ਬਾਲੀਵੁੱਡ ਦੇ ਇਸ ਮਸ਼ਹੂਰ ਅਦਾਕਾਰ ਦੇ ਡਰਾਈਵਰ ਦੀ ਹੋਈ ਅਚਾਨਕ ਮੌਤ – ਅਦਾਕਾਰ ਖੁਦ ਹੋਇਆ ਸੰਸਕਾਰ ਚ ਸ਼ਾਮਿਲ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਫ਼ਿਲਮੀ ਅਦਾਕਾਰਾਂ ਦੇ ਵੱਲੋਂ ਆਪਣੀ ਅਦਾਕਾਰੀ ਦੇ ਨਾਲ ਪੂਰੀ ਫਿਲਮ ਇੰਡਸਟਰੀ ਦੇ ਵਿੱਚ ਆਪਣਾ ਨਾਂ ਕਮਾਇਆ ਗਿਆ ਹੈ । ਜਿਥੇ ਕਈ ਪੁਰਾਣੇ ਫ਼ਿਲਮੀ ਅਦਾਕਾਰਾਂ ਦੀ ਅਦਾਕਾਰੀ ਨੂੰ ਲੋਕ ਲੋਕ ਅੱਜ ਵੀ ਪਸੰਦ ਕਰਦੇ ਹਨ ਉੱਥੇ ਹੀ ਫ਼ਿਲਮ ਇੰਡਸਟਰੀ ਵਿਚ ਆਏ ਨਵੇਂ ਚਿਹਰਿਆਂ ਨੇ ਵੀ ਆਪਣੇ ਵੱਖਰੇ ਅੰਦਾਜ਼ ਸਦਕਾ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ । ਗੱਲ ਕੀਤੀ ਜਾਵੇ ਜੇਕਰ ਅਦਾਕਾਰ ਵਰੁਣ ਧਵਨ ਦੀ ਤਾ ਵਰੁਣ ਧਵਨ ਨੇ ਜਿੱਥੇ ਆਪਣੀ ਅਦਾਕਾਰੀ ਸਦਕਾ ਕਈ ਸੁਪਰ ਡੁਪਰ ਹਿੱਟ ਫ਼ਿਲਮਾਂ , ਫਿਲਮ ਜਗਤ ਦੀ ਝੋਲੀ ਪਾਈਆਂ ਹਨ। ਉੱਥੇ ਹੀ ਇਨ੍ਹਾਂ ਦਿਨੀਂ ਵਰੁਣ ਧਵਨ ਕਾਫੀ ਔਖੇ ਸਮੇਂ ਵਿਚੋਂ ਲੰਘ ਰਹੇ ਹਨ । ਕਿਉਂਕਿ ਹਾਲ ਹੀ ਵਿੱਚ ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਮੀਡੀਆ ਅਕਾਉਂਟ ਤੇ ਉਪਰ ਇਕ ਅਜੇਹੀ ਇਮੋਸ਼ਨਲ ਪੋਸਟ ਸਾਂਝੀ ਕੀਤੀ ਹੈ । ਜਿਸ ਦੇ ਜ਼ਰੀਏ ਉਨ੍ਹਾਂ ਨੇ ਆਪਣੀ ਉਦਾਸੀ ਪ੍ਰਗਟਾਈ ਹੈ ।

ਦਰਅਸਲ ਵਰੁਣ ਧਵਨ ਦੇ ਬਹੁਤ ਹੀ ਕਰੀਬੀ ਡਰਾਈਵਰ ਮਨੋਜ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ । ਜਿਸ ਸੰਬੰਧੀ ਜਾਣਕਾਰੀ ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਨ੍ਹਾਂ ਦਾ ਡਰਾਈਵਰ ਪਿਛਲੇ ਛੱਬੀ ਸਾਲ ਤੋਂ ਉਨ੍ਹਾਂ ਦੇ ਨਾਲ ਸਨ। ਇਸ ਨਾਲ ਵਰੁਣ ਧਵਨ ਅਜਿਹੇ ਔਖੇ ਸਮੇਂ ਚ ਪਰਿਵਾਰ ਨਾਲ ਰਲ ਕੇ ਅੱਗੇ ਵਧ ਕੇ ਉਨ੍ਹਾਂ ਦਾ ਹੌਸਲਾ ਵਧਾ ਰਹੇ ਹਨ । ਹਾਲ ਹੀ ਚ ਵਰੁਣ ਧਵਨ ਆਪਣੀ ਮਰਹੂਮ ਡ੍ਰਾਈਵਰ ਦੇ ਅੰਤਮ ਸਸਕਾਰ ਲਈ ਸ਼ਮਸ਼ਾਨਘਾਟ ਵੀ ਪਹੁੰਚੇ , ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ।

ਮਨੋਜ ਦੇ ਅੰਤਮ ਸੰਸਕਾਰ ਤੋਂ ਬਾਅਦ ਆਈਆਂ ਤਸਵੀਰਾਂ ਚ ਵਰੁਣ ਧਵਨ ਆਪਣੇ ਚਿਹਰੇ ਤੇ ਮਾਸਕ ਪਹਿਨੇ ਅਤੇ ਕਾਫੀ ਬੇਚੈਨ ਨਜ਼ਰ ਆ ਰਹੇ ਹਨ । ਜ਼ਿਕਰਯੋਗ ਹੈ ਕਿ ਵਰੁਣ ਧਵਨ ਦੇ ਵੱਲੋਂ ਜੋ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਉਪਰ ਸਾਂਝੀ ਕੀਤੀ ਗਈ ਹੈ ।

ਉਸ ਵੀਡਿਓ ਚ ਵਰੁਣ ਆਪਣੀ ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਮਨੋਜ ਮੀਡੀਆ ਨਾਲ ਰੂਬਰੂ ਕਰਵਾ ਰਹੇ ਹਨ ਤੇ ਉਨ੍ਹਾਂ ਦੀਆਂ ਤਾਰੀਫ਼ਾਂ ਕਰਦੇ ਹੋਏ ਆਖ ਰਹੇ ਹਨ ਕੀ ਇਹ ਮੇਰੇ ਡਰਾਈਵਰ ਹਨ ਤੇ ਹਮੇਸ਼ਾ ਇਹ ਮੇਰੇ ਨਾਲ ਰਹਿੰਦੇ ਹਨ। ਮੈਂ ਇਨ੍ਹਾਂ ਦਾ ਬਹੁਤ ਹੀ ਜ਼ਿਆਦਾ ਆਦਰ ਅਤੇ ਸਤਿਕਾਰ ਕਰਦਾ ਹਾਂ । ਉਨ੍ਹਾਂ ਵੱਲੋਂ ਥ੍ਰੋਬੈਕ ਵੀਡੀਓ ਸਾਂਝੀ ਕੀਤੀ ਗਈ ਹੈ ।

error: Content is protected !!