ਮਹਿਲਾ ਸਰਪੰਚ ਦੇ ਘਰ ਵਾਲੇ ਨੇ ਵੀਡੀਓ ਬਣਾ ਕੇ ਨਹਿਰ ਚ ਮਾਰੀ ਛਾਲ ਫਿਰ ਵਾਪਰਿਆ ਅਜਿਹਾ- ਸਾਰੇ ਇਲਾਕੇ ਚ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਅੱਜ ਕਲ ਸੋਸ਼ਲ ਮੀਡੀਆ ਦੇ ਉਪਰ ਵੀਡੀਓ ਬਣਾ ਕੇ ਖੁਦਕੁਸ਼ੀਆਂ ਕਰਨ ਦਾ ਤਾਂ ਇੱਕ ਟਰੈਂਡ ਹੀ ਬਣ ਗਿਆ । ਲੋਕ ਵੀਡੀਓ ਬਣਾਉਂਦੇ ਹਨ, ਫਿਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਦੇ ਹਨ ਅਤੇ ਫਿਰ ਅਪਣੀ ਜੀਵਨਲੀਲਾ ਸਮਾਪਤ ਕਰ ਲੈਂਦੇ ਹਨ । ਜਿਸਦੇ ਚਲਦੇ ਜਿਥੇ ਮਰਨ ਵਾਲੇ ਵਿਅਕਤੀ ਦਾ ਤਾਂ ਪਿੱਛੋਂ ਪਰਿਵਾਰ ਰੁਲਦਾ ਹੀ ਹੈ। ਦੂਜੇ ਪਾਸੇ ਹੋਰਾਂ ਲੋਕਾਂ, ਜਿਹਨਾਂ ਦੇ ਵਲੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਜਾਂਦੀ ਹੈ ਓਹਨਾ ਉਪਰ ਵੀ ਇਸਦਾ ਮਾੜਾ ਅਸਰ ਪੈਂਦਾ ਹੈ । ਦੇਖੋ ਦੇਖੀ ਕਈ ਹੋਰ ਲੋਕ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਂਦੇ ਹਨ । ਤੇ ਫਿਰ ਇਸ ਦੁਨੀਆ ਤੋਂ ਹਮੇਸ਼ਾ ਹਮੇਸ਼ਾ ਦੇ ਲਈ ਚਲੇ ਜਾਂਦੇ ਹਨ ।

ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ , ਸ੍ਰੀ ਮਾਛੀਵਾੜਾ ਸਾਹਿਬ ਤੋਂ । ਜਿਥੇ ਦੀ ਇੱਕ ਮਹਿਲਾ ਸਰਪੰਚ ਦੇ ਪਤੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀ ਹੈ । ਜਿਸਦੇ ਵਿੱਚ ਉਸ ਮਹਿਲਾ ਸਰਪੰਚ ਦੇ ਵਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾਂਦੀ ਹੈ ਜਿਸਦੇ ਵਿੱਚ ਉਹ ਨਹਿਰ ਵਿਚ ਛਾਲ ਮਾਰਕੇ ਆਪਣੀ ਜੀਵਨਲੀਲਾ ਸਮਾਪਤ ਕਰਦਾ ਨਜ਼ਰ ਆਉਂਦਾ ਹੈ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੀ ਮਾਮਲਾ ਦਰਜ਼ ਕਰ ਲੈਂਦੀ ਹੈ ਅਤੇ ਲਗਾਤਾਰ ਹੀ ਪੁਲਿਸ ਅਤੇ ਮਹਿਲਾ ਸਰਪੰਚ ਦੇ ਪਰਿਵਾਰ ਦੇ ਵਲੋਂ ਮ੍ਰਿਤਕ ਦੀ ਭਾਲ ਕੀਤੀ ਜਾ ਰਹੀ ਸੀ ।

ਮਾਛੀਵਾੜਾ ਬਲਾਕ ਤਹਿਤ ਪਿੰਡ ਬੁਰਜ ਪਵਾਤ ਦੀ ਸਰਪੰਚ ਜਸਵੀਰ ਕੌਰ ਦੇ ਪਤੀ ਜੋਗਾ ਸਿੰਘ ਦੀ ਭਾਲ ਕਰਦੇ ਹੋਏ ਇੱਕ ਅਜਿਹਾ ਸੱਚ ਸਾਹਮਣੇ ਆਇਆ ਜਿਸਨੇ ਸਭ ਦੇ ਹੋਸ਼ ਉਡਾ ਦਿੱਤੇ । ਦਰਅਸਲ ਮਹਿਲਾ ਸਰਪੰਚ ਦਾ ਪਰਿਵਾਰ ਇਹ ਮੰਨ ਬੈਠਾ ਸੀ ਕਿ ਜੋਗਾ ਸਿੰਘ ਆਤਮਹੱਤਿਆ ਕਰ ਚੁੱਕਿਆ ਹੈ, ਪਰ ਜਦੋ ਲਾਸ਼ ਦੀ ਭਾਲ ਚਲ ਰਹੀ ਸੀ ਤਾਂ ਉਹ ਗੜ੍ਹੀ ਪੁਲ਼ ਦੇ ਨੇੜੇ ਬੇਹੋਸ਼ੀ ਦੀ ਹਾਲਤ ’ਚ ਜ਼ਿੰਦਾ ਮਿਲਿਆ ਹੈ।

ਓਥੇ ਹੀ ਜਾਣਕਾਰੀ ਦੇਂਦੇ ਸਰਪੰਚ ਜਸਵੀਰ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਜੋਗਾ ਸਿੰਘ ਦੀ ਪਰਿਵਾਰਿਕ ਮੈਂਬਰਾਂ ਨਾਲ ਨਹਿਰ ਕਿਨਾਰੇ ਭਾਲ ਕਰ ਰਹੀ ਸੀ। ਇਸ ਦੌਰਾਨ ਉਸ ਨੇ ਵੇਖਿਆ ਕਿ ਜੋਗਾ ਸਿੰਘ ਗੜ੍ਹੀ ਪੁਲ਼ ਤੋਂ ਕੁਝ ਹੀ ਦੂਰੀ ’ਤੇ ਇਕ ਦਰੱਖਤ ਦੇ ਹੇਠਾਂ ਫਸਿਆ ਹੋਇਆ ਹੈ। ਜੋਗਾ ਸਿੰਘ ਬੇਹੋਸ਼ੀ ਦੀ ਹਾਲਤ ’ਚ ਸੀ। ਪਰਿਵਾਰ ਵੱਲੋਂ ਜੋਗਾ ਸਿੰਘ ਨੂੰ ਸਿਵਲ ਹਸਪਤਾਲ ਸਮਰਾਲਾ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

error: Content is protected !!