ਬੇਅੰਤ ਕੌਰ ਅਤੇ ਲਵਪ੍ਰੀਤ ਮਾਮਲੇ ਤੋਂ ਬਾਅਦ ਹੁਣ ਇਸ ਕੁੜੀ ਨੇ ਕੀਤੀ ਪਤੀ ਨੂੰ ਕਨੇਡਾ ਸਦਨ ਤੋਂ ਨਾਂਹ, ਪਰ ਹੋ ਗਈ ਇਹ ਕਾਰਵਾਈ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਆਏ ਦਿਨ ਹੀ ਅਜਿਹੇ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਰਹੇ ਹਨ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਜਿੱਥੇ ਬਹੁਤ ਸਾਰੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਨਹਿਰਾ ਬਣਾਉਣ ਲਈ ਲੱਖਾਂ ਰੁਪਏ ਲਾਏ ਜਾਂਦੇ ਹਨ, ਉਥੇ ਹੀ ਉਨ੍ਹਾਂ ਨਾਲ ਵੱਜਣ ਵਾਲੀ ਠੱਗੀ ਦੇ ਕਾਰਨ ਕਈ ਪਰਿਵਾਰ ਮਾਨਸਿਕ ਤਣਾਅ ਦੇ ਸ਼ਿਕਾਰ ਹੋ ਰਹੇ ਹਨ। ਅਜਿਹੇ ਮਾਮਲਿਆਂ ਦੇ ਚਲਦੇ ਹੋਏ ਬਹੁਤ ਸਾਰੇ ਪਰਿਵਾਰਕ ਮੈਂਬਰ ਖੁਦਕੁਸ਼ੀ ਵੀ ਕਰ ਲੈਂਦੇ ਹਨ। ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਬੇਅੰਤ ਕੌਰ ਦਾ ਮਾਮਲਾ ਜਦੋਂ ਤੋਂ ਸਾਹਮਣੇ ਆਇਆ ਹੈ। ਉਸ ਤੋਂ ਬਾਦ ਪੰਜਾਬ ਵਿੱਚ ਲਗਾਤਾਰ ਇਕ ਤੋਂ ਬਾਅਦ ਇਕ ਅਜਿਹੇ ਕੇਸ ਸਾਹਮਣੇ ਆ ਰਹੇ ਹਨ।

ਹੁਣ ਬੇਅੰਤ ਕੌਰ ਅਤੇ ਲਵਪ੍ਰੀਤ ਮਾਮਲੇ ਤੋਂ ਬਾਅਦ ਹੁਣ ਇਸ ਕੁੜੀ ਵੱਲੋਂ ਵੀ ਆਪਣੇ ਪਤੀ ਨੂੰ ਕੈਨੇਡਾ ਸੱਦਣ ਤੋਂ ਇਨਕਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਗਰਾਉ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਹੋਰ ਪਰਿਵਾਰ ਕੈਨੇਡਾ ਭੇਜਣ ਵਾਲੀ ਲੜਕੀ ਦੇ ਵੱਲੋਂ ਠੱਗੀ ਮਾਰਨ ਦਾ ਸ਼ਿਕਾਰ ਹੋਇਆ ਹੈ। ਦੱਸਿਆ ਗਿਆ ਹੈ ਕਿ ਰਾਏਕੋਟ ਦੇ ਨਜ਼ਦੀਕ ਪਿੰਡ ਮੇਹਰਨਾ ਕਲਾਂ ਵਾਸੀ ਜਗਰੂਪ ਸਿੰਘ ਪੁੱਤਰ ਅਮਰੀਕ ਸਿੰਘ ਦਾ ਵਿਆਹ 14 ਨਵੰਬਰ 2015 ਨੂੰ ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਦੇ ਪਿੰਡ ਚੱਕ ਪਲਾਟ ਅਦੋਹਾਂ ਦੀ ਜੈਸਵੀਨ ਕੌਰ ਪੁੱਤਰੀ ਚੈਂਚਲ ਸਿੰਘ ਨਾਲ ਕੀਤਾ ਗਿਆ ਸੀ।

ਵਿਆਹ ਹੋਣ ਤੋਂ ਬਾਅਦ ਹੀ ਜੈਸਵੀਨ ਨੂੰ ਕੈਨੇਡਾ ਭੇਜ ਦਿੱਤਾ ਗਿਆ ਅਤੇ ਉਸ ਦਾ ਸਾਰਾ ਖਰਚਾ ਸਹੁਰਾ ਪਰਿਵਾਰ ਵੱਲੋਂ ਕੀਤਾ ਗਿਆ ਸੀ। ਕੈਨੇਡਾ ਭੇਜੀ ਗਈ ਜੈਸਵੀਰ ਨੂੰ ਕੈਨੇਡਾ ਸੈੱਟ ਹੋਣ ਵਾਸਤੇ ਪੀੜਤ ਪਰਿਵਾਰ ਵੱਲੋਂ 28 ਲੱਖ ਰੁਪਏ ਖਰਚ ਕੀਤਾ ਗਿਆ। ਉੱਥੇ ਜਾ ਕੇ ਉਸ ਵੱਲੋਂ ਆਖਿਆ ਗਿਆ ਸੀ ਕੇ ਪੱਕੇ ਹੋਣ ਉਪਰੰਤ ਉਹ ਆਪਣੇ ਪਤੀ ਨੂੰ ਵੀ ਸੱਦ ਲਵੇਗੀ। ਉਨ੍ਹਾਂ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਸੀ ਉੱਥੇ ਜਾ ਕੇ ਇਕੱਠੇ ਰਹਿਣ, ਜਾਂ ਅਲੱਗ ਰਹਿਣ ਦਾ ਫੈਸਲਾ ਉਨ੍ਹਾਂ ਦਾ ਹੋਵੇਗਾ।

ਪਰ ਹੁਣ ਲੜਕੀ ਵੱਲੋਂ ਕੈਨੇਡਾ ਸੈੱਟ ਹੋਣ ਤੋਂ ਬਾਅਦ ਜਗਰੂਪ ਸਿੰਘ ਨੂੰ ਕੈਨੇਡਾ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ । ਜਿਸ ਕਾਰਨ ਪੀੜਤ ਪਰਿਵਾਰ ਵੱਲੋਂ ਲੜਕੀ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਉਥੇ ਹੀ ਪੁਲਿਸ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਉਸ ਲੜਕੀ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

error: Content is protected !!