ਪੰਜਾਬ : ਹਜੇ ਵਿਆਹ ਦੇ ਚਾਅ ਵੀ ਪੂਰੇ ਨਹੀਂ ਸੀ ਹੋਏ ਵਾਪਰਿਆ ਇਹ ਕਾਂਡ , ਇਲਾਕੇ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਜਦੋ ਇੱਕ ਕੁੜੀ ਦਾ ਵਿਆਹ ਹੁੰਦਾ ਹੈ ਉਸਦੇ ਮਨ ਦੇ ਵਿੱਚ ਸੋ ਤਰ੍ਹਾਂ ਦੇ ਸੁਪਨੇ ਅਤੇ ਚਾਅ ਹੁੰਦੇ ਹਨ । ਕਿੰਨੇ ਸਾਰੇ ਖੁਆਬ ਕੁੜੀ ਲੈ ਕੇ ਆਪਣੇ ਸਹੁਰੇ ਪਰਿਵਾਰ ਜਾਂਦੀ ਹੈ । ਮਨ ਦੇ ਵਿੱਚ ਹਮੇਸ਼ਾਂ ਇਹ ਕੁੜੀ ਇਹ ਸੋਚ ਕੇ ਸੋਹਰੇ ਘਰ ਜਾਂਦੀ ਹੈ ਕਿ ਉਸਨੂੰ ਓਥੇ ਵੀ ਓਹੀ ਆਦਰ ਅਤੇ ਸਤਿਕਾਰ ਮਿਲੇਂਗਾ ਜੋ ਉਸਨੂੰ ਉਸਦੇ ਪੇਕੇ ਪਰਿਵਾਰ ਦੇ ਵਿਚੋਂ ਮਿਲਦਾ ਹੈ। ਪਰ ਕਈ ਵਾਰ ਜਿਸ ਤਰ੍ਹਾ ਦੀਆਂ ਉਮੀਦਾਂ , ਸੁਪਨੇ ਅਤੇ ਖੁਆਬ ਲੈ ਕੇ ਕੁੜੀਆਂ ਸੋਹਰੇ ਪਰਿਵਾਰ ਦੇ ਵਿੱਚ ਜਾਂਦੀਆਂ ਹੈ ਉਹ ਸਭ ਕੁਝ ਮਿਲਣਾ ਤਾਂ ਦੂਰ ਬਲਕਿ ਉਸਤੋਂ ਉਲਟ ਓਹਨਾ ਨਾਲ ਬਹੁਤ ਮਾੜਾ ਹਾਲ ਕੀਤਾ ਜਾਂਦਾ ਹੈ । ਉਹਨਾਂ ਨੂੰ ਜਾਨਵਰਾਂ ਦੀ ਤਰ੍ਹਾਂ ਕਈ ਪਰਿਵਾਰਾਂ ਦੇ ਵਲੋਂ ਕੁਟਿਆ ਮਾਰਿਆ ਜਾਂਦਾ ਹੈ ।

ਉਹਨਾਂ ਦੇ ਨਾਲ ਅਜਿਹਾ ਬੁਰਾ ਸਲੀਕਾ ਵਰਤਿਆ ਜਾਂਦਾ ਹੈ ਜਿਸਦੇ ਚਲੱਦੇ ਕਈ ਵਾਰ ਉਹ ਘਰ ਦੀਆਂ ਇਹਨਾਂ ਤੰਗੀਆਂ ਅਤੇ ਪ੍ਰੇਸ਼ਾਨੀਆਂ ਨੂੰ ਤੰਗ ਆ ਕੇ ਖੁਦਕੁਸ਼ੀ ਦਾ ਰਾਸਤਾ ਤੱਕ ਆਪਣਾ ਲੈਂਦੀਆਂ ਹੈ । ਪਰ ਕਈਆਂ ਦੀ ਇਸ ਤਰਾਂ ਮ੍ਰਿਤਕ ਦੇਹ ਮਿਲਦੀ ਹੈ ਕਿ ਉਹਨਾਂ ਦੀ ਮੌਤ ਦੇ ਵਾਰੇ ਕਦੇ ਕਦੇ ਸਾਰੀ ਉਮਰ ਸੱਚ ਨਹੀਂ ਪਤਾ ਲਗਦਾ। ਅਜਿਹੀ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਲਾਲਾਬਾਦ ਤੋ ਜਿਥੇ ਚਾਰ ਮਹੀਨੇ ਪਹਿਲਾਂ ਵਿਆਹੀ ਇੱਕ ਕੁੜੀ ਦੀ ਭੇਦ ਭਰੇ ਹਾਲਾਤਾਂ ‘ਚ ਮੌਤ ਹੋ ਗਈ।ਮ੍ਰਿਤਕ ਵੀਰਪਾਲ ਕੌਰ ਦਾ ਪਤੀ ਪੁਲਿਸ ਦੇ ਵਿਚ ਕੰਮ ਕਰਦਾ ਹੈ ।

