ਮਾਪਿਆਂ ਦੇ ਇਕਲੋਤੇ 8 ਸਾਲਾਂ ਪੁੱਤਰ ਨੂੰ ਘਰ ਦੇ ਬਾਹਰ ਮਿਲੀ ਇਸ ਤਰਾਂ ਦਰਦਨਾਕ ਮੌਤ ਦੇਖ ਕੰਬੀ ਸਭ ਦੀ ਰੂਹ

ਆਈ ਤਾਜਾ ਵੱਡੀ ਖਬਰ 

ਮਾਪੇ ਆਪਣੇ ਬੱਚਿਆਂ ਦੀ ਖੁਸ਼ੀ ਦੇ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ ਕਿ ਉਹ ਆਪਣੇ ਬੱਚੇ, ਦੀ ਮਨਪਸੰਦ ਚੀਜ਼ ਉਨ੍ਹਾਂ ਦੀ ਹਰ ਇੱਕ ਖ਼ੁਸ਼ੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੇ ਦਿਤੀ ਜਾ ਸਕੇ । ਮਾਪੇ ਆਪਣੇ ਬੱਚਿਆਂ ਦੀ ਖੁਸ਼ੀ ਦੇ ਲਈ ਆਪਣੀਆਂ ਇੱਛਾਵਾਂ ਦੀ ਆਪਣੇ ਅੰਦਰ ਦੱਬ ਲੈਂਦੇ ਹਨ ਤਾਂ ਜੋ ਆਪਣੇ ਬੱਚਿਆਂ ਨੂੰ ਇਕ ਚੰਗਾ ਭਵਿੱਖ ਦਿੱਤਾ ਜਾ ਸਕੇ । ਇਸੇ ਵਿਚਕਾਰ ਮਾਪਿਆਂ ਦੇ ਵੱਲੋਂ ਲਾਡਾਂ ਨਾਲ ਪਾਲਿਆ ਹੋਇਆ ਇਕਲੌਤਾ ਪੁੱਤਰ ਜਿਸਦੀ ਉਮਰ ਅੱਠ ਸਾਲ ਦੱਸੀ ਜਾ ਰਹੀ ਹੈ l ਉਸ ਨੂੰ ਘਰ ਦੇ ਬਾਹਰ ਇੱਕ ਅਜਿਹੀ ਦਰਦਨਾਕ ਮੌਤ ਮਿਲੀ ਜਿਸ ਨੂੰ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਰਹੀ ਹੈ ।

ਦਰਅਸਲ ਮਾਮਲਾ ਹਰਿਆਣਾ ਦੇ ਫਰੀਦਾਬਾਦ ਦੀ ਇਕ ਸੁਸਾਇਟੀ ਤੋਂ ਸਾਹਮਣੇ ਆਇਆ , ਜਿੱਥੇ ਕਿ ਅੱਜ ਜਾਣੀ ਐਤਵਾਰ ਨੂੰ ਸੋਲ੍ਹਵੀਂ ਮੰਜ਼ਲ ਤੋਂ ਡਿੱਗ ਕੇ ਇਕ ਅੱਠ ਸਾਲਾ ਬੱਚੇ ਦੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜਦੋ ਇਹ ਘਟਨਾ ਵਾਪਰੀ ਉਸ ਸਮੇ ਬੱਚੇ ਦੇ ਮਾਤਾ ਪਿਤਾ ਫਲੈਟ ਵਿਚ ਮੌਜੂਦ ਸਨ ਤੇ ਕਿਸੇ ਕੰਮ ਵਿੱਚ ਰੁੱਝੇ ਹੋਏ ਸਨ ਕਿ ਉਸੇ ਸਮੇਂ ਬੱਚਾ ਖੇਡਦਾ ਖੇਡਦਾ ਬਾਲਕਨੀ ਵੱਲ ਚਲਾ ਗਿਆ l

ਜਿੱਥੇ ਲੱਗੀ ਗਰਿੱਲ ਦੀ ਉਚਾਈ ਕਰੀਬ ਚਾਰ ਫੁੱਟ ਦੱਸੀ ਜਾ ਰਹੀ ਹੈ ਤੇ ਬੱਚਾ ਗਰਿੱਲ ਟੱਪ ਗਿਆ ਜਿਸ ਕਾਰਨ ਉਹ ਤੇਜ਼ੀ ਨਾਲ ਨੀਚੇ ਡਿੱਗਿਆ ਤੇ ਜਦੋਂ ਉਸਦੇ ਡਿੱਗਣ ਦੀ ਆਵਾਜ਼ ਬਿਲਡਿੰਗ ਦੇ ਗਰਾਊਂਡ ਫਲੋਰ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਸੁਣਾਈ ਦਿੱਤੀ ਤਾਂ ਉਨ੍ਹਾਂ ਵੱਲੋਂ ਬੱਚਿਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ l ਜਿੱਥੇ ਬੱਚੇ ਨੂੰ ਮ੍ਰਿਤਕ ਕਰਾਰ ਕਰ ਦਿੱਤਾ ਗਿਆ l

ਜਿਸ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ । ਪੁਲੀਸ ਨੇ ਇਸ ਬਾਬਤ ਦੱਸਿਆ ਕਿ ਬੱਚੇ ਦੇ ਮਾਪਿਆਂ ਨੂੰ ਬੱਚੇ ਦੀ ਮੌਤ ਹੋ ਜਾਣ ਦੇ ਬਾਅਦ ਵੀ ਪਤਾ ਨਹੀਂ ਚੱਲਿਆ ਕਿ ਓਹਨਾ ਦੇ ਬੱਚੇ ਦੇ ਨਾਲ ਇਹ ਭਾਣਾ ਵਾਪਰ ਗਿਆ ਹੈ l ਬਾਅਦ ਵਿਚ ਬੱਚੀ ਦੀ ਪਛਾਣ ਕਰਕੇ ਮਾਪਿਆਂ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਗਈ । ਜ਼ਿਕਰਯੋਗ ਹੈ ਕਿ ਮ੍ਰਿਤਕ ਬੱਚੇ ਦਾ ਨਾਮ ਆਯੁਸ਼ ਹੈ ਤੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਪੁੱਤਰ ਦੀ ਮੌਤ ਤੋਂ ਬਾਅਦ ਹੁਣ ਮਾਪਿਆਂ ਦਾ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ।

error: Content is protected !!