ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿਲੋਂ ਦੀ ਘਰਵਾਲੀ ਅੰਬਰ ਧਾਲੀਵਾਲ ਬਾਰੇ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦਿਲਪ੍ਰੀਤ ਢਿੱਲੋ ਜਿਹਨਾਂ ਦੇ ਪੰਜਾਬੀ ਗਾਣੇ ਕਾਫ਼ੀ ਮਸ਼ਹੂਰ ਹਨ, ਪਰ ਆਪਣੇ ਗਾਣਿਆਂ ਚ ਧੁੰਮਾਂ ਪਾਉਣਾ ਵਾਲੇ ਢਿੱਲੋ ਆਪਣੀ ਜ਼ਿੰਦਗੀ ਨੂੰ ਲੈ ਕਾਫ਼ੀ ਪਰੇਸ਼ਾਨ ਨੇ, ਉਹਨਾਂ ਦੇ ਪਿਤਾ ਦੀ ਗੁੰਮਸ਼ੁਦਗੀ ਉਹਨਾਂ ਲਈ ਚਿੰਤਾ ਬਨੀ ਹੋਈ ਹੈ, ਉਹਨਾਂ ਨੂੰ ਜਿੱਥੇ ਪੰਜਾਬੀ ਗਾਇਕਾਂ ਦਾ ਸਮਰਥਨ ਮਿਲਿਆ ਹੈ ਉੱਥੇ ਹੀ ਇਕ ਹੋਰ ਸਖ਼ਸ ਜੌ ਉਹਨਾਂ ਦਾ ਕਦੇ ਬੇਹੱਦ ਕਰੀਬੀ ਸੀ ਹੁਣ ਉਸਦਾ ਵੀ ਸਾਥ ਮਿਲਿਆ ਹੈ। ਜਿਸਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਉਹਨਾਂ ਦੇ ਇਸ ਕਰੀਬੀ ਨੂੰ ਉਹਨਾਂ ਦੇ ਪਰਿਵਾਰ ਦੀ ਚਿੰਤਾ ਹੈ।

ਦਰਅਸਲ ਉਹਨਾਂ ਦੀ ਹਮਸਫ਼ਰ ਅੰਬਰ ਧਾਲੀਵਾਲ ਨੇ ਉਹਨਾਂ ਦੇ ਹੱਕ ਚ ਇਕ ਪੋਸਟ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ਕਿ ਮਾਤਾ ਪਿਤਾ ਸਭ ਦੇ ਸਾਂਝੇ ਹੁੰਦੇ ਨੇ, ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦਿਲਪ੍ਰੀਤ ਦੇ ਪਿਤਾ ਜੀ ਨੂੰ ਲੱਭਣ ਚ ਉਹ ਉਹਨਾਂ ਦੀ ਮਦਦ ਕਰਨ। ਦਸਣਾ ਬਣਦਾ ਹੈ ਕਿ ਦਿਲਪ੍ਰੀਤ ਦੇ ਅਤੇ ਅੰਬਰ ਦੇ ਰਿਸ਼ਤੇ ਖ਼ਰਾਬ ਹੋ ਚੁੱਕੇ ਨੇ , ਪਿਛਲੇ ਸਾਲ ਦੋਵਾਂ ਨੇ ਇਕ ਦੂਜੇ ਤੇ ਕਈ ਇਲਜ਼ਾਮ ਲਗਾਏ ਸੀ, ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇੱਕ ਦੂਜੇ ਨੂੰ ਜ਼ਲੀਲ ਕੀਤਾ ਸੀ।

ਫ਼ਿਲਹਾਲ ਅੰਬਰ ਦਿਲਪ੍ਰੀਤ ਦੇ ਹੱਕ ਚ ਖੜੀ ਨਜ਼ਰ ਆਈ ਹੈ ਅਤੇ ਬਕਾਇਦਾ ਪੋਸਟ ਸਾਂਝੀ ਕਰ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਦਿਲਪ੍ਰੀਤ ਨੇ ਇੱਕ ਪੋਸਟ ਸਾਂਝੀ ਕਰ ਆਪਣੇ ਪਿਤਾ ਦੇ ਲਾਪਤਾ ਹੋਣ ਦੀ ਗਲ ਲੋਕਾਂ ਸਾਹਮਣੇ ਰੱਖੀ ਸੀ, ਅਤੇ ਮਦਦ ਮੰਗੀ ਸੀ,ਉਹਨਾਂ ਦੇ ਪਿਤਾ ਦੀ ਤਸਵੀਰ ਨੂੰ ਗਾਇਕਾਂ ਨੇ ਵੀ ਅੱਗੇ ਸਾਂਝਾ ਕਿਤਾ ਸੀ ਅਤੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਦਿਲਪ੍ਰੀਤ ਦੀ ਮਦਦ ਕੀਤੀ ਜਾਵੇ।

ਅੰਬਰ ਪੋਸਟ ਸਾਂਝੀ ਕਰਦੇ ਹੋਏ ਕਹਿੰਦੀ ਹੈ ਕਿ ਮਾਂ ਬਾਪ ਰੱਬ ਵਰਗੇ ਹੁੰਦੇ ਨੇ,ਉਹਨਾਂ ਲੋਕਾਂ ਨੂੰ ਕਿਹਾ ਕਿ ਦਿਲਪ੍ਰੀਤ ਦੇ ਪਾਪਾ ਦੀ ਜਾਣਕਾਰੀ ਜਿਸ ਕਿਸੇ ਨੂੰ ਵੀ ਹੋਵੇ ਓਹ ਜ਼ਰੂਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰੇ। ਅੰਬਰ ਦਿਲਪ੍ਰੀਤ ਦੇ ਰਿਸ਼ਤੇ ਜਿਹਨੇ ਮਰਜ਼ੀ ਖ਼ਰਾਬ ਹੋਣ ਪਰ ਇਸ ਪੋਸਟ ਨੇ ਇਹ ਸਾਬਿਤ ਕੀਤਾ ਹੈ ਕਿ ਉਹ ਇਕ ਦੂਜੇ ਦੇ ਮਾਤਾ ਪਿਤਾ ਦੀ ਇੱਜਤ ਕਰਦੇ ਨੇ ਸਤਿਕਾਰ ਕਰਦੇ ਨੇ, ਬੇਸ਼ਕ ਉਹ ਇਕ ਦੂਜੇ ਤੋਂ ਅਲਗ ਰਹਿੰਦੇ ਹੋਣ।

ਦਿਲਪ੍ਰੀਤ ਢਿੱਲੋਂ ਨੇ ਆਪਣੇ ਪਿਤਾ ਜੀ ਦੀ ਤਸਵੀਰ ਸਾਂਝੀ ਕਰ ਇਹਨਾਂ ਨੰਬਰਾਂ ਤੇ 9803000570, 7888428616 ਸੰਪਰਕ ਕਰਨ ਨੂੰ ਕਿਹਾ ਸੀ,ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਸੀ। ਉਹਨਾਂ ਵਲੋਂ ਸਾਂਝੀ ਕੀਤੀ ਇਹ ਪੋਸਟ ਬਾਕੀ ਗਾਇਕਾਂ ਨੇ ਵੀ ਅੱਗੇ ਤੋਰੀ ਸੀ।

error: Content is protected !!