ਮਾਲਕ ਦੀ ਹੋ ਗਈ ਮੌਤ ਫਿਰ ਕੁੱਤੇ ਨੇ ਕੀਤਾ ਅਜਿਹਾ ਕੰਮ ਕੇ ਸਾਰੇ ਪਾਸੇ ਹੋ ਗਈ ਚਰਚਾ ਹਰ ਕੋਈ ਰਹਿ ਗਿਆ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿਚ ਅੱਜ ਕੱਲ ਜਿਥੇ ਇਨਸਾਨੀ ਰਿਸ਼ਤੇ ਸਭ ਮਤਲਬ ਦੇ ਰਿਸ਼ਤੇ ਬਣ ਚੁੱਕੇ ਹਨ। ਜਿੱਥੇ ਬਹੁਤ ਸਾਰੇ ਇਨਸਾਨਾ ਵੱਲੋਂ ਕਿਸੇ ਨਾ ਕਿਸੇ ਕਾਰਨ ਆਪਣਿਆਂ ਦਾ ਸਾਥ ਵੀ ਛੱਡ ਦਿੱਤਾ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਮਤਲਬ ਲਈ ਹੀ ਕੁਝ ਰਿਸ਼ਤਿਆਂ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ। ਪਰ ਇਨਸਾਨ ਦੀ ਜਿੰਦਗੀ ਵਿੱਚ ਕੁਝ ਰਿਸ਼ਤੇ ਅਜਿਹੇ ਹੁੰਦੇ ਹਨ ਜੋ ਮਰਨ ਤੋਂ ਬਾਅਦ ਵੀ ਉਨ੍ਹਾਂ ਦਾ ਸਾਥ ਨਹੀਂ ਛੱਡਦੇ। ਉਹ ਹਨ ਇਨਸਾਨ ਨਾਲ ਪਸ਼ੂ, ਪੰਛੀਆਂ ਅਤੇ ਜਾਨਵਰਾਂ ਦੇ ਮੋਹ ਭਰੇ ਰਿਸ਼ਤੇ। ਇਨਸਾਨ ਵੱਲੋਂ ਜਦੋਂ ਜਾਨਵਰਾਂ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ ਜਾਂਦਾ ਹੈ ਤਾਂ ਉਹ ਰਿਸ਼ਤੇ ਇਨਸਾਨ ਲਈ ਏਨੇ ਜ਼ਿਆਦਾ ਵਫ਼ਾਦਾਰ ਹੋ ਜਾਂਦੇ ਹਨ ਕਿ ਮਰਨ ਤੋਂ ਬਾਅਦ ਵੀ ਉਸ ਦਾ ਇੰਤਜ਼ਾਰ ਕਰਦੇ ਹਨ।

ਹੁਣ ਮਾਲਕ ਦੀ ਮੌਤ ਹੋਣ ਤੇ ਕੁੱਤੇ ਵੱਲੋਂ ਅਜਿਹਾ ਕੰਮ ਕੀਤਾ ਗਿਆ ਹੈ ਕਿ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤੁਰਕੀ ਦੇਸ਼ ਦੇ ਟ੍ਰੈਬਜੋਨ ਸੂਬੇ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਮਾਲਕ ਦੀ ਮੌਤ ਹੋ ਜਾਣ ਤੇ ਉਸ ਦੇ ਨਾਲ 11 ਸਾਲਾਂ ਤੋਂ ਰਹਿਣ ਵਾਲਾ ਉਸ ਦਾ ਵਫਾਦਾਰ ਜਰਮਨ ਸ਼ੈਫ ਕੁੱਤਾ ਫੇਰੋ ਉਸ ਦੀ ਕਬਰ ਦੇ ਕੋਲ ਬੈਠਾ ਉਸ ਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ। ਜਿਸ ਨੂੰ ਵੇਖ ਕੇ ਸਾਰੇ ਲੋਕ ਹੈਰਾਨ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਓਮੇਰ ਦੇ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਓਮੇਰ ਦੀ ਪਤਨੀ ਦਾ ਦਿਹਾਂਤ ਹੋ ਜਾਣ ਤੇ 11 ਸਾਲ ਪਹਿਲਾਂ ਉਸ ਦੇ ਮਾਲਕ ਓਮੇਰ ਵੱਲੋਂ ਹੀ ਇਸ ਕੁੱਤੇ ਨੂੰ ਆਪਣੇ ਕੋਲ ਰੱਖਿਆ ਗਿਆ ਸੀ ਜੋ ਕਿ ਉਸ ਸਮੇਂ ਬਹੁਤ ਛੋਟਾ ਕਤੂਰਾ ਸੀ।

ਹੌਲੀ-ਹੌਲੀ ਇਨ੍ਹਾਂ ਗਿਆਰਾਂ ਸਾਲਾਂ ਦੌਰਾਨ ਇਹਨਾਂ ਵਿੱਚਕਾਰ ਪੁੱਤਰ ਅਤੇ ਪਿਓ ਵਾਲਾ ਪਿਆਰ ਪੈਦਾ ਹੋ ਗਿਆ ਸੀ। ਉੱਥੇ ਹੀ 29 ਅਕਤੂਬਰ ਨੂੰ ਓਮੇਰ ਨੂੰ ਕੁਝ ਤਕਲੀਫ ਹੋਣ ਤੇ ਗੰਭੀਰ ਹਾਲਤ ਦੇ ਚਲਦਿਆਂ ਹੋਇਆਂ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਉੱਥੇ ਹੀ 92 ਸਾਲ ਓਮੇਰ ਦੇ ਤਾਬੂਤ ਨੂੰ ਦੇਖਦੇ ਹੋਏ ਉਸਦੇ ਵਾਪਿਸ ਹੋਣ ਦਾ ਇੰਤਜ਼ਾਰ ਕਰ ਰਿਹਾ ਸੀ।

ਜਿਸ ਸਮੇਂ ਉਸ ਨੂੰ ਕਬਰਿਸਤਾਨ ਵਿਚ ਦਫਨਾ ਦਿੱਤਾ ਗਿਆ ਤਾਂ ਸਭ ਲੋਕ ਜਾ ਚੁੱਕੇ ਸਨ। ਪਰ ਉਸ ਦਾ ਸਾਥੀ 11 ਸਾਲ ਦਾ ਫੇਰੋ ਉੱਥੇ ਹੀ ਮੌਜੂਦ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੂੰ ਆਪਣੇ ਮਾਲਕ ਦੇ ਜਾਣ ਦਾ ਵਧੇਰੇ ਸਦਮਾ ਲੱਗਾ ਹੈ ਇਸ ਲਈ ਉਹ ਉਸ ਦਾ ਲਗਾਤਾਰ ਕਬਰਿਸਤਾਨ ਕੋਲ ਬੈਠ ਕੇ ਇੰਤਜ਼ਾਰ ਕਰ ਰਿਹਾ ਹੈ।

error: Content is protected !!