ਮਾਪਿਆਂ ਤੋਂ ਬਾਹਰੀ ਹੋ ਕੇ ਕੁੜੀ ਨੇ ਕਰਾਈ ਲਵ ਮੈਰਿਜ ਫਿਰ 10 ਮਹੀਨੇ ਬਾਅਦ ਹੀ ਮੁੰਡੇ ਨੇ ਕਰਤਾ ਇਹ ਕਾਂਡ

ਆਈ ਤਾਜ਼ਾ ਵੱਡੀ ਖਬਰ 

ਵਿਆਹ ਨੂੰ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ। ਵਿਆਹ ਵਰਗੇ ਇਸ ਪਵਿੱਤਰ ਰਿਸ਼ਤੇ ਵਿੱਚ ਜੇਕਰ ਕਿਸੇ ਵੀ ਗੱਲ ਨੂੰ ਲੈਕੇ ਮਤਭੇਦ ਸ਼ੁਰੂ ਹੋ ਜਾਣ ਤਾਂ ਫਿਰ ਕਈ ਵਾਰ ਰਿਸ਼ਤੇ ਟੁੱਟ ਜਾਂਦੇ ਹਨ ਤਾਂ ਕਈ ਵਾਰ ਅਜਿਹੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ ਜਿਸ ਬਾਰੇ ਕਿਸੇ ਨੇ ਕਦੇ ਨਾ ਸੋਚਿਆ ਹੋਵੇ। ਇਕ ਅਜਿਹਾ ਮਾਮਲਾ ਹੁਣ ਸਾਹਮਣੇ ਆਇਆ ਹੈ ਜਿੱਥੇ ਲੜਕੀ ਦੇ ਵਲੋਂ ਪ੍ਰੇਮ ਵਿਆਹ ਕਰਵਾਇਆ ਗਿਆ ਪਰ ਇਸ ਪ੍ਰੇਮ ਵਿਆਹ ਨੇ ਅਜਿਹਾ ਰੂਪ ਲਿਆ ਕਿ ਸਭ ਦੇ ਪੈਰਾਂ ਹੇਠਾਂ ਤੋਂ ਜਮੀਨ ਖਿਸਕ ਗਈ।ਦੱਸ ਮਹੀਨੇ ਪਹਿਲਾਂ ਜਿਸ ਲੜਕੀ ਨੇ ਬੜੇ ਚਾਵਾਂ ਨਾਲ ਪ੍ਰੇਮ ਵਿਆਹ ਕਰਵਾਇਆ ਸੀ, ਉਸ ਨੂੰ ਅਜਿਹੀ ਮੌਤ ਮਿਲੀ ਕਿ ਸੱਭ ਦੇ ਰੌਂਗਟੇ ਖੜੇ ਹੋ ਗਏ।

ਇਹ ਮੌਤ ਉਸ ਨੂੰ ਦੇਣ ਵਾਲਾ ਕੋਈ ਹੋਰ ਨਹੀਂ ਉਸ ਦਾ ਪਤੀ ਹੀ ਸੀ। ਤੀਜੀ ਮੰਜ਼ਿਲ ਤੋਂ ਆਪਣੀ ਹੀ ਪਤਨੀ ਨੂੰ ਹੇਠਾਂ ਸੁੱਟ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਾਰੀ ਘਟਨਾ ਰਾਜਸਥਾਨ ਸੂਬੇ ਵਿਚ ਵਾਪਰੀ ਹੈ। ਇੱਥੋਂ ਦੇ ਅਜ਼ਮੇਰ ਸ਼ਹਿਰ ਵਿਚ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਮ੍ਰਿਤਕਾਂ ਦੀ ਮਾਤਾ ਨੇ ਥਾਣੇ ਵਿਚ ਇਸ ਬਾਬਤ ਮਾਮਲਾ ਦਰਜ ਕਰਵਾਇਆ ਹੈ। 10 ਮਹੀਨੇ ਪਹਿਲਾਂ ਵਿਆਹੀ ਲੜਕੀ ਨੇ ਕਦੇ ਇਹ ਨਹੀਂ ਸੋਚਿਆ ਹੋਣਾ ਕਿ ਜਿਸ ਨਾਲ ਉਹ ਪ੍ਰੇਮ ਵਿਆਹ ਕਰ ਰਹੀ ਹੈ ਉਹ ਹੀ ਇਕ ਦਿਨ ਉਸ ਨੂੰ ਮੌਤ ਦੇ ਘਾਟ ਉਤਾਰ ਦਵੇਗਾ।

ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਪੁਲਿਸ ਅਧੀਨ ਹੈ। ਪੁਲਿਸ ਵਲੋਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਬੇਟੀ ਸੀਮਾ ਨੇ ਅਵਿਨਾਸ਼ ਚੌਹਾਨ ਨਾਂਅ ਦੇ ਲੜਕੇ ਨਾਲ ਵਿਆਹ ਕਰਵਾਇਆ ਸੀ। ਅਵਿਨਾਸ਼ ਜੋਧਪੁਰ ਦਾ ਨਿਵਾਸੀ ਹੈ। ਜਿਕਰਯੋਗ ਹੈ ਕਿ ਦੋਨਾਂ ਵਿਚਕਾਰ ਇਸ ਕਰਕੇ ਝਗੜਾ ਰਹਿੰਦਾ ਸੀ ਕਿਉਂਕਿ ਅਵਿਨਾਸ਼ ਬੇਰੁਜ਼ਗਾਰ ਸੀ, ਇਹ ਬੇਰੁਜਗਾਰੀ ਹੀ ਸੀਮਾ ਦੀ ਮੌਤ ਦਾ ਕਾਰਨ ਬਣੀ।

ਦੋਨਾਂ ਵਿਚ ਇਸ ਮੁੱਦੇ ਨੂੰ ਲੈਕੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਝਗੜਾ ਇਨ੍ਹਾਂ ਜਿਆਦਾ ਵੱਧ ਗਿਆ ਕਿ ਅਵਿਨਾਸ਼ ਨੇ ਤੀਜੀ ਮੰਜ਼ਿਲ ਤੋਂ ਸੀਮਾ ਨੂੰ ਧੱਕਾ ਦੇ ਦਿੱਤਾ ਅਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਫਿਲਹਾਲ ਪੁਲਿਸ ਵਲੋਂ ਕਤਲ ਦਾ ਮਾਮਲਾ ਦਰਜ ਕਰਕੇ ਅਵਿਨਾਸ਼ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!