ਮਸ਼ਹੂਰ ਅਦਾਕਾਰ ਦੀ ਬਾਥਰੂਮ ਚੋ ਇਸ ਹਾਲਾਤ ਚ ਮਿਲੀ ਲਾਸ਼ – ਫਿਲਮ ਜਗਤ ਚ ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਕੋਰੋਨਾ ਮਹਾਂਮਾਰੀ ਦੇ ਕਾਰਨ ਲੋਕਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਨਾਲ ਠੱਪ ਹੋ ਗਿਆ ਸੀ, ਪਰ ਹੁਣ ਜਿਵੇਂ ਜਿਵੇਂ ਦੁਨੀਆਂ ਦੇ ਵਿਚੋਂ ਕਰੋਨਾ ਮਹਾਂਮਾਰੀ ਦੇ ਮਾਮਲੇ ਘਟ ਰਹੇ ਨੇ, ਉਸ ਦੇ ਚੱਲਦੇ ਮੁੜ ਤੋਂ ਲੋਕਾਂ ਦੇ ਕੰਮਕਾਰ ਸ਼ੁਰੂ ਹੋ ਚੁੱਕੇ ਹਨ। ਗੱਲ ਕੀਤੀ ਜਾਵੇ ਜੇਕਰ ਫ਼ਿਲਮ ਇੰਡਸਟਰੀ ਦੀ ਤਾਂ ਹੁਣ ਮੁੜ ਤੋਂ ਫਿਲਮਾਂ, ਗਾਣਿਆਂ ਦੇ ਕੰਮ ਵੀ ਸ਼ੁਰੂ ਹੋ ਚੁੱਕੇ ਹਨ, ਜਿਸ ਦੇ ਚੱਲਦੇ ਹੁਣ ਮੁੜ ਤੋਂ ਕਲਾਕਾਰ ਆਪਣੇ ਕੰਮ ਦੇ ਜ਼ਰੀਏ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ । ਪਹਿਲਾਂ ਹੀ ਕੋਰੋਨਾ ਮਹਾਂਮਾਰੀ ਦੇ ਕਾਰਨ ਬਹੁਤ ਸਾਰੀਆਂ ਹਸਤੀਆਂ ਨੇ ਆਪਣੀ ਜਾਨ ਗੁਆਈ ਹੈ ।

ਪਰ ਹੁਣ ਵੀ ਲਗਾਤਾਰ ਹੀ ਕਲਾਕਾਰਾਂ ਦੇ ਨਾਲ ਸਬੰਧਤ ਮਾੜੀਆਂ ਖ਼ਬਰਾਂ ਸਾਹਮਣੇ ਆਈਆਂ ਹਨ । ਉੱਥੇ ਹੀ ਹੁਣ ਇਕ ਮਸ਼ਹੂਰ ਅਦਾਕਾਰ ਦੀ ਬਾਥਰੂਮ ਦੇ ਵਿੱਚ ਲਾਸ਼ ਬਰਾਮਦ ਹੋਈ। ਜਿਸ ਦੇ ਚੱਲਦੇ ਫ਼ਿਲਮ ਜਗਤ ਦੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਵੈੱਬ ਸੀਰੀਜ਼ ਮਿਰਜ਼ਾਪੁਰ ਵਿੱਚ ਮੁੰਨਾ ਭਾਈ ਦੇ ਖ਼ਾਸ ਦੋਸਤ ਲਲਿਤਾ ਕਿਰਦਾਰ ਨਿਭਾਉਣ ਵਾਲੇ ਬ੍ਰਹਮਾ ਮਿਸ਼ਰਾ ਦਾ ਅੱਜ ਦੇਹਾਂਤ ਹੋ ਗਿਆ ।

ਹਾਰਟ ਅਟੈਕ ਉਨ੍ਹਾਂ ਦੀ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ ਬ੍ਰਹਮਾ ਮਿਸ਼ਰਾ ਅੱਜ ਬੱਤੀ ਸਾਲਾਂ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਏ । ਜਿਨ੍ਹਾਂ ਦੀ ਮੌਤ ਦੇ ਚੱਲਦੇ ਫ਼ਿਲਮ ਜਗਤ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰ ਦੇ ਵਿਚ ਸੋਗ ਦੀ ਲਹਿਰ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬ੍ਰਹਮਾ ਦੇ ਅਚਾਨਕ ਛਾਤੀ ਵਿਚ ਦਰਦ ਹੋਣੀ ਸ਼ੁਰੂ ਹੋ ਗਈ ਸੀ ,ਜਿਸ ਤੋਂ ਬਾਅਦ ਉਹ ਡਾਕਟਰ ਤੋਂ ਗੈਸ ਦੀ ਦਵਾਈ ਲੈ ਕੇ ਘਰ ਵਾਪਸ ਆ ਗਏ ।

ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਦਿਲ ਦਾ ਦੌਰਾ ਪੈਣ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ । ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਬ੍ਰਹਮ ਮਿਸ਼ਰਾ ਦੀ ਮ੍ਰਿਤਕ ਦੇਹ ਤਿੰਨ ਦਿਨ ਤੱਕ ਉਨ੍ਹਾਂ ਦੇ ਬਾਥਰੂਮ ਵਿਚ ਪਈ ਰਹੀ । ਜ਼ਿਕਰਯੋਗ ਹੈ ਕਿ ਜਦੋਂ ਪੁਲੀਸ ਨੂੰ ਇਸ ਸੰਬੰਧੀ ਜਾਣਕਾਰੀ ਮਿਲੀ ਤਾਂ ਪੁਲੀਸ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਡੈੱਡ ਬਾਡੀ ਦਾ ਪੋਸਟਮਾਰਟਮ ਕਰਵਾਇਆ ਗਿਆ ਫਿਰ ਜਾ ਕੇ ਪਤਾ ਲੱਗਿਆ ਕਿ ਬ੍ਰਹਮ ਮਿਸ਼ਰਾ ਦੀ ਮੌਤ ਕਿਵੇਂ ਹੋਈ ਹੈ ।

error: Content is protected !!