ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਅਤੇ ਐਕਟਰ ਜੋਗਰਾਜ ਸਿੰਘ ਬਾਰੇ ਆਈ ਇਹ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਕਿਸਾਨੀ ਅੰਦੋਲਨ ਇੱਕ ਅਜਿਹਾ ਅੰਦੋਲਨ ਹੈ ਜਿਸ ਚ ਹਰ ਇੱਕ ਵਰਗ ਨੇ ਸ਼ਮੂਲੀਅਤ ਕੀਤੀ ਹੈ। ਹਾਲੀਵੁੱਡ,ਬਾਲੀਵੁੱਡ ਪਾਲੀਵੁੱਡ ਸਮੇਤ ਹਰ ਇੱਕ ਅਦਾਰਾ ਸਾਹਮਣੇ ਆਇਆ ਹੈ। ਇਸ ਅੰਦੋਲਨ ਨਾਲ ਜੁੜੇ ਕਈ ਲੋਕ ਸ਼ੁਰੂ ਤੌ ਖੁੱਲ ਕੇ ਬੋਲ ਰਹੇ ਨੇ, ਕੁੱਝ ਨੇ ਸ਼ੁਰੂਆਤ ਤੋਂ ਹੀ ਇਸ ਅੰਦੋਲਨ ਦੀ ਹਿਮਾਇਤ ਕੀਤੀ ਹੈ। ਕਿਸਾਨੀ ਅੰਦੋਲਨ ਨੂੰ ਜਿੱਥੇ ਨੌਜਵਾਨ ਪੀੜ੍ਹੀ ਦੇ ਆਉਣ ਨਾਲ ਮਜ਼ਬੂਤੀ ਮਿਲੀ ਹੈ ਉਥੇ ਹੀ ਕਲਾਕਾਰਾਂ ਦਾ ਵੀ ਇੱਕ ਵੱਡਾ ਰੋਲ ਇਸ ਵਿੱਚ ਹੈ ਕਿਉਂਕਿ ਕਲਾਕਾਰ ਇੱਕ ਅਜਿਹੀ ਹਸਤੀ ਹੈ ਜਿਹਨਾਂ ਦੇ ਨਾਲ ਕਾਫੀ ਯੂਥ ਹੈ। ਬੇਸ਼ਕ ਸਰਕਾਰ ਅਪਣਾ ਅੜੀਅਲ ਰਵਈਆ ਨਾ ਛੱਡ ਰਹੀ ਹੋਵੇ,ਪਰ ਕਿਸਾਨ ਵੀ ਆਪਣੀਆਂ ਮੰਗਾਂ ਤੇ ਡਟੇ ਹੋਏ ਨੇ।

ਫਿਲਹਾਲ ਆਉਣ ਵਾਲਾ ਸਮਾਂ ਹੀ ਦਸ ਸਕਦਾ ਹੈ ਕਿ ਸਾਰੇ ਮਸਲੇ ਦਾ ਹਲ ਕਦੋਂ ਹੋਵੇਗਾ।ਇਸ ਸਮੇਂ ਦੀ ਇੱਕ ਹੋਰ ਵੱਡੀ ਖ਼ਬਰ ਇੱਕ ਕਲਾਕਾਰ ਨਾਲ ਜੁੜੀ ਹੋਈ ਹੈ ਜੋ ਪੰਜਾਬੀ ਅਤੇ ਪੰਜਾਬੀਅਤ ਲਈ ਸ਼ੁਰੂ ਤੋਂ ਕੰਮ ਕਰਦੇ ਆਏ ਨੇ। ਗੱਲ ਕਰ ਰਹੇ ਹਾਂ ਬੱਬੂ ਮਾਨ ਦੀ ਜਿਹਨਾਂ ਵਲੋ ਕਿਸਾਨੀ ਅੰਦੋਲਨ ਚ ਆਪਣੀ ਇੱਕ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।ਉਹਨਾਂ ਵਲੋ ਇੱਕ ਬਿਆਨ ਸਟੇਜ ਤੌ ਜਾਰੀ ਕਿਤਾ ਗਿਆ, ਜਿਸਨੂੰ ਨੌਜਵਾਨ ਪੀੜ੍ਹੀ ਬੇਹੱਦ ਅਹਿਮ ਸਮਝ ਰਹੀ ਹੈ ਅਤੇ ਇਹ ਜੋ ਵਿਚਾਰ ਉਹਨਾਂ ਨੇ ਸਟੇਜ ਤੋਂ ਸਾਂਝੇ ਕੀਤੇ ਨੇ ਉਹ ਕਾਫੀ ਅਹਿਮੀਅਤ ਰਖਦੇ ਨੇ। ਬੱਬੂ ਮਾਨ ਨੇ ਯੂਪੀ ਗੇਟ ਤੇ ਟਿਕੈਤ ਦੀ ਸਟੇਜ ਤੋਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ।

