ਪੰਜਾਬ : 2 ਮਿੰਟ ਅੱਖਾਂ ਬੰਦ ਕਰਕੇ ਬਾਬੇ ਨੇ ਬੋਲਿਆ ਅਜਿਹਾ ਮੰਤਰ ਕੇ ਬੇਬੇ ਦੇ ਉਡੇ ਹੋਸ਼ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਦਿਨੋ ਦਿਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ,ਜੌ ਚਿੰਤਾ ਦੇ ਨਾਲ – ਨਾਲ ਡਰ ਦਾ ਵੀ ਮਾਹੌਲ ਪੈਦਾ ਕਰ ਰਹੀਆਂ ਹਨ। ਆਏ ਦਿਨ ਕੁਝ ਨਾ ਕੁਝ ਸੁਣਨ ਨੂੰ ਮਿਲ ਜਾਂਦਾ ਹੈ, ਜੋ ਸਹਿਮ ਦਾ ਮਾਹੌਲ ਪੈਦਾ ਕਰ ਜਾਂਦਾ ਹੈ। ਫਿਰ ਇਕ ਵਾਰ ਪੰਜਾਬ ਤੋਂ ਕੁਝ ਅਜਿਹੀਆਂ ਹੀ ਖਬਰਾਂ ਸਾਹਮਣੇ ਆਈਆਂ ਹਨ,ਜਿਸਨੇ ਫਿਰ ਸੁਰੱਖਿਆ ਪ੍ਰਬੰਧ, ਪੁਲਿਸ ਦਾ ਖੌਫ਼ ਨਾ ਹੋਣਾ, ਅਤੇ ਬਿਨਾਂ ਡਰ ਤੋਂ ਘਟਨਾ ਨੂੰ ਅੰਜਾਮ ਦੇਣ ਵਰਗੇ ਕਈ ਸਵਾਲ ਖੜੇ ਕਰ ਦਿੱਤੇ ਹਨ। ਦਰਅਸਲ ਇਕ ਬੀਬੀ ਵੱਡੀ ਠੱਗੀ ਦਾ ਸ਼ਿਕਾਰ ਹੋ ਗਈ ਹੈ, ਜਿਸਨੂੰ ਇਕ ਠੱਗ ਬਾਬੇ ਨੇ ਆਪਣਾ ਸ਼ਿਕਾਰ ਬਣਾਇਆ ਹੈ।ਆਏ ਦਿਨ ਵੱਧ ਰਹੀਆਂ ਠੱਗੀ ਦੀਆਂ ਘਟਨਾਵਾਂ ਅਤੇ ਧੋਖਾਧੜੀ ਦੀਆਂ ਘਟਨਾਵਾਂ ਵਿਚ ਇਹ ਇਕ ਹੋਰ ਘਟਨਾ ਸ਼ਾਮਿਲ ਹੋ ਗਈ ਹੈ। ਕੁਝ ਕੇ ਮਿੰਟਾਂ ਵਿਚ ਹੀ ਇਕ ਬਾਬੇ ਨੇ ਇਕ ਬੀਬੀ ਨਾਲ ਵੱਡੀ ਠੱਗੀ ਮਾਰੀ ਅਤੇ ਰਫੂਚੱਕਰ ਹੋ ਗਿਆ।;

ਸਾਰੀ ਘਟਨਾ ਜਿਲ੍ਹਾ ਜਲੰਧਰ ਦੀ ਦੱਸੀ ਜਾ ਰਹੀ ਹੈ,ਜਿੱਥੇ ਢਾਬੇ ਉੱਤੇ ਮੌਜੂਦ ਇਕ ਔਰਤ ਨਾਲ ਇਕ ਠੱਗ ਬਾਬਾ ਠੱਗੀ ਮਾਰ ਗਿਆ। ਠੱਗੀ ਦਿਨ ਦਿਹਾੜੇ ਮਾਰੀ ਗਈ ਜਿਸ ਤੋਂ ਬਾਅਦ ਪੂਰੇ ਇਲਾਕੇ ਵਿਚ ਜਿੱਥੇ ਚਰਚਾ ਦਾ ਇਹ ਇਕ ਵਿਸ਼ਾ ਬਣ ਗਈ ਉੱਥੇ ਹੀ ਲੋਕਾਂ ਵਿਚ ਵੀ ਡਰ ਦਾ ਮਾਹੌਲ ਵੇਖਣ ਨੂੰ ਮਿਲਿਆ। ਢਾਬਾ ਮਾਲਕਣ ਨੂੰ ਇੱਕ ਅਣਜਾਣ ਵਿਅਕਤੀ ਮਿਲਦਾ ਹੈ, ਜੌ ਉਸਤੋਂ ਉਸਦੇ ਸਾਰੇ ਦੁੱਖ ਸੁੱਖ ਪੁੱਛ ਲੈਂਦਾ ਹੈ ਅਤੇ ਬਾਅਦ ਵਿਚ ਠੱਗੀ ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ। ਔਰਤ ਵਲੋਂ ਆਪਣੇ ਦੁੱਖ ਦਸਦੇ ਹੋਏ ਦੱਸਿਆ ਜਾਂਦਾ ਹੈ ਕਿ ਉਸਦੇ ਪਤੀ ਦਾ ਹੱਥ ਠੀਕ ਨਹੀਂ ਹੈ,ਜਿਸ ਤੋਂ ਬਾਅਦ ਉਹ ਵਿਅਕਤੀ ਜੋਕਿ ਢਾਬੇ ਉੱਤੇ ਆਉਂਦਾ ਹੈ ਉਹ ਆਪਣੇ ਨਾਲ ਕੁਝ ਔਰਤਾਂ ਨੂੰ ਲੈਕੇ ਆਉਂਦਾ ਹੈ ਅਤੇ ਉਸਦੇ ਪਤੀ ਦਾ ਹੱਥ ਠੀਕ ਕਰਨ ਦਾ ਉਸਨੂੰ ਝਾਂਸਾ ਦਿੱਤਾ ਜਾਂਦਾ ਹੈ।