ਓਥੇ ਹੀ ਮ੍ਰਿਤਕਾ ਦੇ ਪਰਿਵਾਰ ਦੇ ਵਲੋਂ ਉਸਦੇ ਸੋਹਰੇ ਪਰਿਵਾਰ ਦੇ ਉਪਰ ਦੋਸ਼ ਲਗਾਉਂਦੇ ਹੋਏ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਬੇਟੀ ਨੂੰ ਉਸਦੇ ਸਹੁਰੇ ਪਰਿਵਾਰ ਅਤੇ ਪਤੀ ਉਸਨੂੰ ਦਾਜ ਦਹੇਜ ਲਈ ਤੰਗ ਪਰੇਸ਼ਾਨ ਕਰਦੇ ਸਨ । ਜਿਸਦੇ ਚਲਦੇ ਉਨ੍ਹਾਂ ਦੀ ਬੇਟੀ ਦਾ ਕਤਲ ਉਸਦੇ ਸੋਹਰੇ ਪਰਿਵਾਰ ਦੇ ਵਲੋਂ ਹੀ ਕਰ ਦਿੱਤਾ ਗਿਆ ਹੈ ।

ਓਥੇ ਹੀ ਓਹਨਾ ਪੱਤਰਕਾਰਾਂ ਦੇ ਰੂਬਰੂ ਹੁੰਦੇ ਉਹਨਾਂ ਦੱਸਿਆ ਕਿ ਲੜਕੀ ਦੇ ਸਹੁਰੇ ਨੇ ਓਹਨਾ ਨੂ ਫੋਨ ਕਰਕੇ ਦੱਸਿਆ ਸੀ ਕਿ ਵੀਰਪਾਲ ਨੇ ਆਤਮਹੱਤਿਆ ਕਰ ਲਈ ਹੈ ਜਿਸਦੇ ਚਲੱਦੇ ਜਦੋ ਉਹਨਾਂ ਦੇ ਲੜਕੀ ਦੇ ਸਹੁਰੇ ਘਰ ਜਾ ਕੇ ਵੇਖਿਆ ਤਾਂ ਉਨ੍ਹਾਂ ਦੀ ਬੇਟੀ ਦੀ ਲਾਸ਼ ਵੇਖਕੇ ਉਨਾਂ ਨੂੰ ਮਾਮਲਾ ਆਤਮਹੱਤਿਆ ਦਾ ਨਹੀਂ ਲੱਗਾ ਬਲਕਿ ਉਨ੍ਹਾਂ ਦੀ ਬੇਟੀ ਦੇ ਕਤਲ ਦਾ ਲੱਗਾ। ਓਹਨਾ ਦੱਸਿਆ ਕਿ ਕੁੜੀ ਦੇ ਸੋਹਰੇ ਪਰਿਵਾਰ ਵਲੋਂ ਓਹਨਾ ਕੋਲੋ ਲਗਾਤਾਰ ਪੈਸੇ ਮੰਗੇ ਜਾਂਦੇ ਸਨ । ਉਥੇ ਹੀ ਹੁਣ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!