ਪੰਜਾਬ : 5 ਹਜਾਰ ਵਾਲਾ ਸੂਟ ਦੁਕਾਨਦਾਰ ਨੇ 395 ਚ ਦੇਣ ਦਾ ਕੀਤਾ ਐਲਾਨ ਤਾਂ ਦੂਜੀਆਂ ਸਟੇਟਾਂ ਤੋਂ ਵੀ ਆ ਗਈਆਂ ਔਰਤਾਂ ਫਿਰ ਪੈ ਗਿਆ ਇਹ ਪੁਆੜਾ

ਆਈ ਤਾਜਾ ਵੱਡੀ ਖਬਰ

ਅੱਜ ਦੇ ਦੌਰ ਵਿਚ ਦੁਨੀਆਂ ਵਿੱਚ ਹਰ ਇਨਸਾਨ ਵੱਲੋਂ ਆਪਣੇ ਉਤਪਾਦਾਂ ਨੂੰ ਵੇਚਣ ਲਈ ਵੱਖ-ਵੱਖ ਤਰੀਕਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਤਾਂ ਜੋ ਉਸ ਦੇ ਸਮਾਨ ਦੀ ਵੱਧ ਤੋਂ ਵੱਧ ਵਿਕਰੀ ਲੋਕਾਂ ਵੱਲੋਂ ਕੀਤੀ ਜਾਵੇ ਤਾਂ ਜੋ ਉਸਨੂੰ ਇਸ ਵਿੱਚ ਫਾਇਦਾ ਹੋ ਸਕੇ। ਸੋਸ਼ਲ ਮੀਡੀਆ ਤੇ ਆਏ ਦਿਨ ਹੀ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਜਿਥੇ ਕਈ ਦੁਕਾਨਦਾਰਾਂ ਵੱਲੋਂ ਬਹੁਤ ਸਾਰੇ ਆਫਰ ਦੇਣ ਦਾ ਐਲਾਨ ਕੀਤਾ ਜਾਂਦਾ ਹੈ। ਪਰ ਕਈ ਵਾਰ ਗਾਹਕਾਂ ਲਈ ਦਿੱਤੇ ਗਏ ਆਫਰ ਦੁਕਾਨਦਾਰ ਲਈ ਮੁਸੀਬਤ ਬਣ ਜਾਂਦੇ ਹਨ। ਜਿਸ ਦਾ ਖਮਿਆਜਾ ਬਹੁਤ ਸਾਰੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਹੁਣ ਪੰਜਾਬ ਵਿੱਚ ਇਥੇ 5 ਹਜ਼ਾਰ ਵਾਲਾ ਸੂਟ ਦੁਕਾਨਦਾਰ ਵੱਲੋਂ 395 ਰੁਪਏ ਵਿਚ ਵੇਚਣ ਦਾ ਐਲਾਨ ਕੀਤਾ ਗਿਆ ਹੈ।

ਜਿਸ ਕਾਰਨ ਔਰਤਾਂ ਵੱਲੋਂ ਉਥੇ ਇਕੱਠੇ ਹੋਣ ਤੇ ਹੰਗਾਮਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫਗਵਾੜਾ ਸ਼ਹਿਰ ਤੋਂ ਸਾਹਮਣੇ ਆਈ ਹੈ। ਜਿੱਥੇ ਆਏ ਦਿਨ ਹੀ ਸੋਸ਼ਲ ਮੀਡੀਆ ਵਿੱਚ ਚਰਚਾ ਵਿੱਚ ਬਣੇ ਰਹਿਣ ਵਾਲੇ ਆਸ਼ੂ ਦੀ ਹੱਟੀ ਨੂੰ ਉਸ ਸਮੇਂ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਜਦੋਂ ਉਨ੍ਹਾਂ ਵੱਲੋਂ ਦਿੱਤੇ ਗਏ ਆਫਰ ਦੇ ਚਲਦੇ ਹੋਏ ਦੁਕਾਨ ਦੇ ਬਾਹਰ ਸਥਿਤੀ ਤਣਾਅ ਪੂਰਨ ਬਣ ਗਈ। ਕਿਉਂਕਿ ਸੋਸ਼ਲ ਮੀਡੀਆ ਦੇ ਜ਼ਰੀਏ 4 ਅਗਸਤ ਨੂੰ ਸਵੇਰੇ 3 ਤੋਂ 5 ਵਜੇ ਤੱਕ ਦੋ ਘੰਟੇ ਦੀ ਸੇਲ ਲਗਾਏ ਜਾਣ ਦਾ ਐਲਾਨ ਕੀਤਾ ਗਿਆ ਸੀ। ਜਿਸ ਵਿੱਚ ਦੁਕਾਨਦਾਰ ਵੱਲੋਂ 5 ਹਜ਼ਾਰ ਰੁਪਏ ਵਾਲਾ ਸੂਟ 395 ਰੁਪਏ ਵਿੱਚ ਦੇਣ ਦਾ ਆਫਰ ਦਿੱਤਾ ਗਿਆ ਸੀ।

