ਮਸ਼ਹੂਰ ਅਦਾਕਾਰਾ ਨੇ ਭਰ ਜਵਾਨੀ ਚ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਲਿੱਖੀ ਇਹ ਗਲ੍ਹ – ਫ਼ਿਲਮੀ ਜਗਤ ਚ ਪਿਆ ਸੋਗ

ਆਈ ਤਾਜ਼ਾ ਵੱਡੀ ਖਬਰ 

ਮਨੁੱਖ ਜ਼ਿੰਦਗੀ ਨੂੰ ਚੰਗੇ ਢੰਗ ਦੇ ਨਾਲ ਜੀਵੇ ਤਾਂ ਇਹ ਜ਼ਿੰਦਗੀ ਬਹੁਤ ਜ਼ਿਆਦਾ ਖੂਬਸੂਰਤ ਬਣ ਸਕਦੀ ਹੈ । ਜ਼ਿੰਦਗੀ ਜਿਊਣ ਦੇ ਵੱਖ ਵੱਖ ਢੰਗ ਅਤੇ ਤਰੀਕੇ ਹੁੰਦੇ ਹਨ । ਕਈ ਲੋਕ ਇਸ ਜ਼ਿੰਦਗੀ ਨੂੰ ਖੁੱਲ੍ਹ ਕੇ ਜਿਊਂਦੇ ਹਨ ਤੇ ਕਈ ਲੋਕ ਇਸ ਜ਼ਿੰਦਗੀ ਨੂੰ ਆਪਣੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਫ਼ਿਕਰਾਂ ਵਿੱਚ ਲੰਘਾ ਦਿੰਦੇ ਹਨ । ਪਰ ਕੁਝ ਲੋਕ ਇਸ ਜ਼ਿੰਦਗੀ ਨੂੰ ਆਪਣੇ ਜੀਵਨ ਦੇ ਵਿੱਚ ਆਈਆਂ ਮੁਸ਼ਕਿਲਾਂ ਦੇ ਨਾਲ ਲੜਨ ਦੀ ਬਜਾਏ ਸਗੋਂ ਇਸ ਜ਼ਿੰਦਗੀ ਨੂੰ ਹੀ ਖ਼ਤਮ ਕਰ ਲੈਂਦੇ ਹਨ । ਹਰ ਰੋਜ਼ ਹੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਲੋਕਾਂ ਦੇ ਵੱਲੋਂ ਆਪਣੇ ਜੀਵਨ ਦੇ ਵਿੱਚ ਆਈਆਂ ਮੁਸ਼ਕਲਾਂ ਅਤੇ ਔਕੜਾਂ ਦੇ ਚਲਦੇ ਖੁਦਕੁਸ਼ੀ ਕਰ ਲਈ ਜਾਂਦੀ ਹੈ ।

ਗੱਲ ਕੀਤੀ ਜਾਵੇ ਜੇਕਰ ਅਦਾਕਾਰੀ ਦੇ ਖੇਤਰ ਦੇ ਨਾਲ ਜੁੜੇ ਹੋਏ ਲੋਕਾਂ ਦੀ , ਤਾਂ ਬਹੁਤ ਸਾਰੀਆਂ ਹਸਤੀਆਂ ਨੇ ਵੀ ਆਪਣੀ ਜ਼ਿੰਦਗੀ ਵਿੱਚ ਚਲ ਰਹੀਆ ਔਕੜਾਂ ਅਤੇ ਮੁਸ਼ਕਲਾਂ ਦੇ ਨਾਲ ਲੜਨ ਦੀ ਬਜਾਏ , ਸਗੋਂ ਆਪਣੀ ਜ਼ਿੰਦਗੀ ਹੀ ਸਮਾਪਤ ਕਰ ਲਈ । ਜਿਨ੍ਹਾਂ ਦੇ ਵਿਚੋਂ ਦਿਵਿਆ ਦੱਤਾ , ਸੁਸ਼ਾਂਤ ਰਾਜਪੂਤ ਅਤੇ ਬਾਲਿਕਾ ਵਧੂ ਦੇ ਵਿਚ ਕੰਮ ਕਰਨ ਵਾਲੀ ਪ੍ਰਤਿਯੂਸ਼ਾ ਆਦਿ ਹਸਤੀਆਂ ਸ਼ਾਮਲ ਹਨ । ਇਕ ਹੋਰ ਬੇਹੱਦ ਦੀ ਮੰਦਭਾਗੀ ਤੇ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ ਟੀ ਵੀ ਇੰਡਸਟਰੀ ਤੋਂ । ਜਿੱਥੇ ਇਕ ਹੋਰ ਅਦਾਕਾਰਾਂ ਦੇ ਵੱਲੋਂ ਆਪਣੇ ਘਰ ਦੇ ਵਿਚ ਹੀ ਪੱਖੇ ਨਾਲ ਲਟਕ ਕੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ।

