ਮਸ਼ਹੂਰ ਪਾਕਿਸਤਾਨੀ ਪਤਰਕਾਰ ਅਰੂਸਾ ਆਲਮ ਦੇ ਪ੍ਰੀਵਾਰ ਤੋਂ ਆਈ ਇਹ ਵੱਡੀ ਖਬਰ – ਸਾਰੇ ਪਾਸੇ ਹੋ ਰਹੀ ਚਰਚਾ

ਆਈ ਤਾਜ਼ਾ ਵੱਡੀ ਖਬਰ 

ਈ ਸਪੋਰਟਸ ਇੰਟਰਟੇਨਮੈਂਟ ਹੁਣ ਤੱਕ ਪੂਰੇ ਵਿਸ਼ਵ ਵਿੱਚ ਫੈਲ ਚੁੱਕਾ ਹੈ ਅਤੇ ਕਰੋੜਾਂ ਦੀ ਗਿਣਤੀ ਵਿੱਚ ਲੋਕ ਇਸ ਟਰੇਂਡ ਨੂੰ ਫਾਲੋਅ ਕਰ ਰਹੇ ਹਨ। ਈ ਸਪੋਰਟ ਦੇ ਮਾਧਿਅਮ ਰਾਹੀਂ ਦੇਸ਼ਾਂ-ਵਿਦੇਸ਼ਾਂ ਦੇ ਵੀਡੀਓ ਗੇਮ ਪਲੇਅਰਸ ਦਾ ਇਕ ਦੂਜੇ ਦੀਆਂ ਟੀਮਾਂ ਨਾਲ ਵਿਸ਼ਵ ਪੱਧਰ ਤੇ ਮੁਕਾਬਲਾ ਕਰਵਾਇਆ ਜਾਂਦਾ ਹੈ। ਸਾਲ 2000 ਤੱਕ ਈ-ਸਪੋਰਟਸ ਇੰਡਸਟਰੀ ਇੰਨੀ ਚਰਚਿਤ ਨਹੀਂ ਸੀ ਪਰ 2010 ਦੌਰਾਨ ਇਹਨਾਂ ਨੂੰ ਵੇਖਣ ਲਈ 1 ਬਿਲੀਅਨ ਲੋਕਾਂ ਦਾ ਵਾਧਾ ਹੋਇਆ। ਵਰਤਮਾਨ ਕਾਲ ਵਿੱਚ ਸ਼ਾਇਦ ਹੀ ਕੋਈ ਅਜਿਹਾ ਬੱਚਾ ਹੋਵੇਗਾ ਜੋ ਵੀਡਿਓ ਗੇਮਜ਼ ਨਹੀਂ ਖੇਡਦਾ ਹੋਵੇਗਾ, ਬੱਚਿਆਂ ਵਿੱਚ ਆਨਲਾਈਨ ਵੀਡੀਉ ਗੇਮਜ਼ ਦੇ ਦਿਨੋ-ਦਿਨ ਵੱਧ ਰਹੇ ਰੁਝਾਨ ਕਰਨ ਇਸ ਇੰਡਸਟਰੀ ਨੂੰ ਕਾਫੀ ਲਾਭ ਪ੍ਰਾਪਤ ਹੋ ਰਿਹਾ ਹੈ ਅਤੇ ਕਈ ਮਸ਼ਹੂਰ ਹਸਤੀਆਂ ਇਸ ਇੰਡਸਟਰੀ ਨਾਲ ਜੁੜ ਰਹੀਆਂ ਹਨ।

