਟ ਵਿਚ ਪਲ ਰਹੇ ਅਣਜੰਮੇ ਬੱਚੇ ਦੇ ਕਾਰਨ ਉਸ ਦੀ ਮਾਂ ਦੇ ਕਤਲ ਦਾ ਰਾਜ਼ ਸਾਹਮਣੇ ਆਵੇਗਾ, ਜਿਸ ਬਾਰੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੁਰਦਾਸਪੁਰ ਦੇ ਪਿੰਡ ਕੋਹਲੀਆ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਨਵ-ਵਿਆਹੁਤਾ ਦੀ ਮੌਤ ਹੋ ਗਈ ਸੀ ਜੋ ਕਿ ਉਸ ਸਮੇਂ ਛੇ ਮਹੀਨੇ ਦੀ ਗਰਭਵਤੀ ਸੀ। ਜਿਸ ਦਾ ਵਿਆਹ ਇਸੇ ਸਾਲ 26 ਫਰਵਰੀ ਨੂੰ ਹੋਇਆ ਸੀ। ਇਹ ਲੜਕੀ ਗੁਰਦਾਸਪੁਰ ਦੇ ਅਧੀਨ ਹੀ ਆਉਣ ਵਾਲੇ ਪਿੰਡ ਧਾਲੀਵਾਲ ਖਿਚੀਆ ਨਾਲ ਸੰਬੰਧ ਰੱਖਦੀ ਸੀ।

ਲੜਕੀ ਦੀ ਮੌਤ ਤੋਂ ਬਾਅਦ ਉਸ ਦੇ ਮਾਪਿਆਂ ਵੱਲੋਂ ਸਹੁਰਾ ਪਰਿਵਾਰ ਉੱਪਰ ਇਲਜ਼ਾਮ ਲਗਾਇਆ ਗਿਆ ਕਿ ਉਨ੍ਹਾਂ ਵੱਲੋਂ ਉਨ੍ਹਾਂ ਦੀ ਧੀ ਦਾ ਕਤਲ ਕੀਤਾ ਗਿਆ ਹੈ। ਜਿਸ ਦੇ ਦੋਸ਼ ਹੇਠ ਪਤੀ ਸਮੇਤ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਇਸ ਸਮੇਂ ਅਦਾਲਤ ਵਿੱਚ ਮਾਮਲਾ ਵਿਚਾਰ ਅਧੀਨ ਹੈ ਉਥੇ ਹੀ ਹੈ ਪਤੀ ਸਮੇਤ ਤਿੰਨ ਲੋਕ ਜੇਲ੍ਹ ਵਿੱਚ ਹਨ। ਜਿਨ੍ਹਾਂ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਗਿਆ ਹੈ ਕਿ ਜਿਸ ਸਮੇਂ ਮ੍ਰਿਤਕਾ ਦੀ ਮੌਤ ਹੋਈ ਉਸ ਸਮੇਂ ਉਹ 6 ਮਹੀਨੇ ਤੋਂ ਵਧੇਰੇ ਸਮੇਂ ਦੀ ਗਰਭਵਤੀ ਸੀ।

ਇਸ ਲਈ ਹੁਣ ਅਦਾਲਤ ਦੇ ਆਦੇਸ਼ਾਂ ਦੇ ਅਨੁਸਾਰ ਬੱਚੇ ਅਤੇ ਉਸ ਦੇ ਪਤੀ ਦੇ ਡੀ ਐਨ ਏ ਕਰਵਾਉਣ ਵਾਸਤੇ ਮ੍ਰਿਤਕਾ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਹੈ। ਉਥੇ ਹੀ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਉਨ੍ਹਾਂ ਦੀ ਧੀ ਨੂੰ ਕਬਰ ਵਿਚੋਂ ਕੱਢਣਾ ਉਨ੍ਹਾਂ ਦੀ ਧੀ ਦਾ ਅਪਮਾਨ ਹੈ। ਪਰ ਅਦਾਲਤ ਨੇ ਆਦੇਸ਼ ਦਿੱਤੇ ਹਨ ਕਿ ਟੈਸਟ ਤੋਂ ਬਾਅਦ ਉਸ ਨੂੰ ਉਸੇ ਜਗ੍ਹਾ ਤੇ ਫਿਰ ਤੋਂ ਦਫਨਾ ਦਿੱਤਾ ਜਾਵੇਗਾ। ਇਸ ਸਮੇਂ ਤਹਿਸੀਲਦਾਰ ਵਿਕਾਸ ਨੇ ਦੱਸਿਆ ਹੈ ਕਿ ਅਦਾਲਤ ਦੇ ਆਦੇਸ਼ਾਂ ਦੇ ਅਨੁਸਾਰ ਲਾਸ਼ ਨੂੰ ਕਬਰ ਵਿਚੋਂ ਬਾਹਰ ਕੱਢਿਆ ਗਿਆ ਹੈ ਅਤੇ ਡੀ ਐਨ ਏ ਦੇ ਟੈਸਟ ਵਾਸਤੇ ਮੁਕੇਰੀਆਂ ਦੇ ਹਸਪਤਾਲ ਲਿਜਾਇਆ ਗਿਆ ਹੈ।

error: Content is protected !!