ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਲਾੜੇ ਲਾੜੀ ਨੇ ਇਸ ਤਰਾਂ ਦਿੱਤਾ ਵਿਸ਼ੇਸ਼ ਸਨਮਾਨ – ਵੀਡੀਓ ਹੋਈ ਵਾਇਰਲ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿੱਚ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਭਾਰੀ ਮਿਹਨਤ-ਮੁਸ਼ੱਕਤ ਕਰਨ ਤੋਂ ਬਾਅਦ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ ਜਿਸ ਕਾਰਨ ਉਨ੍ਹਾਂ ਦੀ ਪਹਿਚਾਣ ਪੂਰੀ ਦੁਨੀਆਂ ਵਿੱਚ ਹੋਈ ਹੈ। ਅਜਿਹੀਆਂ ਮਹਾਨ ਹਸਤੀਆਂ ਜਿੱਥੇ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਸਰੋਤ ਬਣਦੀਆਂ ਹਨ ਉਥੇ ਹੀ ਉਨ੍ਹਾਂ ਵੱਲੋਂ ਆਪਣੇ ਸਭਿਆਚਾਰ ਨੂੰ ਕਾਇਮ ਰੱਖਣ ਵਾਸਤੇ ਵੀ ਬਹੁਤ ਸਾਰੇ ਸ਼ਲਾਘਾਯੋਗ ਕਦਮ ਚੁੱਕੇ ਹਨ। ਜਿੱਥੇ ਸੰਗੀਤ ਜਗਤ ਦੇ ਵਿੱਚ ਪੰਜਾਬੀ ਗਾਇਕੀ ਅਤੇ ਅਦਾਕਾਰੀ ਦੇ ਵਿੱਚ ਗੁਰਦਾਸ ਮਾਨ ਵੱਲੋਂ ਬਹੁਤ ਸਾਰੀ ਦੇਣ ਪੰਜਾਬੀ ਸਭਿਆਚਾਰ ਨੂੰ ਦਿੱਤੀ ਗਈ ਹੈ।

ਉਥੇ ਹੀ ਉਹ ਕਈ ਵਾਰ ਵੱਖ ਵੱਖ ਵਿਵਾਦਾਂ ਦੇ ਵਿਚ ਵੀ ਫਸੇ ਹਨ। ਜਿੱਥੇ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਦੇ ਕਾਰਨ ਉਨ੍ਹਾਂ ਦੀ ਕਾਫੀ ਅਲੋਚਨਾ ਹੋਈ ਹੈ। ਇਸ ਤਰਾਂ ਵੀ ਕਿਸਾਨੀ ਸੰਘਰਸ਼ ਦੇ ਵਿਚ ਵੀ ਉਨ੍ਹਾਂ ਦਾ ਕਾਫੀ ਵਿਰੋਧ ਕੀਤਾ ਗਿਆ ਸੀ ਜਦੋਂ ਉਹ ਇਸ ਸੰਘਰਸ਼ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਆਏ ਦਿਨ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਇਕ ਲਾੜਾ ਅਤੇ ਲਾੜੀ ਵੱਲੋਂ ਇਸ ਤਰਾਂ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸ ਮਾਨ ਇਕ ਵਿਆਹ ਸਮਾਗਮ ਵਿੱਚ ਪੇਸ਼ਕਾਰੀ ਦੇਣ ਲਈ ਸ਼ਾਮਲ ਹੋਏ ਸਨ। ਜਿੱਥੇ ਉਨ੍ਹਾਂ ਵੱਲੋਂ ਲਾਈਵ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਸੀ। ਉਥੇ ਹੀ ਵਿਆਹ ਵਾਲੀ ਜੋੜੀ ਵੱਲੋਂ ਗੁਰਦਾਸ ਮਾਨ ਨੂੰ ਚੱਲ ਰਹੇ ਇਸ ਲਾਈਵ ਸ਼ੋਅ ਦੇ ਵਿਚ ਸਨਮਾਨਿਤ ਕੀਤਾ ਗਿਆ। ਜਿੱਥੇ ਲਾੜੀ ਅਤੇ ਲਾੜੇ ਵੱਲੋਂ ਸੋਨੇ ਦੀ ਚੇਨ ਗੁਰਦਾਸ ਮਾਨ ਨੂੰ ਤੋਹਫ਼ੇ ਵਜੋਂ ਦਿੱਤੀ ਗਈ। ਇਹ ਵੀਡੀਓ ਜਿੱਥੇ ਸੋਸ਼ਲ ਮੀਡੀਆ ਉਪਰ ਕਾਫੀ ਵਾਇਰਲ ਹੋਈ ਹੈ। ਉਥੇ ਹੀ ਇਸ ਪ੍ਰੋਗਰਾਮ ਵਿਚ ਗੁਰਦਾਸ ਮਾਨ ਦੀ ਬੇਹਤਰੀਨ ਪੇਸ਼ਕਾਰੀ ਵੀ ਦੇਖੀ ਜਾ ਰਹੀ ਹੈ।

ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਆਲੋਚਨਾ ਕੀਤੀ ਜਾਂਦੀ ਹੈ ਉਥੇ ਹੀ ਉਨ੍ਹਾਂ ਦੇ ਪ੍ਰਸੰਸਕਾਂ ਦੀ ਕੋਈ ਕਮੀ ਨਹੀਂ ਹੈ। ਜਿਸ ਦੀ ਮਿਸਾਲ ਵਾਇਰਲ ਹੋ ਰਹੀ ਇਸ ਵੀਡੀਉ ਤੋਂ ਪਤਾ ਲੱਗ ਰਹੀ ਹੈ। ਇਸ ਵੀਡੀਓ ਨੇ ਸਭ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਿਆ ਹੋਇਆ ਹੈ।

error: Content is protected !!