ਮਰੀ ਹੋਈ ਮਾਂ ਦੀ ਲਾਸ਼ 6 ਮਹੀਨਿਆਂ ਤੱਕ ਘਰ ਚ ਲੁਕੋ ਕੇ ਰੱਖੀ ਕਾਰਨ ਜਾਣ ਉਡੇ ਲੋਕਾਂ ਦੇ ਹੋਸ਼

ਆਈ ਤਾਜ਼ਾ ਵੱਡੀ ਖਬਰ 

ਇਨਸਾਨੀ ਰਿਸ਼ਤਿਆਂ ਨੂੰ ਤਾਰ ਤਾਰ ਕਰਦੇ ਕਈ ਵਾਰ ਅਜਿਹਾ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ । ਜਿਨ੍ਹਾਂ ਨੂੰ ਸੁਣ ਕੇ ਲੋਕ ਵੀ ਹੈਰਾਨ ਰਹਿ ਜਾਂਦੇ ਹਨ ਕਿ ਅਜਿਹੇ ਰਿਸ਼ਤਿਆਂ ਵਿੱਚ ਅਜਿਹਾ ਵੀ ਹੋ ਸਕਦਾ ਹੈ। ਜਿੱਥੇ ਪਰਵਾਰਕ ਰਿਸ਼ਤੇ ਇਕ ਆਪਸੀ ਸਾਂਝ ਹਮਦਰਦੀ ਨੂੰ ਜ਼ਾਹਿਰ ਕਰਦੇ ਹਨ। ਉੱਥੇ ਹੀ ਆਪਣੇ ਉਨ੍ਹਾਂ ਰਿਸ਼ਤਿਆਂ ਦੀ ਵਰਤੋਂ ਕਈ ਵਾਰ ਲੋਕਾਂ ਵੱਲੋਂ ਆਪਣੇ ਨਿੱਜੀ ਸਵਾਰਥ ਲਈ ਕੀਤੀ ਜਾਦੀ ਹੈ। ਉਥੇ ਹੀ ਮਾਂ ਧੀ ਦੇ ਪਵਿੱਤਰ ਰਿਸ਼ਤੇ ਨੂੰ ਵੀ ਕੁਝ ਲੋਕਾ ਵੱਲੋ ਤਾਰ-ਤਾਰ ਕਰ ਦਿੱਤਾ ਜਾਂਦਾ ਹੈ। ਜਿੱਥੇ ਦੁਨੀਆਂ ਦੀ ਹਰ ਇੱਕ ਮਾਂ ਆਪਣੇ ਬੱਚਿਆਂ ਦੀ ਖੁਸ਼ੀ ਵਾਸਤੇ ਆਪਣੀ ਜਾਨ ਤੱਕ ਦੇਣ ਲਈ ਤਿਆਰ ਹੁੰਦੀ ਹੈ।

ਹੁਣ ਇਥੇ ਇੱਕ ਮਾਂ ਦੀ ਲਾਸ਼ ਨੂੰ ਛੇ ਮਹੀਨਿਆਂ ਤੱਕ ਧੀ ਵੱਲੋਂ ਘਰ ਵਿੱਚ ਲੁਕੋ ਕੇ ਰੱਖਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਦੇ ਨਿਊ ਹੈਂਪਸ਼ਾਇਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਘਰ ਵਿੱਚ ਮਾਂ ਅਤੇ ਧੀ ਰਹਿ ਰਹੀਆਂ ਸਨ। ਉਥੇ ਹੀ ਮਾਂ ਦੀ ਮੌਤ ਹੋ ਜਾਣ ਤੇ ਉਸ ਦੀ ਜਾਣਕਾਰੀ ਜਨਤਕ ਨਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਧੀ ਵੱਲੋਂ ਆਪਣੇ ਨਿਜੀ ਹਿੱਤਾਂ ਵਾਸਤੇ ਆਪਣੀ ਮਾਂ ਦੀ ਲਾਸ਼ ਨੂੰ ਛੇ ਮਹੀਨੇ ਤਕ ਘਰ ਵਿੱਚ ਲੁਕੋ ਕੇ ਰੱਖਿਆ ਹੈ।

