ਬਰਗਰ ਖਾਂਦਿਆਂ ਮੂੰਹ ਚ ਆ ਗਈ ਮਨੁੱਖੀ ਉਂਗਲ, ਮਚਿਆ ਹੜਕਮਪ – ਫਿਰ ਖੁਲਿਆ ਇਹ ਰਾਜ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿਥੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਘਰ ਦੇ ਖਾਣੇ ਦੀ ਬਜਾਏ ਬਾਹਰ ਦੇ ਖਾਣੇ ਨੂੰ ਪਹਿਲ ਦਿੱਤੀ ਜਾਂਦੀ ਹੈ। ਉਥੇ ਹੀ ਉਹਨਾਂ ਲੋਕਾਂ ਲਈ ਹਾਨੀਕਾਰਕ ਹੀ ਸਾਬਤ ਹੋ ਜਾਂਦਾ ਹੈ। ਅੱਜ ਦੇ ਦੌਰ ਵਿਚ ਜਿੱਥੇ ਲੋਕਾਂ ਵੱਲੋਂ ਫਾਸਟ ਫੂਡ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਤੋਂ ਉਨ੍ਹਾਂ ਦੀ ਸਿਹਤ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਲੋਕਾਂ ਵੱਲੋਂ ਭੱਜ ਨੱਠ ਦੀ ਦੌੜ ਵਿਚ ਆਪਣੇ ਘਰ ਵਿਚ ਖਾਣਾ ਬਣਾਉਣ ਦਾ ਸਮਾਂ ਵੀ ਨਹੀਂ ਬਚਦਾ, ਜਿਸ ਦੇ ਚਲਦੇ ਹੋਏ ਬਹੁਤ ਸਾਰੇ ਲੋਕ ਬਾਹਰ ਤੋਂ ਖਾਣਾ ਹੀ ਪਸੰਦ ਕਰਦੇ ਹਨ। ਪਰ ਉਥੇ ਹੀ ਕਈ ਵਾਰ ਉਨ੍ਹਾਂ ਨਾਲ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਕਾਰਨ ਉਹ ਬਾਹਰ ਤੋਂ ਖਾਣਾ ਖਾਣ ਤੋ ਡਰਨ ਲੱਗ ਜਾਂਦੇ ਹਨ।

ਕਿਉਂਕਿ ਖਾਣਾ ਸਰਵ ਕਰਦੇ ਸਮੇਂ ਕਈ ਵਾਰ ਅਜਿਹੀਆਂ ਅਣਗਹਿਲੀਆ ਵਰਤੀਆ ਜਾਂਦੀਆਂ ਹਨ, ਜਿਸ ਨੂੰ ਕੁਝ ਲੋਕਾਂ ਵੱਲੋਂ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਹੁਣ ਬਰਗਰ ਖਾਂਦੇ ਹੋਇਆ ਮਨੁੱਖੀ ਉਂਗਲ ਇਕ ਔਰਤ ਦੇ ਮੂੰਹ ਵਿਚ ਆ ਗਈ ਹੈ ਜਿਸ ਕਾਰਨ ਹੜਕੰਪ ਮਚ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸਾਉੱਥ ਅਮਰੀਕੀ ਦੇਸ਼ ਬੋਲੀਵੀਆ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਸਟੇਫਨੀ ਬੇਨੀਟੇਜ਼ ਨਾਮ ਦੀ ਔਰਤ ਵੱਲੋਂ ਬਰਗਰ ਲਈ ਸ਼ਹਿਰ ਵਿਚ ਹੌਟ ਬਰਗਰ ਸਟੋਰ ਤੋਂ ਹੈਮਬਰਗਰ ਆਰਡਰ ਕੀਤਾ ਗਿਆ ਸੀ।

ਪਰ ਉਸ ਔਰਤ ਦੀ ਹੈਰਾਨੀ ਦੀ ਉਸ ਸਮੇਂ ਕੋਈ ਹੱਦ ਨਾ ਰਹੀ ਜਦੋਂ ਬਰਗਰ ਆਉਣ ਤੇ ਉਸ ਵੱਲੋਂ ਪਹਿਲੀ ਬਾਈਟ ਲਈ ਗਈ ਤਾਂ ਉਸ ਵਿਚੋਂ ਮਨੁੱਖੀ ਉਂਗਲ ਦਾ ਹਿੱਸਾ ਉਸ ਦੇ ਮੂੰਹ ਵਿੱਚ ਆ ਗਿਆ। ਜਿਸ ਦੀ ਵੀਡੀਓ ਵੀ ਉਸ ਵੱਲੋਂ ਸੋਸ਼ਲ ਮੀਡੀਆ ਉੱਪਰ ਸਾਂਝੀ ਕੀਤੀ ਗਈ ਹੈ। ਜਿੱਥੇ ਉਸ ਨੇ ਫੇਸਬੁੱਕ ਤੇ ਜਾਰੀ ਕੀਤੀ ਇਸ ਪੋਸਟ ਵਿੱਚ ਦੱਸਿਆ ਹੈ ਕੇ ਖਾਣੇ ਵਿੱਚ ਉਸ ਨੇ ਇੱਕ ਉਂਗਲ ਮੂੰਹ ਵਿੱਚ ਪਾ ਲਈ। ਉੱਥੇ ਹੀ ਕੰਪਨੀ ਦੇ ਪ੍ਰਤੀਨਿਧ ਵੱਲੋਂ ਇਸ ਘਟਨਾ ਲਈ ਮਾਫ਼ੀ ਮੰਗੀ ਗਈ ਹੈ ਅਤੇ ਦਸਿਆ ਗਿਆ ਹੈ ਕਿ ਬਰਗਰ ਪਹਿਲਾਂ ਹੀ ਤਿਆਰ ਹੋ ਕੇ ਸਟੋਰ ਤੇ ਆਏ ਸਨ।

ਉਥੇ ਹੀ ਕੰਪਨੀ ਦੇ ਖਿਲਾਫ ਕੀਤੀ ਗਈ ਜਾਂਚ ਵਿੱਚ ਪਾਇਆ ਗਿਆ ਹੈ ਕਿ ਕੰਪਨੀ ਦੇ ਇਕ ਕਰਮਚਾਰੀ ਦੀ ਉਂਗਲ ਦਾ ਹਿੱਸਾ ਕੱਟਿਆ ਗਿਆ ਸੀ। ਫਾਸਟ ਫੂਡ ਸਟੋਰ ਦੀ ਗਲਤੀ ਨਿਕਲਣ ਤੇ ਉਸ ਨੂੰ ਬੰਦ ਕੀਤਾ ਗਿਆ ਹੈ ਅਤੇ ਜੁਰਮਾਨਾ ਵੀ ਲਗਾਇਆ ਗਿਆ ਹੈ। ਕੰਪਨੀ ਦੇ ਪ੍ਰਤੀਨਿਧ ਨੇ ਕਿਹਾ ਕਿ ਅਜਿਹਾ ਮਾਮਲਾ ਪਹਿਲਾਂ ਕਦੇ ਵੀ ਸਾਹਮਣੇ ਨਹੀਂ ਆਇਆ ਹੈ। ਇਸ ਘਟਨਾ ਦੀ ਸਭ ਪਾਸੇ ਚਰਚਾ ਹੋ ਰਹੀ ਹੈ।

error: Content is protected !!