ਪੰਜਾਬ : ਸਾਰੇ ਪਿੰਡ ਵਾਲਿਆਂ ਨੇ ਇਸ ਕਾਰਨ ਰਾਤ 10 ਵਜੇ ਲਾਈਟਾਂ ਬੰਦ ਕਰਕੇ ਬੂਹੇ ਖੁਲੇ ਛੱਡੇ ,ਪੈ ਗਿਆ ਇਹ ਪੁਆੜਾ

ਆਈ ਤਾਜਾ ਵੱਡੀ ਖਬਰ

ਕੋਰੋਨਾ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਹੋਰ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ। ਜਿਸਦੇ ਚਲੱਦੇ ਹੁਣ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ । ਲੋਕਾਂ ਦੇ ਵਲੋਂ ਹੁਣ ਇਸ ਬਿਮਾਰੀ ਨੂੰ ਹਰਾਉਣ ਦੇ ਲਈ ਅਜ਼ੀਬੋ ਗਰੀਬ ਟੋਟਕੇ ਵਰਤਦੇ ਹੋਏ ਨਜ਼ਰ ਆ ਰਹੇ ਹਨ । ਕਿਉਕਿ ਲੋਕਾਂ ਦੇ ਵਿੱਚ ਕੋਰੋਨਾ ਨੂੰ ਲੈ ਕੇ ਪਹਿਲਾਂ ਹੀ ਕਾਫੀ ਸਹਿਮ ਦਾ ਮਹੌਲ ਪਾਇਆ ਜਾ ਰਿਹਾ ਹੈ । ਪਿੰਡ ਦੇ ਲੋਕ ਹੁਣ ਰਾਤ ਨੂੰ 10 ਵੱਜਦੇ ਸਾਰ ਹੀ ਘਰ ਦੀਆਂ ਲਾਈਟਾਂ ਬੰਦ ਕਰਕੇ ਅਜਿਹਾ ਕੰਮ ਕਰਦੇ ਹਨ ਜਿਸਤੋਂ ਹਰ ਕੋਈ ਹੈਰਾਨ ਹੋ ਜਾਵੇ। ਇਹ ਘਟਨਾ ਵਾਪਰੀ ਹੈ ਤਲਵੰਡੀ ਸਾਬੋ ਦੀ । ਜਿਥੇ ਕਿ ਇੱਕ ਬੇਹਦ ਹੀ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ।

ਦਰਅਸਲ ਮੱਝਾ ਨੂੰ ਹੋਈ ਮੂੰਹ ਖੁਰ ਦੀ ਬਿਮਾਰੀ ਨੂੰ ਦੂਰ ਕਰਨ ਲਈ ਪਿੰਡ ਦੇ ਲੋਕਾਂ ਦੇ ਵਲੋਂ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾ ਦੇ ਵਲੋਂ ਇਸ ਬਿਮਾਰੀਂ ਨੂੰ ਦੂਰ ਕਰਨ ਦੇ ਲਈ ਉਹਨਾਂ ਦੇ ਵਲੋਂ ਕੀਤੇ ਜਾ ਰਹੇ ਟੂਣੇ ਨੂੰ ਨਾ ਮੰਨਣ ’ਤੇ ਪਿੰਡ ਦੇ ਲੋਕਾਂ ਦੇ ਵਲੋਂ ਇਕ ਗੁਰਸਿੱਖ ਪਰਿਵਾਰ ਦਾ ਭਾਂਡਾ ਤਿਆਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਗੁਰਸਿੱਖ ਪਰਿਵਾਰ ਦੇ ਵਲੋਂ ਇਸ ਮਾਮਲੇ ਸਬੰਧੀ ਜਾਣਕਾਰੀ ਦੇ ਕੇ ਮਾਮਲੇ ਦੀ ਜਾਂਚ ਕਰਕੇ ਉਹਨਾਂ ਨੂੰ ਇਨਸਾਫ ਦਵਾਉਣ ਦੀ ਗੁਹਾਰ ਲਗਾਈ ਗਈ ਹੈ।

ਉਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਓਹਨਾ ਦੇ ਵਲੋਂ ਮੰਗ ਪੱਤਰ ਲਿਖਿਆ ਗਿਆ ਕਿ ਅਜਿਹੀਆਂ ਅੰਧਵਿਸ਼ਵਾਸੀ ਘਟਨਾਵਾਂ ਲਈ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕੀਤੇ ਜਾਣ ’ਤੇ ਕਾਰਵਾਈ ਕੀਤੀ ਜਾਵੇ। ਪਸ਼ੂਆਂ ਦੇ ਵਿੱਚ ਮੂੰਹ ਖੁਰ ਦੀ ਬਿਮਾਰੀ ਕਾਰਨ ਹੁਣ ਤੱਕ ਕਈ ਪਸ਼ੂਆਂ ਦੀ ਮੌਤ ਹੋ ਗਈ ।

ਜਿਸਤੋਂ ਪ੍ਰੇਸ਼ਾਨ ਹੋ ਕੇ ਪਿੰਡ ਵਾਸੀਆਂ ਨੇ ਕੁਝ ਪਸ਼ੂਆਂ ਦਾ ਡਾਕਟਰਾਂ ਤੋਂ ਇਲਾਜ ਵੀ ਕਰਵਾਇਆ ਤੇ ਨਾਲ ਹੀ ਕੁਝ ਲੋਕਾਂ ਦੇ ਵਲੋਂ ਸਿਆਣੇ ਬਾਬੇ ਤੋਂ ਧਾਗਾ ਵੀ ਕਰਵਾਇਆ ਗਿਆ । ਜਿਸਦਾ ਕਿ ਇਕ ਗੁਰਸਿੱਖ ਨੇ ਵਿਰੋਧ ਕੀਤਾ। ਜਿਸਦੇ ਚਲੱਦੇ ਹੋਏ ਪਿੰਡ ਦੇ ਕੁਝ ਲੋਕਾਂ ਨੇ ਗੁਰਸਿੱਖ ਪਰਿਵਾਰ ਦਾ ਭਾਂਡਾ ਤਿਆਗ ਦਿੱਤਾ। ਜਿਸਦੇ ਚੱਲਦੇ ਹੁਣ ਉਹਨਾਂ ਦੇ ਵਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ।

error: Content is protected !!