ਮਾੜੀ ਖਬਰ : ਵਿਦਿਆਰਥੀਆਂ ਦੇ ਪੌਜੇਟਿਵ ਆਉਣ ਤੇ ਇਥੇ ਸਕੂਲ ਫਿਰ ਹੋਏ ਬੰਦ

ਆਈ ਤਾਜਾ ਵੱਡੀ ਖਬਰ

ਦੇਸ਼ ਦੇ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ l ਹਜੇ ਵੀ ਹਰ ਰੋਜ਼ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ l ਹਰ ਰੋਜ਼ ਮਾਮਲੇ ਤਾਂ ਸਾਹਮਣੇ ਆ ਰਹੇ ਹਨ ਪਰ ਘੱਟ ਗਿਣਤੀ ਦੇ ਵਿੱਚ l ਜਿਸਦੇ ਚਲਦੇ ਹੁਣ ਸਰਕਾਰਾਂ ਦੇ ਵਲੋਂ ਲਗਾਤਾਰ ਪਬੰਧੀਆਂ ਨੂੰ ਵੀ ਹਟਾਇਆ ਜਾ ਰਿਹਾ ਹੈ l ਸਕੂਲਾਂ ਤੋਂ ਲੈ ਕੇ ਜਨਤਕ ਥਾਵਾਂ ਤੇ ਲਗਾਈਆਂ ਪਾਬੰਧੀਆ ਸਰਕਾਰ ਦੇ ਵਲੋਂ ਹਟਾਈਆਂ ਜਾ ਰਹੀਆਂ ਹੈ l ਪੰਜਾਬ ਸਰਕਾਰ ਦੇ ਵਲੋਂ ਵੀ ਹੁਣ ਕੋਰੋਨਾ ਦੇ ਘਟ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਚੋ ਕੋਰੋਨਾ ਕਾਰਨ ਲੱਗੀਆਂ ਪਾਬੰਧੀਆ ਨੂੰ ਹਟਾਇਆ ਜਾ ਰਿਹਾ ਹੈ l ਇਸੇ ਵਿਚਕਾਰ ਹੁਣ ਪੰਜਾਬ ਸਮੇਤ ਕਈ ਹੋਰਾਂ ਰਾਜਾਂ ਦੇ ਵਿੱਚ ਸਕੂਲ ਖੁਲ ਚੁਕੇ ਹਨ l

ਸਕੂਲਾਂ ਦੇ ਵਿੱਚ ਜਿਥੇ ਕੋਰੋਨਾ ਦੇ ਚਲਦੇ ਉਜਾੜ ਪਿਆ ਹੋਇਆਂ ਸੀ ਹੁਣ ਓਥੇ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹੈ lਇਸੇ ਵਿਚਕਾਰ ਹੁਣ ਸਕੂਲਾਂ ਨੂੰ ਲੈ ਕੇ ਇੱਕ ਵੱਡੀ ਜਾਣਕਾਰੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹੁਣ ਇੱਕ ਵਾਰ ਫਿਰ ਤੋਂ ਸਕੂਲਾਂ ਦੇ ਵਿੱਚ ਤਾਲੇ ਲੱਗਣ ਵਾਲੇ ਹਨ l ਬੇਹੱਦ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਦੇਸ਼ ਦੇ ਵਿੱਚ ਹਜੇ ਕੋਰੋਨਾ ਦਾ ਕਹਿਰ ਰੁਕਿਆ ਨਹੀਂ ਜਿਸਨੇ ਹੁਣ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਆਪਣੀ ਲਪੇਟ ਦੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ l

52 ਵਿਦਿਆਰਥੀਆਂ ਨੂੰ ਹੁਣ ਤੱਕ ਇਸ ਮਹਾਮਾਰੀ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੈ l ਜਿਸਦੇ ਚਲਦੇ ਸਰਕਾਰ ਨੇ ਫੈਸਲਾ ਲਿਆ ਹੈ ਕਿ ਹੁਣ ਮੁੜ ਤੋਂ ਸਕੂਲ ਬੰਦ ਕੀਤੇ ਜਾਨ lਦਰਅਸਲ ਹਿਮਾਚਲ ’ਚ ਦੇ 11 ਸਕੂਲਾਂ ਦੇ 52 ਵਿਦਿਆਰਥੀ ਕੋਰੋਨਾ ਮਹਾਮਾਰੀ ਦੀ ਲਪੇਟ ਦੇ ਵਿੱਚ ਆ ਗਏ ਹਨ ਜਿਸਦੇ ਚਲਦੇ ਹੁਣ ਸਕੂਲ ਪ੍ਰਸ਼ਾਸਨ ਨੂੰ ਜਿਥੇ ਹੱਥਾਂ ਪੈਰਾਂ ਦੀਆਂ ਪੈ ਗਈਆਂ ਹੈ ਓਥੇ ਹੀ ਬੱਚਿਆਂ ਦੇ ਮਾਪੇ ਵੀ ਇਸ ਪੂਰੀ ਘਟਨਾ ਦੇ ਵਾਪਰਨ ਤੋਂ ਬਾਅਦ ਕਾਫੀ ਦੁਖੀ ਹਨ l

ਜਿਸ ਤਰਾਂ ਇਨ੍ਹਾਂ ਵੱਡਾ ਅੰਕੜਾ ਸਾਹਮਣੇ ਆਇਆ ਹੈ ਉਸਦੇ ਚਲਦੇ ਹੁਣ ਹਿਮਾਚਲ ਸਿੱਖਿਆ ਵਿਭਾਗ ਨੇ ਇੱਕ ਵੱਡਾ ਫੈਸਲਾ ਲਿਆ ਹੈ ਕਿ ਅਗਲੇ 48 ਘੰਟਿਆਂ ਲਈ ਜਿਹਨਾਂ ਸਕੂਲਾਂ ਦੇ ਵਿੱਚ ਇਹ ਅੰਕੜੇ ਪਾਏ ਗਏ ਹਨ ਓਹਨਾ ਸਕੂਲਾਂ ਨੂੰ ਬੰਦ ਕਰ ਦਿੱਤਾ ਜਾਵੇ । ਇਹਨਾਂ ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਜਿਥੇ ਮਾਪੇ ਪ੍ਰੇਸ਼ਾਨ ਹਨ ਓਥੇ ਹੀ ਸਕੂਲਾਂ ਅਤੇ ਵਿਦਿਆਰਥੀਆਂ ਚ ਵੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ l

error: Content is protected !!