ਮਸ਼ਹੂਰ ਗਾਇਕ ਭਿਆਨਕ ਐਕਸੀਡੈਂਟ ਚ ਹੋਇਆ ਗੰਭੀਰ ਜਖਮੀ – ਪ੍ਰਸੰਸਕ ਕਰ ਰਹੇ ਦੁਆਵਾਂ

ਆਈ ਤਾਜਾ ਵੱਡੀ ਖਬਰ 

ਦੇਸ਼ ਭਰ ‘ਚ ਜਿਸ ਤਰ੍ਹਾਂ ਲਗਾਤਾਰ ਸੜਕੀ ਹਾਦਸਿਆਂ ਵਿੱਚ ਇਜ਼ਾਫਾ ਹੋ ਰਿਹਾ ਹੈ , ਇਕ ਬੇਹੱਦ ਹੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ । ਹਰ ਰੋਜ਼ ਹੀ ਕਈ ਕੀਮਤੀ ਜਾਨਾਂ ਇਨ੍ਹਾਂ ਸੜਕੀ ਹਾਦਸਿਆਂ ਦੌਰਾਨ ਚੱਲੀਆਂ ਚਾਹੁੰਦੀਆਂ ਹਨ । ਸੜਕੀ ਹਾਦਸਿਆਂ ਦੌਰਾਨ ਹੁਣ ਤਕ ਕਈ ਪਰਿਵਾਰ ਤਬਾਹ ਹੋ ਚੁੱਕੇ ਹਨ । ਬੇਸ਼ੱਕ ਸੜਕਾਂ ਦੇ ਆਲੇ ਦੁਆਲੇ ਬਹੁਤ ਸਾਰੇ ਬੋਰਡ ਤੇ ਦੀਵਾਰਾਂ ਦੇ ਉਪਰ ਸੜਕੀ ਨਿਯਮਾਂ ਨੂੰ ਲੈ ਕੇ ਪਾਬੰਦੀਆਂ ਬਾਰੇ ਲਿਖਿਆ ਜਾਦਾ ਹੈ , ਪਰ ਫਿਰ ਵੀ ਲੋਕ ਅਣਗਹਿਲੀ ਅਤੇ ਲਾਪ੍ਰਵਾਹੀ ਦੇ ਚੱਲਦੇ ਇਨ੍ਹਾਂ ਸੜਕੀ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਕਈ ਪ੍ਰਸਿੱਧ ਹਸਤੀਆਂ ਵੀ ਹੁਣ ਤਕ ਸੜਕੀ ਹਾਦਸਿਆਂ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੀਆਂ ਹਨ।

ਇਸੇ ਵਿਚਕਾਰ ਇਕ ਮਸ਼ਹੂਰ ਗਾਇਕ ਦੇ ਐਕਸੀਡੈਂਟ ਸਬੰਧੀ ਇਕ ਖਬਰ ਸਾਹਮਣੇ ਆ ਰਹੀ ਹੈ , ਕਿ ਸੋਸ਼ਲ ਮੀਡੀਆ ਦੇ ਜ਼ਰੀਏ “ਬਚਪਨ ਕਾ ਪਿਆਰ ਮੇਰਾ ਭੂਲ ਨਹੀਂ ਜਾਣਾ ਰੇ” ਗੀਤ ਨਾਲ ਮਸ਼ਹੂਰ ਹੋਇਆ ਦਸ ਸਾਲਾ ਦਾ ਸਹਿਦੇਵ ਦਿਰਡੋ ਇਕ ਸੜਕ ਹਾਦਸੇ ਦੌਰਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਇਹ ਸਡ਼ਕ ਹਾਦਸਾ ਉਸ ਦੇ ਨਾਲ ਉਸ ਸਮੇਂ ਵਾਪਰਿਆ ਜਦ ਉਸ ਦਾ ਮੋਟਰਸਾਈਕਲ ਹਾਦਸਾਗ੍ਰਸਤ ਹੋ ਗਿਆ। ਜਿਸ ਮੋਟਰਸਾਈਕਲ ਦੇ ਪਿੱਛੇ ਬੈਠਾ ਹੋਇਆ ਸੀ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਕੱਲ੍ਹ ਸਹਿਦੇਵ ਛੱਤੀਸਗਡ਼੍ਹ ਦੇ ਸੁਕਮਾ ਜ਼ਿਲ੍ਹੇ ‘ਚ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਜਾ ਰਿਹਾ ਸੀ ਤੇ ਉਸੇ ਸਮੇਂ ਇਹ ਭਿਆਨਕ ਹਾਦਸਾ ਵਾਪਰਿਆ ।

ਜਿਸ ਦੇ ਚਲਦੇ ਉਹ ਬੂਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਤੇ ਮੌਕੇ ਤੇ ਹੀ ਲਡ਼ਕੇ ਨੂੰ ਜ਼ਿਲ੍ਹੇ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਜ਼ਿਲ੍ਹੇ ਦੇ ਮੈਡੀਕਲ ਕਾਲਜ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ । ਉਥੇ ਹੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਮੌਕੇ ਤੇ ਪਹੁੰਚੀ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਕਰੀਬ ਸ਼ਾਮ ਦੇ ਸਾਢੇ ਛੇ ਵਜੇ ਵਾਪਰਿਆ।

ਜਿਸ ਦੀ ਚਲਦੇ ਸਹਿਦੇਵ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ । ਜਦਕਿ ਮੋਟਰਸਾਈਕਲ ਸਵਾਰਾਂ ਨੂੰ ਮਾਮੂਲੀ ਜਿਹੀ ਸੱਟ ਲੱਗੀ । ਉਨ੍ਹਾਂ ਕਿਹਾ ਕਿ ਬੱਚੀ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਤੇ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਸੁਕਮਾ ਜ਼ਿਲ੍ਹੇ ਦੇ ਕਲੈਕਟਰ ਵਨੀਤ ਨੰਦਨਵਰ ਦੇ ਵੱਲੋਂ ਹਸਪਤਾਲ ਵਿਖੇ ਪਹੁੰਚ ਕੇ ਇਸ ਬੱਚੇ ਦਾ ਹਾਲ ਵੀ ਜਾਣਿਆ ਗਿਆ ।

error: Content is protected !!