ਜਿਕਰਯੋਗ ਹੈ ਕਿ ਇਸ ਘਟਨਾ ਵਿਚ ਔਰਤ ਤੋੰ ਨਕਦੀ ਅਤੇ ਸੋਨਾ ਲੈਕੇ ਫਰਜੀ ਬਾਬਾ ਅਤੇ ਔਰਤਾਂ ਉੱਥੋਂ ਦੀ ਚਲੀਆਂ ਜਾਂਦੀਆਂ ਹਨ। ਔਰਤ ਨੂੰ ਫਰਜੀ ਬਾਬੇ ਵਲੋਂ ਕਿਹਾ ਜਾਂਦਾ ਹੈ ਕਿ ਉਸਦੇ ਪਤੀ ਦਾ ਹੱਥ ਠੀਕ ਹੋ ਜਾਏਗਾ ਜੇਕਰ ਉਹ ਰੁਮਾਲ ਵਿਚ ਮੱਥਾ ਟੇਕਦੀ ਹੈ। ਔਰਤ ਆਪਣੇ ਹਿਸਾਬ ਨਾਲ 10 ਰੁਪਏ ਦਾ ਮੱਥਾ ਟੇਕ ਦਿੰਦੀ ਹੈ, ਪਰ ਬਾਬਾ ਕਹਿੰਦਾ ਹੈ ਕਿ ਜਿੰਨੇ ਵੀ ਉਸ ਕੋਲ ਪੈਸੇ ਹਨ, ਸਾਰਿਆਂ ਦਾ ਮੱਥਾ ਟੇਕਿਆ ਜਾਵੇ ਅਤੇ ਨਾਲ ਹੀ ਗਹਿਣੇ ਵੀ ਰੱਖੇ ਜਾਣ। 1500 ਰੁਪਏ ਅਤੇ ਸੋਨੇ ਦੀਆਂ ਮੁੰਦਰੀਆਂ ਜੌ ਔਰਤ ਵਲੋਂ ਰੱਖੀਆਂ ਜਾਂਦੀਆਂ ਹਨ,ਉਹ ਲੈਕੇ ਬਾਬਾ ਉਥੋਂ ਦੀ ਫ਼ਰਾਰ ਹੋ ਜਾਂਦਾ ਹੈ।

ਔਰਤ ਨੂੰ ਕਿਹਾ ਜਾਂਦਾ ਹੈ ਕਿ ਬਾਬੇ ਨੇ ਕੋਈ ਮੰਤਰ ਮਾਰਨਾ ਹੈ,ਜਿਸ ਕਰਕੇ ਔਰਤ ਅੱਖਾਂ ਬੰਦ ਕਰੇ। ਪਰ ਅੱਖਾਂ ਬੰਦ ਕਰਨ ਤੋਂ ਬਾਅਦ ਜੱਦ ਔਰਤ ਅੱਖਾਂ ਖੋਲਦੀ ਹੈ ਤਾਂ ਉਸਦੇ ਹੋਸ਼ ਉੱਡ ਜਾਂਦੇ ਹਨ,ਕਿਉਂਕਿ ਉੱਥੇ ਕੋਈ ਵੀ ਮੌਜੂਦ ਨਹੀਂ ਹੁੰਦਾ। ਔਰਤ ਸਮਝ ਜਾਂਦੀ ਹੈ ਕਿ ਉਹ ਠੱਗੀ ਦਾ ਸ਼ਿਕਾਰ ਹੋ ਚੁੱਕੀ ਹੈ,ਜਿਸ ਤੋਂ ਬਾਅਦ ਉਸ ਵਲੋਂ ਭਾਰਗਵ ਕੈਂਪ ਦੀ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਜਾਂਦਾ ਹੈ। ਪੁਲਿਸ ਮੌਕੇ ਉਤੇ ਪਹੁੰਚ ਕੇ ਆਪਣੀ ਕਾਰਵਾਈ ਅਮਲ ਵਿਚ ਲਿਆ ਰਹੀ ਹੈ।

error: Content is protected !!