ਬਚ ਜਾਵੋ ਇਸ ਲਾੜੀ ਕੋਲੋਂ ਵਿਆਹ ਦੇ 12ਵੇਂ ਦਿਨ ਕਰਦੀ ਇਹ ਖੌਫਨਾਕ ਕਾਂਡ – 4 ਲਾੜਿਆਂ ਨਾਲ ਕੀਤਾ ਇਹ ਕਾਂਡ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿੱਚ ਜਿੱਥੇ ਪਹਿਲਾਂ ਹੀ ਬਹੁਤ ਸਾਰੇ ਪਰਿਵਾਰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੇ ਕਈ ਪਰਵਾਰਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ । ਅਜਿਹੇ ਗ਼ੈਰ-ਸਮਾਜਿਕ ਅਨਸਰਾ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਸਤੇ ਕਈ ਅਜਿਹੇ ਤਰੀਕੇ ਅਪਣਾਏ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ। ਜਿੱਥੇ ਵਿਆਹ ਵਰਗਾ ਪਵਿੱਤਰ ਰਿਸ਼ਤਾ ਹੁੰਦਾ ਹੈ, ਉਥੇ ਹੀ ਲੋਕਾਂ ਵੱਲੋਂ ਧੋਖਾਧੜੀ ਕਰਨ ਵਾਸਤੇ ਅਜਿਹੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਜਾਂਦਾ ਹੈ। ਆਏ ਦਿਨ ਹੀ ਵਿਆਹ ਦੇ ਨਾਂ ਤੇ ਧੋਖਾਧੜੀ ਕੀਤੇ ਜਾਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਇੱਥੇ ਲਾੜੀ ਵੱਲੋਂ ਵਿਆਹ ਦੇ 12 ਵੇਂ ਦਿਨ ਵਿਆਹ ਤੋਂ ਬਾਅਦ ਅਜਿਹਾ ਕਾਂਡ ਕੀਤਾ ਜਾਂਦਾ ਹੈ ਜਿਸ ਨਾਲ 4 ਲਾੜੇ ਸ਼ਿਕਾਰ ਹੋਏ ਹਨ।

ਜਾਣਕਾਰੀ ਅਨੁਸਾਰ ਹੁਣ ਬਠਿੰਡਾ ਤੋਂ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿਥੇ ਇੱਕ ਨੌਜਵਾਨ ਠੱਗੀ ਦਾ ਸ਼ਿਕਾਰ ਹੋਇਆ ਹੈ ਜਿਸ ਔਰਤ ਵੱਲੋਂ ਪਹਿਲਾਂ ਹੀ ਵਿਆਹ ਦੇ ਨਾਂਅ ਤੇ ਪਹਿਲਾਂ ਵੀ ਹੋਰ ਵਿਅਕਤੀਆਂ ਨੂੰ ਧੋਖਾ ਦਿਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਵਿਆਹ ਦੇ ਚਾਰ ਦਿਨ ਬਾਅਦ ਹੀ ਮਨਜੀਤ ਕੌਰ ਨਾਮ ਦੀ ਔਰਤ ਪਰਿਵਾਰ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਈ ਹੈ। ਪਰਿਵਾਰ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ।

ਇਸ ਔਰਤ ਵੱਲੋਂ ਪਹਿਲਾਂ ਪਿੰਡ ਬੁਰਜ ਹਰੀ ਦੇ ਇਕ ਵਿਅਕਤੀ ਸਿੰਘ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਸੀ, ਜਿਸ ਨਾਲ 24 ਜੂਨ 2018 ਨੂੰ ਵਿਆਹ ਕਰਵਾਇਆ ਅਤੇ ਉਸ ਤੋਂ ਬਾਅਦ ਵਿੱਚ ਕਿਸੇ ਦੇ ਬਿਮਾਰ ਹੋਣ ਦਾ ਬਹਾਨਾ ਲਾ ਕੇ ਮਨਜੀਤ ਕੌਰ 10 ਦਿਨਾਂ ਬਾਅਦ ਸੋਨੇ ਅਤੇ ਚਾਂਦੀ,ਨਕਦੀ ਲੈ ਕੇ ਫਰਾਰ ਹੋ ਗਈ ਸੀ। ਉਥੇ ਹੀ ਇਹ ਸਾਰਾ ਖਰਚ ਢਾਈ ਲੱਖ ਰੁਪਏ ਨੇੜੇ ਦੱਸਿਆ ਗਿਆ ਹੈ। ਇਸ ਤੋਂ ਬਾਅਦ ਉਸ ਵੱਲੋਂ 16 ਅਗਸਤ 2018 ਨੂੰ ਪਿੰਡ ਭੋਗਲ ਦੇ ਬਲਜਿੰਦਰ ਸਿੰਘ ਨਾਲ ਵੀ ਵਿਆਹ ਕਰਵਾਇਆ ਗਿਆ।

ਉੱਥੇ ਵੀ ਉਸ ਵੱਲੋਂ ਆਪਣੇ ਪੇਕੇ ਪਰਿਵਾਰ ਵਿੱਚ ਕਿਸੇ ਦੇ ਵਿਆਹ ਦਾ ਕਹਿ ਕੇ ਗਹਿਣੇ ਅਤੇ ਨਕਦੀ ਲੈ ਕੇ 12 ਵੇਂ ਦਿਨ ਹੀ ਫਰਾਰ ਹੋ ਗਈ। ਇਸ ਠੱਗੀ ਦਾ ਪਰਿਵਾਰ ਨੂੰ ਕਈ ਮਹੀਨਿਆਂ ਬਾਦ ਪਤਾ ਲੱਗਾ। ਫਿਰ ਇਸ ਤੋਂ ਬਾਅਦ ਮਹਿੰਦਰ ਸਿੰਘ ਨਿਵਾਸੀ ਮੌੜ ਮੰਡੀ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ। ਜਿਸ ਨਾਲ ਵਿਆਹ ਕਰਵਾਉਣ ਤੋਂ ਬਾਅਦ ਪਰਿਵਾਰ ਵਿੱਚ ਚਾਚੇ ਦੇ ਮੁੰਡੇ ਦੇ ਵਿਆਹ ਦਾ ਬਹਾਨਾ ਲਾ ਕੇ ਉਸ ਤੋਂ ਵੀ ਸੋਨੇ ਦੇ ਗਹਿਣੇ ਅਤੇ ਨਗਦੀ ਲੈ ਗਈ। ਇਨ੍ਹਾਂ ਸਭ ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਇਸ ਔਰਤ ਦੀ ਗ੍ਰਿਫਤਾਰੀ ਦੀ ਮੰਗ ਵੀ ਕੀਤੀ ਗਈ ਹੈ।

error: Content is protected !!