ਮਸ਼ਹੂਰ ਅਦਾਕਾਰ ਅਨੂਪਮ ਖੇਰ ਦੀ ਕੈਂਸਰ ਪੀੜਤ ਘਰਵਾਲੀ ਕਿਰਨ ਖੇਰ ਬਾਰੇ ਆਈ ਇਹ ਵੱਡੀ ਤਾਜਾ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਮਨੁੱਖ ਦੇ ਖਾਣ ਪੀਣ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆ ਰਹੀਆਂ ਹਨ , ਮਨੁੱਖ ਜ਼ਿਆਦਾਤਰ ਫਾਸਟ ਫੂਡ ਖਾਣਾ ਪਸੰਦ ਕਰਦੇ ਹਨ । ਉਸ ਦੇ ਚਲਦੇ ਮਨੁੱਖੀ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਰਹੀਆਂ ਹਨ । ਅੱਜਕੱਲ੍ਹ ਦਿਲ ਦੇ ਰੋਗ , ਫੇਫੜਿਆਂ ਦੇ ਰੋਗ , ਸ਼ੂਗਰ ,ਕੈਂਸਰ , ਸਕਿਨ ਦੇ ਨਾਲ ਸਬੰਧਤ ਬਿਮਾਰੀਆਂ ਆਦਿ ਮਨੁੱਖ ਨੂੰ ਆਪਣੀ ਲਪੇਟ ਵਿੱਚ ਲੈ ਰਹੀਆਂ ਹਨ । ਗੱਲ ਕੀਤੀ ਜਾਵੇ ਜੇਕਰ ਕੈਂਸਰ ਦੀ ਬਿਮਾਰੀ ਦੀ ਤਾਂ , ਜ਼ਿਆਦਾਤਰ ਲੋਕ ਇਸ ਬਿਮਾਰੀ ਦੀ ਲਪੇਟ ਵਿੱਚ ਆ ਰਹੇ ਹਨ । ਹੁਣ ਤਕ ਕਈ ਲੋਕ ਇਸ ਬਿਮਾਰੀ ਦੇ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਬਹੁਤ ਸਾਰੇ ਲੋਕ ਅਜੇ ਵੀ ਇਸ ਬਿਮਾਰੀ ਦੀ ਲਪੇਟ ਵਿਚ ਹਨ ਤੇ ਆਪਣਾ ਇਲਾਜ ਕਰਵਾ ਰਹੇ ਹਨ ।

ਜਿਨ੍ਹਾਂ ਕੈਂਸਰ ਪੀੜਤ ਲੋਕਾਂ ਦੇ ਵਿੱਚ ਮਸ਼ਹੂਰ ਐਕਟਰਸ ਅਤੇ ਬੀਜੇਪੀ ਸੰਸਦ ਮੈਂਬਰ ਕਿਰਨ ਖੇਰ ਵੀ ਮੌਜੂਦ ਹੈ । ਐਕਟਰਸ ਅਤੇ ਬੀਜੇਪੀ ਸੰਸਦ ਮੈਂਬਰ ਕਿਰਨ ਖੇਰ ਕੈਂਸਰ ਦੀ ਬੀਮਾਰੀ ਦੇ ਨਾਲ ਪੀੜਤ ਹੈ ਤੇ ਇਸ ਸਮੇਂ ਕੈਂਸਰ ਦੀ ਬਿਮਾਰੀ ਦੇ ਨਾਲ ਜੰਗ ਲੜ ਰਹੀ ਹੈ । ਇਸੇ ਵਿਚਕਾਰ ਕਿਰਨ ਖੇਰ ਦੀ ਇਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਵੇਖ ਕੇ ਹਰ ਕਿਸੇ ਤੇ ਵੱਲੋਂ ਕਿਰਨ ਖੇਰ ਦਾ ਹੌਂਸਲਾ ਵਧਾਇਆ ਜਾ ਰਿਹਾ ਹੈ । ਦਰਅਸਲ ਕਿਰਨ ਖੇਰ ਦੀ ਤਬੀਅਤ ਨੂੰ ਲੈ ਕੇ ਉਨ੍ਹਾਂ ਦੇ ਫੈਨਸ ਵੀ ਕਾਫ਼ੀ ਚਿੰਤਾ ਦੇ ਵਿੱਚ ਸਨ ।

ਤੇ ਇਸੇ ਵਿਚਕਾਰ ਹੁਣ ਕਿਰਨ ਖੇਰ ਦੇ ਵੱਲੋਂ ਇਕ ਬੇਹੱਦ ਹੀ ਪਿਆਰੀ ਜਿਹੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਗਈ ਹੈ । ਜਿਸ ਚ ਕਿਰਨ ਖੇਰ ਲੈਪਟਾਪ ਤੇ ਕੰਮ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਸ ਪੋਸਟ ਦੀ ਕੈਪਸ਼ਨ ਵਿੱਚ ਕਿਰਨ ਖੇਰ ਨੇ ਲਿਖਿਆ ਕਿ “ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ ਐੱਮ ਕੇਅਰ ਫੰਡ ਦੇ ਜ਼ਰੀਏ ਪੂਰੇ ਦੇਸ਼ ਦੇ ਵਿਚ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ ਹੈ । ਚੰਡੀਗੜ੍ਹ ਨੂੰ ਚਾਰ ਆਕਸੀਜਨ ਪਲਾਂਟ ਮਿਲੇ । ਜਿਸ ਤੇ ਵਿੱਚੋਂ ਮੈਨੂੰ ਦੋ ਦਾ ਉਦਘਾਟਨ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ” ।

ਇਸ ਪੋਸਟ ਤੇ ਅਨੂਪਮ ਖੇਰ ਤੇ ਵੱਲੋਂ ਵੀ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ ਹੈ । ਅਨੁਪਮ ਖੇਰ ਨੇ ਕਿਰਨ ਖੇਰ ਦੀ ਇਸ ਪੋਸਟ ਤੇ ਕੁਮੈਂਟ ਕਰ ਕੇ ਲਿਖਿਆ ਹੈ ਬੈਲਡਨ ਤੇ ਨਾਲ ਹੀ ਕਲੈਪ ਇਮੋਜ਼ੀ ਵੀ ਭੇਜਿਆ । ਜ਼ਿਕਰਯੋਗ ਹੈ ਕਿ ਬਲੱਡ ਕੈਂਸਰ ਦੀ ਬਿਮਾਰੀ ਦੇ ਨਾਲ ਪੀੜਤ ਕਿਰਨ ਖੇਰ ਕਾਫ਼ੀ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਤੋਂ ਦੂਰ ਰਹੀ ਹੈ । ਤੇ ਹੁਣ ਉਨ੍ਹਾਂ ਦੇ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਉੱਪਰ ਆਪਣੀ ਤਸਵੀਰ ਸਾਂਝੀ ਕੀਤੀ ਗਈ ਜਿਸਨੂੰ ਉਨ੍ਹਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

error: Content is protected !!