ਫੈਲੀ ਸਨਸਨੀ ਵਿਆਹ ਤੋਂ ਬਾਅਦ ਪਹਿਲੀਵਾਰ ਪੇਕੇ ਆਈ ਕੁੜੀ ਨੂੰ ਮੁੰਡੇ ਨੇ ਦਿੱਤੀ ਇਸ ਤਰਾਂ ਮੌਤ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਵਾਪਰਨ ਵਾਲੇ ਭਿਆਨਕ ਹਾਦਸਿਆਂ ਦੇ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਉਥੇ ਕਈ ਜਗ੍ਹਾ ਤੇ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ । ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਅਪਰਾਧ ਦੀ ਦੁਨੀਆ ਵਿਚ ਪੈ ਕੇ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਉਥੇ ਹੀ ਕੁਝ ਨੌਜਵਾਨਾਂ ਵੱਲੋਂ ਆਪਣੇ ਪਿਆਰ ਦੇ ਵਿੱਚ ਅਸਫਲ ਰਹਿਣ ਦੇ ਕਾਰਨ ਵੀ ਕਈ ਅਜਿਹੀਆਂ ਦਰਦਨਾਕ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਲੋਕਾਂ ਦੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ। ਅਜਿਹੇ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਪਰਿਵਾਰਾਂ ਦੀਆਂ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਜਾਂਦੀਆਂ ਹਨ। ਹੁਣ ਇੱਥੇ ਵਿਆਹ ਤੋਂ ਬਾਅਦ ਪਹਿਲੀ ਵਾਰ ਪੇਕੇ ਆਈ ਕੁੜੀ ਦੀ ਹੋਈ ਮੌਤ ਨਾਲ ਸਨਸਨੀ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਤਲਵੰਡੀ ਸਾਬੋ ਤੋਂ ਸਾਹਮਣੇ ਆਇਆ ਹੈ। ਜਿੱਥੇ ਦੀ ਰਹਿਣ ਵਾਲੀ ਲੜਕੀ ਮਨਪ੍ਰੀਤ ਕੌਰ ਪੁੱਤਰੀ ਗੁਰਮੇਲ ਸਿੰਘ ਦਾ ਕੁਝ ਦਿਨ ਪਹਿਲਾਂ ਹੀ ਹਰਿਆਣਾ ਦੇ ਸਿਰਸਾ ਜਿਲੇ ਵਿਚ ਵਿਆਹ ਕੀਤਾ ਗਿਆ ਸੀ। ਜਦੋਂ ਵਿਆਹ ਤੋਂ ਬਾਅਦ ਮਨਪ੍ਰੀਤ ਆਪਣੇ ਪਤੀ ਦੇ ਨਾਲ ਮਿਲਣ ਵਾਸਤੇ ਆਪਣੇ ਪੇਕੇ ਪਰਿਵਾਰ ਵਿਚ ਆਈ ਸੀ। ਉਸ ਸਮੇਂ ਹੀ ਉਸਦੇ ਆਉਣ ਦੀ ਜਾਣਕਾਰੀ ਮਿਲਣ ਤੇ ਇੱਕ ਲੜਕੇ ਚਰਨਜੀਤ ਸਿੰਘ ਚਰਨੀ ਵੱਲੋਂ ਭਾਈ ਡੱਲ ਸਿੰਘ ਪਾਰਕ ਦੇ ਨੇੜੇ ਦੁਪਹਿਰ ਦੇ ਸਮੇਂ ਉਸ ਲੜਕੀ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।

ਜਿੱਥੇ ਲੜਕੀ ਦੇ ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਦੀ ਮੌਤ ਹੋ ਗਈ ਉਥੇ ਹੀ ਲੜਕੇ ਵੱਲੋਂ ਉਸ ਲੜਕੀ ਨੂੰ ਮੌਤ ਦੇਣ ਤੋਂ ਬਾਅਦ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਸਤੇ ਵੀ ਆਪਣੇ ਉੱਪਰ ਫਿਰ ਕਿਰਚ ਨਾਲ ਹਮਲਾ ਕਰ ਲਿਆ ਗਿਆ।ਫਿਰ ਘਟਨਾ ਸਥਾਨ ਤੇ ਮੌਜੂਦ ਲੋਕਾਂ ਵੱਲੋਂ ਜਿੱਥੇ ਤੁਰੰਤ ਹੀ ਉਨ੍ਹਾਂ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਐਂਬੂਲੈਂਸ ਰਾਹੀਂ ਲਜਾਇਆ ਗਿਆ, ਉਥੇ ਹੀ ਹਸਪਤਾਲ ਵੱਲੋਂ ਲੜਕੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਦ ਕੇ ਲੜਕੀ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਫਰੀਦਕੋਟ ਲਈ ਰੈਫਰ ਕੀਤਾ ਗਿਆ ਹੈ।

ਦੱਸਿਆ ਗਿਆ ਹੈ ਕਿ ਲੜਕਾ ਅਤੇ ਲੜਕੀ ਪਹਿਲਾਂ ਆਪਸ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਲੜਕੀ ਦਾ ਵਿਆਹ ਹੋਰ ਕਿਤੇ ਹੋਣ ਦੇ ਚਲਦੇ ਹੋਏ ਗੁੱਸੇ ਵਿਚ ਆ ਕੇ ਲੜਕੇ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!