ਮਸ਼ਹੂਰ ਪੰਜਾਬੀ ਗਾਇਕ ਨਿੰਜਾ ਦੇ ਘਰੇ ਆਈ ਇਹ ਖੁਸ਼ੀ, ਫੈਨਸ ਦੇ ਰਹੇ ਮੁਬਾਰਕਾਂ

ਪੰਜਾਬੀ ਗਾਇਕ ਨਿੰਜਾ ਦੇ ਘਰੇ ਆਈ ਇਹ ਖੁਸ਼ੀ

ਦੁਨੀਆ ਇਸ ਸਮੇਂ ਦੁੱਖਾਂ ਦੇ ਵਿੱਚੋਂ ਲੰਘ ਰਹੀ ਹੈ ਜਿੱਥੇ ਖ਼ੁਸ਼ੀਆਂ ਦੇ ਮੌਕੇ ਕਿਸਮਤ ਦੇ ਨਾਲ ਹੀ ਨਸੀਬ ਹੁੰਦੇ ਹਨ। ਇਸ ਨਮੋਸ਼ੀ ਭਰੇ ਸਾਲ ਦੇ ਵਿੱਚ ਹਾਲਾਤ ਜ਼ਿਆਦਾਤਰ ਚਿੰਤਾਜਨਕ ਹੀ ਰਹੇ। ਲੋਕ ਖੁਸ਼ੀਆਂ ਦੇ ਚੰਦ ਪਲਾਂ ਨੂੰ ਮਾਣਨ ਵਾਸਤੇ ਲੋਕਾਂ ਵੱਲੋਂ ਰੱਬ ਅੱਗੇ ਕਈ ਵਾਰ ਦੁਆਵਾਂ ਵੀ ਕੀਤੀਆਂ ਗਈਆਂ। ਜਿਸ ਦੀ ਬਦੌਲਤ ਹੀ ਇਸ ਸੰਸਾਰ ਵਿਚ ਮਨ ਨੂੰ ਸਕੂਨ ਦੇਣ ਵਾਲੇ ਸਮੇਂ ਨੇ ਦਸਤਕ ਦਿੱਤੀ। ਇਹ ਦਸਤਕ ਪੰਜਾਬ ਦੇ ਪ੍ਰਸਿੱਧ ਅਦਾਕਾਰ ਅਤੇ ਕਲਾਕਾਰ ਦੇ ਘਰ ਆਈ ਹੈ ਜਿਸ ਕਾਰਨ ਵਧਾਈਆਂ ਦੇਣ ਵਾਲੇ ਲੋਕਾਂ ਦਾ ਤਾਂਤਾ ਲੱਗ ਗਿਆ ਹੈ।

ਇੱਥੇ ਅਸੀਂ ਗੱਲ ਕਰ ਰਹੇ ਹਾਂ ਆਪਣੀ ਜ਼ਿੰਦਾ ਦਿਲ ਆਵਾਜ਼ ਅਤੇ ਅਦਾਕਾਰੀ ਦੇ ਜ਼ਰੀਏ ਆਪਣੀ ਕਲਾਕਾਰੀ ਦਾ ਜੌਹਰ ਮਨਾਉਣ ਵਾਲੇ ਨਿੰਜਾ ਦੀ। ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਪਰ ਇਕ ਅਜਿਹੀ ਖ਼ਸ਼ਖਬਰੀ ਸ਼ੇਅਰ ਕੀਤੀ ਹੈ ਜਿਸ ਤੋਂ ਬਾਅਦ ਉਸ ਦੇ ਦੋਸਤਾਂ ਸਮੇਤ ਪ੍ਰਸ਼ੰਸਕਾਂ ਨੇ ਵਧਾਈਆਂ ਦੀ ਝੜੀ ਲਗਾ ਦਿੱਤੀ। ਅਸਲ ਵਿਚ ਨਿੰਜਾ ਨੇ ਆਪਣੇ ਨਵੇਂ ਰੈਣ ਬਸੇਰੇ ਭਾਵ ਆਪਣੇ ਘਰ ਦਾ ਮੂਹਰਤ ਕੀਤਾ ਹੈ। ਜਦੋਂ ਹੀ ਉਸ ਨੇ ਇਸ ਖੁਸ਼ਖਬਰੀ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਪਰ ਸ਼ੇਅਰ ਕੀਤਾ ਤਾਂ ਲੋਕਾਂ ਉਸ ਦੀ ਖ਼ੁਸ਼ੀ ਵਿੱਚ ਸ਼ਰੀਕ ਹੋਣੇ ਸ਼ੁਰੂ ਹੋ ਗਏ।

ਆਪਣੇ ਨਵੇਂ ਘਰ ਦੇ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਨਿੰਜਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਇਆ। ਇਸ ਦੌਰਾਨ ਨਿੰਜਾ ਨੇ ਬਹੁਤ ਸਾਰੀਆਂ ਖੂਬਸੂਰਤ ਤਸਵੀਰਾਂ ਵੀ ਕਲਿੱਕ ਕੀਤੀਆਂ ਜਿਸ ਨੂੰ ਉਸ ਨੇ ਆਪਣੇ ਇੰਸਟਾਗ੍ਰਾਮ ਉਪਰ ਵੀ ਸਾਂਝਾ ਕੀਤਾ। ਇਸ ਖੁਸ਼ੀ ਭਰੇ ਮੌਕੇ ਉਪਰ ਪੰਜਾਬ ਦੇ ਪ੍ਰਸਿੱਧ ਸੂਫੀ ਕਲਾਕਾਰ ਲਖਵਿੰਦਰ ਵਡਾਲੀ ਨੇ ਵੀ ਇਸ ਸਬੰਧੀ ਇਕ ਵੀਡੀਓ ਸ਼ੇਅਰ ਕਰਕੇ ਨਿੰਜਾ ਨੂੰ ਉਸ ਦੇ ਨਵੇਂ ਘਰ ਦੀਆਂ ਮੁਬਾਰਕਾਂ ਦਿੱਤੀਆਂ। ਲਖਵਿੰਦਰ

ਵਡਾਲੀ ਤੋਂ ਇਲਾਵਾ ਕਈ ਹੋਰ ਮਸ਼ਹੂਰ ਹਸਤੀਆਂ ਅਤੇ ਸਿਤਾਰਿਆਂ ਵੱਲੋਂ ਨਿੰਜਾ ਨੂੰ ਉਸ ਦੇ ਨਵੇਂ ਘਰ ਵਾਸਤੇ ਸ਼ੁਭਕਾਮਨਾਵਾਂ ਦਿੱਤੀਆਂ। ਪੰਜਾਬ ਦੇ ਇਸ ਪ੍ਰਸਿੱਧ ਕਲਾਕਾਰ ਦੇ ਲੱਖਾਂ ਦੀ ਗਿਣਤੀ ਵਿੱਚ ਪ੍ਰਸ਼ੰਸਕਾਂ ਵੱਲੋਂ ਵੀ ਨਵੇਂ ਘਰ ਵਾਸਤੇ ਮਿਲਣ ਵਾਲੀਆਂ ਵਧਾਈਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨਿੰਜਾ ਵੱਲੋਂ ਸੋਸ਼ਲ ਮੀਡੀਆ ਉਪਰ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਨੂੰ ਹੁਣ ਤੱਕ 1 ਲੱਖ 11 ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਲਾਈਕਸ ਕੀਤਾ ਜਾ ਚੁੱਕਿਆ ਹੈ।

error: Content is protected !!