ਪੰਜਾਬ : ਮੁੰਡੇ ਨੇ ਵੀਡੀਓ ਬਣਾ ਕੇ ਕੀਤਾ ਇਹ ਖੁਲਾਸਾ ਅਤੇ ਫਿਰ ਦੇ ਦਿੱਤੀ ਆਪਣੀ ਜਾਨ – ਇਲਾਕੇ ਚ ਪਿਆ ਮਾਤਮ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿੱਚ ਬਹੁਤ ਸਾਰੇ ਅਜਿਹੇ ਪਰਿਵਾਰਕ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਜਿੱਥੇ ਬਹੁਤ ਸਾਰੇ ਲੋਕ ਆਪਣੇ ਵਿਆਹੁਤਾ ਜੀਵਨ ਨੂੰ ਲੈ ਕੇ ਕਈ ਵਾਰ ਅਜਿਹੇ ਗਲਤ ਫੈਸਲੇ ਲੈ ਲੈਂਦੇ ਹਨ ਜਿਸ ਦਾ ਖਮਿਆਜਾ ਭੁਗਤਨਾ ਪੈ ਜਾਂਦਾ ਹੈ। ਬਹੁਤ ਸਾਰੇ ਪਰਵਾਰਾਂ ਵਿਚੋਂ ਛੋਟੀਆਂ-ਛੋਟੀਆਂ ਗੱਲਾਂ ਅਤੇ ਲੜਾਈ-ਝਗੜੇ ਕਈ ਵਾਰ ਅਜਿਹਾ ਭਿਆਨਕ ਰੂਪ ਅਖਤਿਆਰ ਕਰ ਲੈਂਦੇ ਹਨ ਕਿ ਜਿਸ ਕਾਰਨ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਗੁੱਸੇ ਵਿੱਚ ਆ ਕੇ ਕਈ ਅਜਿਹੇ ਫੈਸਲੇ ਲਏ ਜਾਂਦੇ ਹਨ, ਜਿਸ ਨਾਲ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਡਿਗ ਪੈਂਦਾ ਹੈ। ਹੁਣ ਪੰਜਾਬ ਵਿੱਚ ਇੱਥੇ ਇਕ ਨੌਜਵਾਨ ਵੱਲੋਂ ਵੀਡੀਓ ਬਣਾ ਕੇ ਅਤੇ ਖੁਲਾਸਾ ਕਰ ਕੇ ਆਪਣੀ ਜਾਨ ਦੇ ਦਿਤੀ ਗਈ ਹੈ ਜਿਸ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।

ਅੱਜ ਫਗਵਾੜਾ ਦੇ ਵਿਚ ਇਕ ਨੌਜਵਾਨ ਵੱਲੋਂ ਵੀਡੀਓ ਬਣਾ ਕੇ ਦੋਸ਼ੀਆਂ ਖਿਲਾਫ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕੀ ਉਹ ਇਨ੍ਹਾਂ ਦੋਸ਼ੀਆਂ ਦੇ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ। ਵੀਡੀਓ ਬਣਾ ਕੇ ਉਸ ਨੌਜਵਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਇਹ ਘਟਨਾ ਫਗਵਾੜਾ ਦੇ ਅਵਤਾਰ ਨਗਰ, ਪਲਾਹੀ ਰੋਡ ਤੋਂ ਸਾਹਮਣੇ ਆਈ ਹੈ। ਜਿੱਥੇ ਮਨਪਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਵਿਆਹ 2015 ਵਿੱਚ ਪਰਿਮਲਜੀਤ ਕੌਰ ਪੁੱਤਰੀ ਲੇਟ ਬਿਕਾ ਨਿਵਾਸੀ ਪਿੰਡ ਭਿਟੇਵੱਡਨ ,ਅਜਨਾਲਾ ,ਜ਼ਿਲ੍ਹਾ ਅੰਮ੍ਰਿਤਸਰ ਨਾਲ ਹੋਇਆ ਸੀ।

ਉਸ ਤੋਂ ਬਾਅਦ ਉਨ੍ਹਾਂ ਦੇ ਘਰ ਇਕ ਪੁੱਤਰ ਵੀ ਹੋਇਆ। ਰਖੜੀ ਅਤੇ ਸਮੇਂ ਜਿੱਥੇ ਮਨਪਰੀਤ ਦੀ ਪਤਨੀ ਆਪਣੇ ਪੇਕੇ ਚਲੀ ਗਈ ਸੀ ਅਤੇ ਵਾਪਸ ਨਹੀਂ ਆਈ। ਉਥੇ ਹੀ ਚਾਰ ਦਿਨ ਪਹਿਲਾਂ ਹੀ ਮਨਪ੍ਰੀਤ ਆਪਣੇ ਮਾਮੇ ਦੇ ਬੇਟੇ ਨਾਲ ਆਪਣੀ ਪਤਨੀ ਨੂੰ ਲੈਣ ਸਹੁਰੇ ਘਰ ਚਲਾ ਗਿਆ ਸੀ। ਸਹੁਰੇ ਪਰਿਵਾਰ ਵੱਲੋਂ ਜਿੱਥੇ ਮਨਪਰੀਤ ਨੂੰ ਬਹੁਤ ਕੁਝ ਬੋਲਿਆ ਗਿਆ, ਉੱਥੇ ਹੀ ਉਸ ਨੂੰ ਪੁੱਤਰ ਨਾਲ ਨਹੀਂ ਮਿਲਣ ਦਿੱਤਾ ਗਿਆ। ਜਿਸ ਕਾਰਨ ਉਸ ਨੂੰ ਕਾਫੀ ਠੇਸ ਪਹੁੰਚੀ। ਉਸਨੇ ਆਪਣੇ ਘਰ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਸ ਦੀ ਪਤਨੀ, ਸੱਸ ਅਤੇ ਇਕ ਅਣਪਛਾਤੇ ਵਿਅਕਤੀ ਵੱਲੋਂ ਉਸ ਦੀ ਬਹੁਤ ਜ਼ਿਆਦਾ ਬੇਇਜਤੀ ਕੀਤੀ ਗਈ ਹੈ।

ਇਸ ਮਾਨਸਿਕ ਤਣਾਅ ਦੇ ਕਾਰਨ ਹੀ ਉਸ ਵੱਲੋਂ ਵੀਡੀਓ ਬਣਾਈ ਗਈ ਹੈ ਜਿਸ ਵਿੱਚ ਉਸ ਵੱਲੋਂ ਆਪਣੀ ਪਤਨੀ, ਸੱਸ ਅਤੇ ਇਕ ਅਣਪਛਾਤੇ ਵਿਅਕਤੀ ਦਾ ਨਾਮ ਦੱਸਿਆ ਗਿਆ ਹੈ ਤੇ ਉਸ ਪਿੱਛੋਂ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਵੱਲੋਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਅਜੇ ਗ੍ਰਿਫਤਾਰੀ ਨਹੀਂ ਹੋ ਸਕੀ।

error: Content is protected !!