ਬੋਲੀਵੁਡ ਨੂੰ ਲਗਾ ਵੱਡਾ ਝੱਟਕਾ ਛਾਇਆ ਮਾਤਮ ਅਚਾਨਕ ਹੋਈ ਇਸ ਮਸ਼ਹੂਰ ਹਸਤੀ ਦੀ ਮੌਤ

ਆਈ ਤਾਜਾ ਵੱਡੀ ਖਬਰ

ਵੱਖ ਵੱਖ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਫਿਲਮੀ ਖੇਤਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਨੂੰ ਲੈ ਕੇ ਦੁਖਦਾਈ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਮਹਾਰਾਸ਼ਟਰ ਦੇ ਵਿੱਚ ਕਰੋਨਾ ਦੇ ਕੇਸ ਸਭ ਤੋਂ ਜ਼ਿਆਦਾ ਸਾਹਮਣੇ ਆਏ ਸਨ। ਉਥੇ ਹੀ ਮੁੰਬਈ ਦੇ ਵਿੱਚ ਬਹੁਤ ਸਾਰੀਆਂ ਫਿਲਮੀ ਹਸਤੀਆਂ ਕਰੋਨਾ ਦੀ ਚਪੇਟ ਵਿਚ ਆ ਗਈਆਂ ਸਨ ਜਿਸ ਕਾਰਣ ਉਹ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਈਆਂ ਸਨ। ਉਥੇ ਹੀ ਹੋਰ ਵੀ ਬਹੁਤ ਸਾਰੀਆਂ ਫਿਲਮੀ ਹਸਤੀਆਂ ਸੜਕ ਹਾਦਸਿਆਂ ਅਤੇ ਅਚਾਨਕ ਵਾਪਰਨ ਵਾਲੇ ਹਾਦਸਿਆਂ ਦੀਆਂ ਸ਼ਿਕਾਰ ਹੋ ਗਈਆਂ। ਇਸ ਦੁਨੀਆਂ ਤੋਂ ਜਾਣ ਵਾਲੀਆਂ ਇਨ੍ਹਾਂ ਵੱਖ ਵੱਖ ਸਖ਼ਸੀਅਤਾਂ ਦੀ ਕਮੀ ਫ਼ਿਲਮੀ ਖੇਤਰ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਹੁਣ ਬੌਲੀਵੁੱਡ ਨੂੰ ਇਕ ਵੱਡਾ ਝਟਕਾ ਲੱਗਾ ਹੈ ਜਿਥੇ ਇਸ ਮਹਾਨ ਹਸਤੀ ਦੀ ਹੋਈ ਅਚਾਨਕ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਸ਼ਹੂਰ ਫ਼ਿਲਮ ਆਲੋਚਕ ਰਾਸ਼ਿਦ ਇਰਾਨੀ ਦਾ ਦੇਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਮੌਤ ਬਾਰੇ 2 ਅਗਸਤ ਨੂੰ ਪਤਾ ਚਲ ਸਕਿਆ ਹੈ ਜਦ ਕਿ ਉਨ੍ਹਾਂ ਦੀ ਮੌਤ 30 ਜੁਲਾਈ ਨੂੰ ਹੋ ਗਈ ਸੀ। ਉਨ੍ਹਾਂ ਦੀ ਮੌਤ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਉਨ੍ਹਾਂ ਨੂੰ ਪ੍ਰੈਸ ਕਲੱਬ ਅਤੇ ਉਸ ਜਗ੍ਹਾ ਨਹੀਂ ਵੇਖਿਆ ਗਿਆ ਜਿੱਥੇ ਉਹ ਆਮ ਤੌਰ ਤੇ ਨਾਸ਼੍ਤਾ ਕਰਦੇ ਸਨ।

ਉਨ੍ਹਾਂ ਦੇ ਨਾ ਆਉਣ ਕਾਰਨ ਲੋਕਾਂ ਵੱਲੋਂ ਸਮਝਿਆ ਗਿਆ ਕਿ ਹੋ ਸਕਦਾ ਹੈ ਉਸ ਸ਼ਹਿਰ ਤੋਂ ਬਾਹਰ ਗਏ ਹੋਣ ,ਤੇ ਐਤਵਾਰ ਨੂੰ ਵਾਪਸ ਆ ਜਾਣਗੇ। ਪਰ ਉਨ੍ਹਾਂ ਬਾਰੇ ਕੋਈ ਵੀ ਜਾਣਕਾਰੀ ਨਾ ਮਿਲਣ ਤੇ ਪੁਲਿਸ ਨੂੰ ਨਾਲ ਲੈ ਕੇ ਘਰ ਦਾ ਦਰਵਾਜ਼ਾ ਤੋੜ ਦਿੱਤਾ ਗਿਆ। ਇਸ ਤੋਂ ਬਾਅਦ ਘਰ ਦੀ ਤਲਾਸ਼ੀ ਲੈਣ ਤੇ ਉਨ੍ਹਾਂ ਦੀ ਲਾਸ਼ ਬਾਥਰੂਮ ਵਿਚੋਂ ਬਰਾਮਦ ਹੋਈ। ਜਿੱਥੇ ਸ਼ੁੱਕਰਵਾਰ ਸਵੇਰੇ ਨਹਾਉਂਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ ਸੀ।

ਉਨ੍ਹਾਂ ਦੇ ਦਿਹਾਂਤ ਦੀ ਖਬਰ ਮਿਲਦੇ ਹੀ ਬਹੁਤ ਸਾਰੀਆਂ ਫਿਲਮੀ ਹਸਤੀਆਂ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ। ਮਸ਼ਹੂਰ ਫਿਲਮਕਾਰ ਕਰਨ ਜੌਹਰ ਵੱਲੋਂ ਵੀ ਸੋਸ਼ਲ ਮੀਡੀਆ ਉੱਪਰ ਰਾਸ਼ਿਦ ਇਰਾਨੀ ਦੀ ਮੌਤ ਤੇ ਸੋਗ ਪ੍ਰਗਟ ਕੀਤਾ ਗਿਆ ਹੈ। ਮੁੰਬਈ ਪ੍ਰੈਸ ਕਲੱਬ ਅਨੁਸਾਰ ਰਾਸ਼ੀਦ ਇਰਾਨੀ ਦਿ ਟਾਈਮਜ਼ ਆਫ ਇੰਡੀਆ, ਹਿੰਦੁਸਤਾਨ ਟਾਇਮਸ, ਵੈਬਸਾਈਟ ਸਕ੍ਰੋਲ ਲਈ ਫ਼ਿਲਮ ਦੀ ਸਮੀਖਿਆ ਕਰਦੇ ਸਨ। ਉਹ 74 ਸਾਲਾਂ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਰਹਿੰਦੇ ਸਨ।

error: Content is protected !!