ਪਾਕਿਸਤਾਨ ਦੀ ਮਸ਼ਹੂਰ ਪੱਤਰਕਾਰ ਅਰੂਸਾ ਆਲਮ ਦੇ ਬੇਟੇ ਫ਼ਖ਼ਰ-ਏ ਆਲਮ ਨੇ ਈ ਸਪੋਰਟਸ ਕੰਪਨੀ ਨਾਲ ਹਿੱਸੇਦਾਰੀ ਕਰ ਲਈ ਹੈ ਜਿਸ ਬਾਰੇ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਬਈ ਵਿਚ ਸਥਿਤ ਈ ਸਪੋਰਟਸ ਕੰਪਨੀ ਗਲੈਕਸੀ ਰੇਸਰ ਦਾ ਦੁਨੀਆਂ ਵਿੱਚ ਵਿਸਥਾਰ ਕਰਨ ਲਈ ਫ਼ਖ਼ਰ ਨੇ ਇਸ ਕੰਪਨੀ ਨਾਲ ਹਿੱਸੇਦਾਰੀ ਕੀਤੀ ਹੈ। ਗਲੈਕਸੀ ਰੇਸਰ ਦੇ ਗਾਹਕਾਂ ਦੀ ਗਿਣਤੀ 400 ਮਿਲੀਅਨ ਦੇ ਅੰਕੜੇ ਨੂੰ ਵਿਸ਼ਵ ਪੱਧਰ ਤੇ ਪਾਰ ਕਰ ਗਈ ਹੈ ਅਤੇ ਇਸ ਦੀ ਕੀਮਤ ਡੇਢ ਮਿਲੀਅਨ ਡਾਲਰ ਦੇ ਕਰੀਬ ਹੈ।

ਇਸ ਕੰਪਨੀ ਨਾਲ ਕੀਤੀ ਗਈ ਹਿੱਸੇਦਾਰੀ ਮੁਤਾਬਿਕ ਫਖ਼ਰ-ਏ ਆਲਮ ਨੂੰ 40 ਮਿਲੀਅਨ ਡਾਲਰ ਦੀ ਹਿੱਸੇਦਾਰੀ ਮਿਲੀ ਹੈ ਅਤੇ ਉਨ੍ਹਾਂ ਨੂੰ ਦੁਬਈ ਦਾ ਗੋਲਡ ਵੀਜ਼ਾ ਵੀ ਮੁਹਈਆ ਕੀਤਾ ਗਿਆ ਹੈ। ਫਖ਼ਰ ਦੇ ਹਿੱਸੇਦਾਰ ਬਣਨ ਕਾਰਨ ਇਹ ਕੰਪਨੀ ਪਾਕਿਸਤਾਨ ਵਿਚ ਦਾਖਲ ਹੋਈ ਹੈ ਅਤੇ ਕੰਪਨੀ ਤਿੰਨ ਸਾਲਾਂ ਵਿੱਚ ਨਾਸਡੇਕ ਲਿਸਟਿੰਗ ਦਾ ਟੀਚਾ ਲੈ ਕੇ ਅਗਾਂਹ ਵਧ ਰਹੀ ਹੈ।

ਫ਼ਖ਼ਰ-ਏ ਆਲਮ ਪਾਕਿਸਤਾਨ ਦੇ ਇੱਕ ਅਭਿਨੇਤਾ, ਟੀ ਵੀ ਸ਼ਖਸ਼ੀਅਤ, ਸੰਗੀਤਕਾਰ ਹਨ, ਜਿਨ੍ਹਾਂ ਨੂੰ ਭਾਰਤ ਵਿਚ ਕੁਝ ਹੀ ਲੋਕ ਜਾਣਦੇ ਹਨ। ਫ਼ਖ਼ਰ-ਏ ਆਲਮ ਦੀ ਮਾਂ ਪਾਕਿਸਤਾਨ ਦੇ ਸਾਬਕਾ ਰੱਖਿਆ ਮਾਮਲਿਆਂ ਦੀ ਪੱਤਰਕਾਰ ਅਰੂਸਾ ਆਲਮ ਅਕਲੀਨ ਅਖ਼ਤਰ ਦੀ ਬੇਟੀ ਹੈ ਅਤੇ ਉਹ ਜਨਰਲ ਰਾਣੀ ਦੇ ਨਾਂ ਨਾਲ ਮਸ਼ਹੂਰ ਹੋ ਚੁੱਕੀ ਹੈ। ਪੰਜਾਬ ਦੀ ਪਿਛਲੀ ਸਰਕਾਰ ਵਿਚ ਆਰੂਸਾ ਆਲਮ ਦੀ ਕਾਫੀ ਦਖਲ ਅੰਦਾਜ਼ੀ ਰਹਿ ਚੁੱਕੀ ਹੈ।

error: Content is protected !!