ਜਿਸ ਤੋਂ ਪ੍ਰਭਾਵਤ ਹੋ ਕੇ ਪੰਜਾਬ ਤੋਂ ਇਲਾਵਾ ਹਰਿਆਣਾ, ਚੰਡੀਗੜ੍ਹ, ਹਿਮਾਚਲ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਔਰਤਾਂ ਇਸ ਜਗ੍ਹਾ ਉਪਰ ਪਹੁੰਚ ਗਈਆਂ। ਇਹ ਆਫਰ ਸਿਰਫ ਸੱਤ ਸੌ ਵਿਅਕਤੀਆਂ ਨੂੰ ਦਿੱਤਾ ਜਾਣਾ ਸੀ। ਇਸ ਲਈ ਦੁਕਾਨਦਾਰਾਂ ਵੱਲੋਂ 700 ਟੋਕਨ ਹੀ ਕੱਟੇ ਗਏ ਸਨ। ਜਿੱਥੇ ਦੁਕਾਨ ਵਿਚ 75 ਜਣਿਆਂ ਨੂੰ ਸੁੱਟ ਦਿੱਤੇ ਗਏ। ਪਰ ਦੁਕਾਨ ਦੇ ਬਾਹਰ ਔਰਤਾਂ ਦੀ ਭੀੜ ਵਧੇਰੇ ਹੋਣ ਕਾਰਨ ਦੁਕਾਨ ਵਿੱਚ ਮੌਜੂਦ ਲੋਕਾਂ ਨੂੰ ਬਾਹਰ ਕੱਢ ਕੇ ਦੁਕਾਨ ਨੂੰ ਬੰਦ ਕਰ ਦਿੱਤਾ ਗਿਆ। ਜਿਸ ਕਾਰਨ ਦੁਕਾਨ ਦੇ ਬਾਹਰ ਖੜ੍ਹੇ ਲੋਕ ਭੜਕ ਗਏ ਜੋ ਦੂਸਰੇ ਸੂਬਿਆਂ ਤੋਂ ਆਏ ਹੋਏ ਸਨ।

ਇਸ ਮੌਕੇ ਤੇ ਲੋਕਾਂ ਨੂੰ ਸ਼ਾਂਤ ਕਰਨ ਵਾਸਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਦੁਕਾਨ ਅੱਗੇ ਫੋਰਸ ਨੂੰ ਤਾਇਨਾਤ ਕੀਤਾ ਤਾਂ ਜੋ ਹਾਦਸਾ ਹੋਣ ਤੋਂ ਬਚਾਅ ਕੀਤਾ ਜਾ ਸਕੇ। ਐਸਐਸਪੀ ਹਰਕਮਲਪ੍ਰੀਤ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਆਸ਼ੂ ਦੁੱਗਲ ਉਰਫ਼ ਅਰਮੇਸ਼ ਕੁਮਾਰ ਵਾਸੀ ਪ੍ਰਭਾਕਰ ਹਦੀਆਬਾਦ ਅਤੇ ਹੋਰ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ।ਇਸ ਦੌਰਾਨ ਫਗਵਾੜੇ ਤੋਂ ਬੰਗਾ, ਚੰਡੀਗੜ੍ਹ ਰੋਡ ਤੇ ਅੱਧਾ- ਅੱਧਾ ਕਿਲੋਮੀਟਰ ਤੱਕ ਜਾਮ ਲੱਗ ਗਿਆ ਅਤੇ ਲੋਕਾਂ ਨੂੰ ਆਉਣ-ਜਾਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

error: Content is protected !!