ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਲਈ ਆਈ ਮਾੜੀ ਖਬਰ ਪਤੀ ਨਾਲ ਵਾਪਰਿਆ ਭਿਆਨਕ ਹਾਦਸਾ , ਪ੍ਰਸੰਸਕ ਕਰ ਰਹੇ ਦੁਆਵਾਂ

ਆਈ ਤਾਜਾ ਵੱਡੀ ਖਬਰ

ਫ਼ਿਲਮੀ ਖੇਤਰ ਦੀਆਂ ਬਹੁਤ ਸਾਰੀਆਂ ਅਜਿਹੀਆਂ ਸਖਸ਼ੀਅਤਾਂ ਹਨ ਜਿਨ੍ਹਾਂ ਨੇ ਆਪਣੀ ਖੂਬਸੂਰਤੀ ਦੇ ਸਿਰ ਤੇ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਵਿਸ਼ਵ ਦੇ ਵਿਚ ਸੁੰਦਰਤਾ ਦਾ ਖਿਤਾਬ ਜਿੱਤਣ ਵਾਲੀਆਂ ਬਹੁਤ ਸਾਰੀਆਂ ਹਸਤੀਆਂ ਫ਼ਿਲਮੀ ਖੇਤਰ ਦੇ ਵਿੱਚ ਵੀ ਨਾਮਣਾ ਖੱਟਣ ਵਿੱਚ ਕਾਮਯਾਬ ਰਹੀਆਂ ਹਨ। ਜਿਨ੍ਹਾਂ ਨੇ ਆਪਣੀ ਖੂਬਸੂਰਤੀ ਦੇ ਸਦਕਾ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ। ਉਥੇ ਹੀ ਫ਼ਿਲਮੀ ਖੇਤਰ ਦੇ ਵਿੱਚ ਵੀ ਉਨ੍ਹਾਂ ਵੱਲੋਂ ਬਹੁਤ ਸਾਰੀਆਂ ਸੁਪਰ ਹਿੱਟ ਫਿਲਮਾਂ ਦਰਸ਼ਕਾਂ ਨੂੰ ਰੂ-ਬ-ਰੂ ਕੀਤੀਆਂ ਗਈਆਂ ਹਨ। ਵੱਖ ਵੱਖ ਫਿਲਮੀ ਸਖਸ਼ੀਅਤਾਂ ਵੱਲੋਂ ਕਈ ਖੇਤਰਾਂ ਵਿੱਚ ਅੱਗੇ ਆ ਕੇ ਲੋਕਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ।

ਬਹੁਤ ਸਾਰੀਆਂ ਫਿਲਮੀ ਸ਼ਖਸ਼ੀਅਤਾਂ ਅਜਿਹੀਆਂ ਸੰਸਥਾਵਾਂ ਨਾਲ ਜੁੜੀਆਂ ਹੋਈਆਂ ਹਨ ਜਿਨ੍ਹਾਂ ਵੱਲੋਂ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਪਰ ਕੁਝ ਫ਼ਿਲਮੀ ਹਸਤੀਆਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ਦੇ ਵਿੱਚ ਬਣ ਜਾਂਦੀਆਂ ਹਨ। ਹੁਣ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਉਨ੍ਹਾਂ ਦੇ ਪਤੀ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਹਿੰਦੀ ਫਿਲਮਾਂ ਦੀ ਅਦਾਕਾਰਾ ਪ੍ਰਿਯੰਕਾ ਚੋਪੜਾ ਵੱਲੋਂ ਨਿਕ ਜੋਨਸ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਹਨਾਂ ਦੀਆਂ ਕਈ ਸਾਰੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ।

ਉੱਥੇ ਹੀ ਹੁਣ ਉਨ੍ਹਾਂ ਦੇ ਪਤੀ ਬਾਰੇ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਉਨ੍ਹਾਂ ਦੇ ਪਤੀ ਇਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਨਾਲ ਵਾਪਰੇ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਵੀ ਵਾਇਰਲ ਹੋ ਰਹੀ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨਿਕ ਆਪਣੇ ਭਰਾਵਾਂ ਨਾਲ ਇਕ ਮੁਕਾਬਲਾ ਖੇਡ ਰਿਹਾ ਸੀ ਅਤੇ ਸਾਈਕਲ ਤੋਂ ਡਿੱਗ ਗਿਆ।

ਇਸ ਘਟਨਾ ਤੋਂ ਬਾਅਦ ਜਿਥੇ ਨਿਕ ਅਤੇ ਪ੍ਰਿਯੰਕਾ ਚੋਪੜਾ ਲੰਡਨ ਤੋਂ ਬਿਲਬੋਰਡ ਸੰਗੀਤ ਪੁਰਸਕਾਰ ਲੈਣ ਲਈ ਲਾਸ ਏਜਲਸ ਪਹੁੰਚੇ ਸਨ। ਉੱਥੇ ਹੀ ਪ੍ਰਿਅੰਕਾ ਚੋਪੜਾ ਵੱਲੋਂ ਆਪਣੇ ਪ੍ਰਸ਼ੰਸਕਾਂ ਨਾਲ ਇਹ ਗੱਲ ਵੀ ਸਾਂਝੀ ਕੀਤੀ ਗਈ ਹੈ। ਇਸ ਜੋੜੇ ਦੇ ਪ੍ਰਸੰਸਕਾਂ ਵੱਲੋਂ ਲਗਾਤਾਰ ਨਿਕ ਦੇ ਜਲਦੀ ਸਿਹਤਯਾਬੀ ਦੀ ਅਰਦਾਸ ਕੀਤੀ ਜਾ ਰਹੀ ਹੈ। ਇਸ ਸਮੇਂ ਪ੍ਰਿਯੰਕਾ ਅਤੇ ਨਿਕ ਜੋਨਸ ਅਮਰੀਕਾ ਵਿਚ ਰਹਿ ਰਹੇ ਹਨ।

error: Content is protected !!