ਬੀਬੀ ਹਰਸਿਮਰਤ ਬਾਦਲ ਨੇ Daughter’s Day ‘ਤੇ ਕੀਤੀ ਇਹ ਪੋਸਟ – ਹੋ ਗਈ ਵਾਇਰਲ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਬਹੁਤ ਸਾਰੇ ਲੋਕ ਧੀਆਂ ਨੂੰ ਬੋਝ ਸਮਝ ਕੇ ਉਨ੍ਹਾਂ ਨੂੰ ਜੰਮਦੇ ਸਾਰ ਹੀ ਮਾਰ ਦਿੰਦੇ ਹਨ । ਅੱਜ ਉਨ੍ਹਾਂ ਹੀ ਧੀਆਂ ਨੇ ਸਮਾਜ ਦੇ ਵਿੱਚ ਮਰਦਾਂ ਦੇ ਨਾਲੋਂ ਜ਼ਿਆਦਾ ਤਰੱਕੀ ਹਾਸਲ ਕੀਤੀ ਹੈ ਅਤੇ ਆਪਣੀ ਤਰੱਕੀ ਸਦਕਾ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ । ਹਰ ਖੇਤਰ ਦੇ ਵਿੱਚ ਔਰਤਾਂ ਅਤੇ ਲੜਕੀਆਂ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਇੱਕ ਕੰਮ ਨੂੰ ਕਰ ਰਹੀਆਂ ਹਨ । ਤੇ ਅੱਜ ਪੂਰੇ ਦੇਸ਼ ਦੇ ਵਿਚ ਬੇਟੀ ਦਿਵਸ ਮਨਾਇਆ ਜਾ ਰਿਹਾ ਹੈ ਤੇ ਆਪਣੀਆਂ ਬੇਟੀਆਂ ਦੇ ਨਾਲ , ਆਪਣੀਆਂ ਭੈਣਾਂ ਦੇ ਨਾਲ ਲੋਕ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕਰ ਰਹੇ ਹਨ । ਇਸੇ ਬੇਟੀ ਦਿਵਸ ਨੂੰ ਲੈ ਕੇ ਹੁਣ ਇਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ।

ਇਕ ਬੇਹੱਦ ਖ਼ੂਬਸੂਰਤ ਖ਼ਬਰ ਹੈ । ਦਰਅਸਲ ਅੱਜ ਪੂਰੇ ਦੇਸ਼ ਭਰ ਦੇ ਵਿੱਚ ਬੇਟੀ ਦਿਵਸ ਮਨਾਇਆ ਜਾ ਰਿਹਾ ਹੈ । ਇਸ ਵਿਸ਼ੇਸ਼ ਦਿਵਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੀ ਧਰਮਪਤਨੀ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੀਆਂ ਧੀਆਂ ਦੇ ਨਾਲ ਇਕ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਉਪਰ ਸਾਂਝੀ ਕੀਤੀ ਹੈ ਤੇ ਉਨ੍ਹਾਂ ਨੇ ਇਸ ਤਸਵੀਰ ਦੀ ਕੈਪਸ਼ਨ ਵਿੱਚ ਲਿਖਿਆ ਹੈ ” ਤੁਹਾਨੂੰ ਸਾਰਿਆਂ ਨੂੰ ਬੇਟੀ ਦਿਵਸ ਦੀਆਂ ਮੁਬਾਰਕਾਂ “। ਅੱਜ ਮੈਂ ਉਨ੍ਹਾਂ ਸਾਰੇ ਮਾਪਿਆਂ ਦੀ ਸ਼ਲਾਘਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਆਪਣੀਆਂ ਧੀਆਂ ਨੂੰ ਉਨ੍ਹਾਂ ਦੇ ਟੀਚਿਆਂ ਤਕ ਪਹੁੰਚਾਉਣ ਦੇ ਵਿਚ ਸਹਾਇਤਾ ਕੀਤੀ ਹੈ ।

ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਮੈਂ ਤੁੱਛ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣੀਆਂ ਧੀਆਂ ਨੂੰ ਸਫ਼ਲਤਾ ਦੇ ਅਸਮਾਨ ਤੇ ਪਹੁੰਚਾਉਣ ਤਕ ਉਨ੍ਹਾਂ ਦੀ ਮਦਦ ਕਰੇ ਅਤੇ ਉਸ ਸਫ਼ਲਤਾ ਨੂੰ ਹਾਸਲ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਓ । ਕਿਉਂਕਿ ਇਹ ਉਹ ਧੀਆਂ ਹਨ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਨਮ ਦਿੰਦੀਆਂ ਹਨ ਤੇ ਨਾਲ ਹੀ ਉਨ੍ਹਾਂ ਨੂੰ ਮਾਰਗ ਦਰਸ਼ਨ ਕਰਦੀਆਂ ਹਨ । ਵਿਆਹ ਦੀ ਖੂਬਸੂਰਤ ਮੈਸੇਜ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਵਲੋਂ ਲਿਖਿਆ ਗਿਆ।

ਤੇ ਲੋਕਾਂ ਦੇ ਵੱਲੋਂ ਇਸ ਤਸਵੀਰ ਦੇ ਨੂੰ ਵੇਖਣ ਤੋਂ ਬਾਅਦ ਕਮੈਂਟਸ ਦੇ ਜ਼ਰੀਏ ਉਸ ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਗਈ ਹੈ । ਬੇਸ਼ੱਕ ਬਹੁਤ ਸਾਰੇ ਲੋਕ ਮਾੜੀ ਮਾਨਸਿਕਤਾ ਦੇ ਕਾਰਨ ਲੜਕੀਆਂ ਨੂੰ ਇਸ ਸਮਾਜ ਦੇ ਵਿੱਚ ਉਹ ਦਰਜਾ ਨਹੀਂ ਦਿੰਦੇ ਜੋ ਉਨ੍ਹਾਂ ਨੂੰ ਦੇਣਾ ਚਾਹੀਦਾ ਹੈ । ਪਰ ਅਜਿਹੇ ਵੀ ਲੋਕ ਹਨ ਜੋ ਆਪਣੀਆਂ ਬੇਟੀਆਂ ਨੂੰ ਆਪਣੇ ਬੇਟਿਆਂ ਵਾਂਗੂੰ ਹੀ ਪਾਲਦੇ ਹਨ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਮਿਥੇ ਹੋਏ ਟੀਚੇ ਤੇ ਪਹੁੰਚਾਉਣ ਵਿਚ ਮਦਦ ਕਰਦੇ ਹਨ

error: Content is protected !!