ਉਹਨਾਂ ਨੇ ਸਭ ਨੂੰ ਏਕਤਾ ਬਣਾ ਕੇ ਰੱਖਣ ਲਈ ਕਿਹਾ, ਅਤੇ ਸਭ ਨੂੰ ਕਿਹਾ ਕਿ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀ ਉਹਨਾਂ ਪਰਿਵਾਰਾਂ ਨਾਲ ਰਹੀਏ ਜਿਹਨਾਂ ਦੇ ਪੁੱਤਰ ਇਸ ਵੇਲੇ ਪੁਲਸ ਦੀ ਹਿਰਾਸਤ ਚ ਹਨ ,ਇਹ ਸਾਡੀ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀ ਉਹਨਾਂ ਨਾਲ ਖੜੇ ਹੋਈਏ। ਮਾਨ ਦੇ ਇਹ ਵਿਚਾਰ ਸਨ ਕਿ ਅਸੀ ਸ਼ਾਂਤ ਰਿਹ ਕੇ ਅੰਦੋਲਨ ਨੂੰ ਅੱਗੇ ਵਧਾਈਏ ਕਿਉਂਕਿ ਜੇਕਰ ਅਸੀ ਭੜਕੇ ਤੇ ਇਹ ਅੰਦੋਲਨ ਖ਼ਰਾਬ ਹੋ ਜਾਵੇਗਾ। ਉਹਨਾਂ ਨੇ ਇਹ ਭਰੋਸਾ ਜਤਾਇਆ ਕਿ ਯੂਨੀਅਨ ਦੇ ਵਕੀਲ ਜਦਲ ਕੋਈ ਹੱਲ ਜ਼ਰੂਰ ਲੱਭਣਗੇ।ਦੂਜੇ ਪਾਸੇ ਯੋਗਰਾਜ ਸਿੰਘ ਨੇ ਵੀ ਕਿਸਾਨਾਂ ਦੇ ਅੰਦੋਲਨ ਦੀ ਹਿਮਾਇਤ ਕੀਤੀ ,ਉਹਨਾਂ ਨੇ ਕਿਹਾ ਕਿ ਮੈ ਬਿਮਾਰ ਹਾਂ ਇਸ ਕਰਕੇ ਅੰਦੋਲਨ ਚ ਨਹੀਂ ਆ ਪਾ ਰਿਹਾ, ਮੈ ਬਿਮਾਰੀ ਦੀ ਚਪੇਟ ਚ ਹੋਣ ਕਰਕੇ ਦਿੱਲੀ ਨਹੀਂ ਆ ਸਕਦਾ।

ਉਹਨਾਂ ਨੇ ਸਾਫ਼ ਕਿਹਾ ਕਿ ਮੈਂ ਪੰਜਾਬ ਦੀ ਧਰਤੀ ਤੇ ਜੰਮਿਆ ਹਾਂ ਇਸ ਕਰਕੇ ਮੇਰੀ ਹਰ ਇਕ ਨੂੰ ਇਹੀ ਅਪੀਲ ਹੈ ਕਿ ਉਹ ਸ਼ਾਂਤੀ ਬਣਾ ਕੇ ਰੱਖਣ ਤਾਂ ਜੌ ਇਹ ਅੰਦੋਲਨ ਉਚਾਈਆਂ ਤੇ ਜਾਵੇ। ਐਕਟਰ ਯੋਗਰਾਜ ਸਿੰਘ ਨੇ ਸਭ ਨੂੰ ਜਿੱਥੇ ਸ਼ਾਂਤੀ ਬਣਾ ਕੇ ਰੱਖਣ ਲਈ ਕਿਹਾ ਉਥੇ ਹੀ ਕਿਹਾ ਕਿ ਉਹ ਅੰਦੋਲਨ ਚ ਬੈਠੇ ਹਰ ਇਕ ਸ਼ਕਸ ਦਾ ਬਹੁਤ ਆਦਰ ਕਰਦੇ ਨੇ। ਜਿਕਰਯੋਗ ਹੈ ਕਿ ਸਰਕਾਰ ਆਪਣਾ ਰੁੱਖ ਸਾਫ਼ ਕਰ ਚੁੱਕੀ ਹੈ ਕਿ ਉਹ ਕਾਨੂੰਨ ਰੱਦ ਨਹੀ ਕਰੇਗੀ, ਹੁਣ ਆਉਣ ਵਾਲਾ ਸਮਾਂ ਦਸੇਗਾ ਕਿ ਹੱਲ ਕਦ ਨਿਕਲੇਗਾ।

error: Content is protected !!