ਫੇਰੇ ਲੈਣ ਤੋਂ ਪਹਿਲਾਂ ਲਾੜੇ ਲਾੜੀ ਨੇ ਕੀਤਾ ਇਹ ਕੰਮ, ਸਾਰੇ ਪਾਸੇ ਹੋਈ ਚਰਚਾ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਪੰਜਾਬ ਭਰ ਦੇ ਵਿੱਚ ਵੋਟਾਂ ਪੈ ਰਹੀਆਂ ਹਨ । ਸਵੇਰ ਦੇ ਅੱਠ ਵਜੇ ਤੋਂ ਲੈ ਕੇ ਛੇ ਵਜੇ ਤੱਕ ਪੰਜਾਬ ਭਰ ਦੇ ਵੱਖ ਵੱਖ ਥਾਵਾਂ ਤੇ ਪੋਲਿੰਗ ਬੂਥਾਂ ਤੇ ਵੱਖੋ ਵੱਖਰੇ ਖੇਤਰਾਂ ਤੋਂ ਲੋਕ ਆ ਰਹੇ ਨੇ ਤੇ ਆਪਣੇ ਅਧਿਕਾਰ ਦੀ ਵਰਤੋਂ ਕਰਕੇ ਵੋਟ ਪਾ ਰਹੇ ਹਨ । ਇਨ੍ਹਾਂ ਲਾਈਨਾਂ ਵਿਚ ਹਰ ਵਰਗ ਖੜ੍ਹਾ ਨਜ਼ਰ ਆਉਂਦਾ ਹੈ ਜਿਨ੍ਹਾਂ ਦੀ ਉਮਰ ਅਠਾਰਾਂ ਸਾਲ ਤੋਂ ਉੱਪਰ ਹੈ । ਇਸ ਸਾਲ ਬਜ਼ੁਰਗਾਂ ਤੋਂ ਲੈ ਕੇ ਨਵੇਂ ਵਿਆਹੇ ਜੋੜੇ ਤੇ ਨੌਜਵਾਨ ਵੀ ਇਨ੍ਹਾਂ ਲਾਈਨਾਂ ਦੇ ਵਿਚ ਨਜ਼ਰ ਆ ਰਹੇ ਹਨ । ਇਨ੍ਹਾਂ ਪੋਲਿੰਗ ਬੂਥਾਂ ਦੀਆਂ ਲਾਈਨਾਂ ਦੇ ਵਿਚ ਅਜਿਹੇ ਜੋੜੇ ਵੀ ਨਜ਼ਰ ਆ ਰਹੇ ਹਨ ਜਿਨ੍ਹਾਂ ਦਾ ਨਵਾਂ ਨਵਾਂ ਵਿਆਹ ਹੋਇਆ ਹੈ ਤੇ ਇਸੇ ਵਿਚਕਾਰ ਅੱਜ ਵੋਟ ਪਾਉਣ ਲਈ ਇਕ ਅਜਿਹਾ ਜੋੜਾ ਪਹੁੰਚਿਆ ਜਿਸ ਦੀ ਚਰਚਾ ਹੁਣ ਤੇਜ਼ੀ ਨਾਲ ਚਾਰੇ ਪਾਸੇ ਛਿੜੀ ਹੋਈ ਹੈ ।

ਦਰਅਸਲ ਅੱਜ ਆਪਣੇ ਵਿਆਹ ਦੀ ਜੋੜੇ ਵਿੱਚ ਇੱਕ ਲੜਕਾ ਲੜਕੀ ਵੋਟ ਪਾਉਣ ਲਈ ਪੋਲਿੰਗ ਬੂਥ ਤੇ ਪਹੁੰਚੇ ਦੋਵੇਂ ਲਾੜਾ ਅਤੇ ਲਾੜੀ ਸਜੇ ਧਜੇ ਹੋਏ ਸਨ । ਇਹ ਦੋਵੇਂ ਆਪਣੀ ਵੋਟ ਵਿਅਰਥ ਨਹੀਂ ਕਰਨਾ ਚਾਹੁੰਦੇ ਸਨ , ਜਿਸ ਕਾਰਨ ਉਹ ਵਿਆਹ ਤੋਂ ਪਹਿਲਾਂ ਪੋਲਿੰਗ ਬੂਥ ਤੇ ਪਹੁੰਚੇ ਤੇ ਉਨ੍ਹਾਂ ਵੱਲੋਂ ਅੱਜ ਵੋਟ ਪਾਈ ਗਈ ।

ਮਾਮਲਾ ਪਟਿਆਲਾ ਦੇ ਬੂਥ ਨੰਬਰ 115 ਤੋ ਸਾਹਮਣੇ ਆਇਆ । ਜਿੱਥੇ ਲਾੜੀ ਸਵੇਰੇ ਹੀ ਪੋਲਿੰਗ ਬੂਥ ਤੇ ਪਹੁੰਚ ਕੇ ਤੇ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਕੀਤਾ । ਬਾਅਦ ਵਿੱਚ ਬਲਵਿੰਦਰ ਸਿੰਘ ਵੀ ਬਰਾਤ ਲਿਜਾਣ ਤੋਂ ਪਹਿਲਾਂ ਪੋਲਿੰਗ ਬੂਥ ਤੇ ਵੋਟ ਪਾਉਣ ਦੇ ਲਈ ਪਹੁੰਚੇ । ਇਸ ਦੇ ਨਾਲ ਹੀ ਤੁਹਾਨੂੰ ਦੱਸਦੀਏ ਕਿ ਕਪੂਰਥਲਾ ਵਿੱਚ ਵੀ ਲਾੜਾ ਬਣੇ ਸੁਮੀਤ ਪਾਲ ਸਿੰਘ ਆਪਣੇ ਵਿਆਹ ਤੋਂ ਪਹਿਲਾਂ ਬੂਥ ਤੇ ਵੋਟ ਪਾਉਣ ਲਈ ਪਹੁੰਚੇ ਤੇ ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਵੋਟ ਪਾਉਣ ਤੋਂ ਬਾਅਦ ਹੀ ਹੁਣ ਫੇਰੇ ਲੈਣਗੇ ।

ਉੱਥੇ ਹੀ ਅਕਸ਼ਪ੍ਰੀਤ ਕੌਰ ਸੀ ਲਾੜੇ ਦੇ ਲਿਬਾਸ ਵਿੱਚ ਜ਼ੀਰਕਪੁਰ ਦੇ ਨਾਭਾ ਪਿਡ਼ ਵਿੱਚ ਵੋਟ ਪਾਉਣ ਦੇ ਲਈ ਪਹੁੰਚੀ। ਪਰਿਵਾਰ ਨਾਲ ਪੋਲਿੰਗ ਬੂਥ ਤੇ ਪਹੁੰਚੀ ਅਕਸ਼ਦੀਪ ਵਿਚ ਜ਼ਬਰਦਸਤ ਉਤਸ਼ਾਹ ਸੀ ਤੇ ਉਸ ਨੇ ਪੰਜਾਬ ਦੇ ਵੋਟਰਾ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ।

error: Content is protected !!