ਬੱਚਿਆਂ ਵਾਲੇ ਹੋ ਜਾਵੋ ਸਾਵਧਾਨ : ਪਟਾਕੇ ਚਲਾਉਣ ਲਗਿਆਂ ਇਥੇ ਬੱਚਿਆਂ ਨਾਲ ਵਾਪਰ ਗਿਆ ਇਸ ਤਰਾਂ ਭਿਆਨਕ ਹਾਦਸਾ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਤਿਉਹਾਰ ਖੁਸ਼ੀ ਦਾ ਪ੍ਰਤੀਕ ਮੰਨੇ ਜਾਂਦੇ ਹਨ, ਉਥੇ ਹੀ ਬੱਚਿਆਂ ਨੂੰ ਇਨ੍ਹਾਂ ਤਿਉਹਾਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਕਿਉਂਕਿ ਤਿਓਹਾਰਾਂ ਦੇ ਦੌਰ ਵਿੱਚ ਬੱਚਿਆਂ ਨੂੰ ਖ਼ੁਸ਼ੀ-ਖ਼ੁਸ਼ੀ ਇਹ ਤਿਉਹਾਰ ਮਨਾਉਣ ਦਾ ਮੌਕਾ ਮਿਲਦਾ ਹੈ। ਜਿੱਥੇ ਸਾਰੇ ਲੋਕਾਂ ਵੱਲੋਂ ਤਿਉਹਾਰਾਂ ਦਾ ਇੰਤਜ਼ਾਰ ਕੀਤਾ ਜਾਂਦਾ ਹੈ ਉਥੇ ਹੀ ਇਨ੍ਹਾਂ ਨੂੰ ਖੁਸ਼ੀ ਖੁਸ਼ੀ ਮਨਾਉਣ ਲਈ ਕਈ ਦਿਨਾਂ ਤੋਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਪਰ ਸਰਕਾਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਲੋਕਾਂ ਨੂੰ ਆਪਣੀ ਸੁਰੱਖਿਆ ਦਾ ਖਾਸ ਧਿਆਨ ਰੱਖਣ ਵਾਸਤੇ ਵੀ ਆਦੇਸ਼ ਜਾਰੀ ਕੀਤੇ ਜਾਂਦੇ ਹਨ।

ਜਿਸ ਸਦਕਾ ਇਨ੍ਹਾਂ ਤਿਉਹਾਰਾਂ ਵਿੱਚ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਦੀ ਜਾਨ ਨੂੰ ਸੁਰੱਖਿਅਤ ਕੀਤਾ ਜਾ ਸਕੇ। ਹੁਣ ਪਟਾਕੇ ਚਲਾਉਣ ਲੱਗਿਆਂ ਬੱਚਿਆਂ ਨਾਲ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਗੁਜਰਾਤ ਦੇ ਸੂਰਤ ਤੋਂ ਸਾਹਮਣੇ ਆਈ ਹੈ। ਜਿੱਥੇ ਦੀਵਾਲੀ ਦਾ ਤਿਉਹਾਰ ਨਜ਼ਦੀਕ ਆਉਣ ਤੇ ਬੱਚਿਆਂ ਵੱਲੋਂ ਖੁਸ਼ੀ ਖੁਸ਼ੀ ਪਟਾਕੇ ਚਲਾਏ ਜਾ ਰਹੇ ਸਨ। ਉਥੇ ਹੀ ਇਹ ਭਿਆਨਕ ਹਾਦਸਾ ਵਾਪਰ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਚਿਆਂ ਵੱਲੋਂ ਇੱਕ ਸੀਵਰੇਜ ਦੇ ਢੱਕਣ ਕੋਲ ਬੈਠ ਕੇ ਪਟਾਕੇ ਚਲਾਏ ਜਾ ਰਹੇ ਸਨ।

ਉਸ ਸਮੇਂ ਸੀਵਰੇਜ ਦੇ ਢੱਕਣ ਹੇਠੋਂ ਗੈਸ ਲਾਈਨ ਵਿੱਚੋਂ ਗੈਸ ਲੀਕ ਹੋ ਰਹੀ ਸੀ ਜਿਸ ਬਾਰੇ ਬੱਚੇ ਅਣਜਾਣ ਸਨ। ਬੱਚਿਆਂ ਵੱਲੋਂ ਪਟਾਕੇ ਚਲਾਉਣ ਲਈ ਅੱਗ ਲਗਾਈ ਗਈ , ਉਸ ਸਮੇਂ ਸੀਵਰੇਜ ਚੋਂ ਨਿਕਲਣ ਵਾਲੀ ਗੈਸ ਦੇ ਕਾਰਨ ਅੱਗ ਲੱਗ ਗਈ , ਜਿਸ ਕਾਰਨ ਪਟਾਕੇ ਚਲਾਉਣ ਵਾਲੇ 5 ਬੱਚੇ ਨਿਕਲਣ ਵਾਲੀ ਇਸ ਅੱਗ ਦੀਆਂ ਲਪਟਾਂ ਦੀ ਚਪੇਟ ਵਿਚ ਆ ਗਏ। ਦੱਸਿਆ ਗਿਆ ਹੈ ਕਿ ਗੈਸ ਪਾਈਪ ਲਾਈਨ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਕਿਉਂਕਿ ਇਕ ਪਾਈਪ ਲਾਈਨ ਨੁਕਸਾਨੀ ਗਈ ਸੀ।

ਉਥੇ ਹੀ ਬੱਚੇ ਇਸ ਘਟਨਾ ਤੋਂ ਅਣਜਾਣ ਸਨ, ਇਸ ਲਈ ਉਨ੍ਹਾਂ ਵੱਲੋਂ ਗਟਰ ਦੇ ਢੱਕਣ ਖੋਲ੍ਹ ਕੇ ਪਟਾਕੇ ਚਲਾ ਦਿੱਤੇ ਗਏ। ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਸਾਰੇ ਬੱਚੇ ਖਤਰੇ ਤੋਂ ਬਾਹਰ ਹਨ, 5 ਬੱਚਿਆਂ ਵਿੱਚੋਂ ਕੋਈ ਵੀ ਬੱਚਾ ਇਸ ਅੱਗ ਕਾਰਨ ਗੰਭੀਰ ਜ਼ਖਮੀ ਨਹੀਂ ਹੋਇਆ ਹੈ। ਇਹ ਸਾਰੀ ਘਟਨਾ ਇਕ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।

error: Content is protected !!