ਇਸ ਅਦਾਕਾਰਾ ਦੀ ਮੌਤ ਤੇ ਚਾਹੁੰਦੇ ਟੀਵੀ ਇੰਡਸਟਰੀ ਦੇ ਵਿਚ ਸੋਗ ਦੀ ਲਹਿਰ ਹੈ । ਦਰਅਸਲ ਟੀਵੀ ਸੀਰੀਅਲ ਦੀ ਅਦਾਕਾਰਾ ਸੋਜਨਯਾ ਨੇ ਅੱਜ ਯਾਨੀ ਵੀਰਵਾਰ ਨੂੰ ਬੈਂਗਲੁਰੂ ਦੇ ਨੇੜੇ ਇਕ ਅਪਾਰਟਮੈਂਟ ਦੀ ਛੱਤ ਦੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ । ਉਥੇ ਹੀ ਮੌਕੇ ਤੇ ਪਹੁੰਚੀ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਸਮੇਂ ਤੋਂ ਆਪਣੀ ਸਿਹਤ ਦੇ ਖ਼ਰਾਬ ਹੋਣ ਕਰ ਕੇ ਅਤੇ ਕੰਮ ਦੀ ਕਮੀ ਦੇ ਕਾਰਨ ਸੌਜਨਿਆ ਕਾਫ਼ੀ ਪ੍ਰੇਸ਼ਾਨ ਰਹਿੰਦੀ ਸੀ । ਇਸੇ ਪਰੇਸ਼ਾਨੀ ਦੇ ਚੱਲਦੇ ਉਸਦੇ ਵੱਲੋਂ ਅੱਜ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ।

ਉੱਥੇ ਹੀ ਪੁਲੀਸ ਨੂੰ ਅਦਾਕਾਰਾ ਦੇ ਘਰੋਂ ਜਾਂਚ ਦੌਰਾਨ ਚਾਰ ਪੰਨਿਆਂ ਦਾ ਇੱਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ । ਜੋ ਕਿ ਅੰਗਰੇਜ਼ੀ ਤੇ ਕੰਨੜ ਭਾਸ਼ਾ ਵਿੱਚ ਲਿਖਿਆ ਗਿਆ ਹੈ । ਇਸ ਨੋਟ ਤੇ ਵਿਚ ਅਦਾਕਾਰਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਖ਼ਰਾਬ ਸਿਹਤ ਅਤੇ ਮੌਜੂਦਾ ਹਾਲਾਤਾਂ ਦੇ ਕਾਰਨ ਉਹ ਪਿਛਲੇ ਕਾਫੀ ਦਿਨਾਂ ਤੋਂ ਪ੍ਰੇਸ਼ਾਨ ਸੀ । ਜਿਸ ਦੇ ਚੱਲਦੇ ਉਸ ਦੇ ਵੱਲੋਂ ਅਜਿਹਾ ਕਦਮ ਚੁੱਕਿਆ ਜਾ ਰਿਹਾ ਹੈ । ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ । ਇਸ ਅਦਾਕਾਰਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਫੈਂਸ ਅਤੇ ਟੀ ਵੀ ਇੰਡਸਟਰੀ ਦੇ ਵਿਚ ਸੋਗ ਦੀ ਲਹਿਰ ਹੈ ।

error: Content is protected !!