ਇਸ ਹਾਦਸੇ ਦਾ ਖੁਲਾਸਾ ਛੇ ਮਹੀਨੇ ਬਾਅਦ ਹੋਇਆ ਹੈ ਜਦੋਂ ਲੋਕਾਂ ਵੱਲੋਂ ਲੜਕੀ ਦੀ ਮਾਂ ਨੂੰ ਕਾਫੀ ਲੰਮੇ ਸਮੇਂ ਤੋਂ ਨਾ ਵੇਖਿਆ ਗਿਆ ਤਾਂ ਉਸ ਘਟਨਾ ਬਾਰੇ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਘਰ ਦੀ ਤਲਾਸ਼ੀ ਲੈਣ ਉਪਰੰਤ ਇਕ ਮਹਿਲਾ ਦੀ 6 ਮਹੀਨੇ ਪਹਿਲਾ ਹੋਈ ਮੌਤ ਵਾਲੀ ਗਲੀ ਸੜੀ ਲਾਸ਼ ਬਰਾਮਦ ਕੀਤੀ ਗਈ। ਉਥੇ ਪੁਲਿਸ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ ਕਿ ਇਸ ਔਰਤ ਦੀ ਮੌਤ ਕੁਦਰਤੀ ਹੋਈ ਹੈ। ਲੜਕੀ ਵੱਲੋਂ ਮਾਂ ਦੇ ਨਾਮ ਤੇ ਮਿਲ ਰਹੀਆਂ ਸਹੂਲਤਾਂ ਦਾ ਫਾਇਦਾ ਲੈਣ ਲਈ ਇਹ ਸਭ ਕੁਝ ਕੀਤਾ ਗਿਆ ਹੈ ਜਿਸ ਤੇ ਹੁਣ ਫਰਾਡ ਦਾ ਮਾਮਲਾ ਚਲਾ ਦਿੱਤਾ ਗਿਆ ਹੈ। ਕਿਉਂਕਿ ਲੜਕੀ ਵੱਲੋਂ ਆਪਣੀ ਮਾਂ ਨੂੰ ਮਿਲ ਰਹੀ ਕੁਝ ਪੈਨਸ਼ਨ ਨੂੰ ਵਰਤਿਆ ਜਾ ਰਿਹਾ ਸੀ ਅਤੇ ਸੁਸਾਇਟੀ ਸਿਕਿਓਰਟੀ ਪੈਮੇਂਟ ਵੀ ਉਨ੍ਹਾਂ ਨੂੰ ਮਿਲ ਰਹੀ ਸੀ।

ਇਸ ਗੱਲ ਨੂੰ ਲੁਕੋਣ ਪਿਛੇ ਨਾ ਤਾਂ ਲੜਕੀ ਨੂੰ ਆਪਣੀ ਮਾਂ ਨਾਲ ਪਿਆਰ ਸੀ ਅਤੇ ਨਾ ਹੀ ਕੋਈ ਮਾਨਸਿਕ ਬਿਮਾਰੀ ਸਿਰਫ ਤੇ ਸਿਰਫ ਉਸ ਵੱਲੋਂ ਇਹ ਸਭ ਕੁਝ ਪੈਸੇ ਦੇ ਲਾਲਚ ਵਿਚ ਕੀਤਾ ਗਿਆ ਹੈ। ਇਸ ਸਮੇਂ ਦੇ ਦੌਰਾਨ ਲੜਕੀ ਵੱਲੋਂ ਕਿਸੇ ਨੂੰ ਵੀ ਆਪਣੇ ਘਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਇਸ ਮਾਮਲੇ ਦੇ ਤਹਿਤ ਜਿਥੇ ਲੜਕੀ ਨੂੰ 18 ਨਵੰਬਰ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਲੜਕੀ ਦੀ ਮਾਂ ਦੀ ਮੌਤ ਮਈ ਵਿੱਚ ਹੋ ਗਈ ਸੀ।

error: Content is protected !!