ਮਾੜੀ ਖਬਰ : ਹੁਣੇ ਹੁਣੇ ਸਾਬਕਾ ਭਾਰਤੀ ਕ੍ਰਿਕਟਰ ਅਤੇ ਕਾਂਗਰਸੀ ਲੀਡਰ ਦੀ ਗੱਡੀ ਹੋਈ ਹਾਦਸੇ ਦੀ ਸ਼ਿਕਾਰ

ਆਈ ਤਾਜਾ ਵੱਡੀ ਖਬਰ

ਇਹ ਵਰ੍ਹਾ ਸਭ ਦੀ ਜ਼ਿੰਦਗੀ ਵਿਚ ਅਜਿਹਾ ਵਰਗ ਬਣ ਕੇ ਰਹੇਗਾ ਜਿਸ ਵਿੱਚ ਦੁਨੀਆ ਨੇ ਕਿੰਨੀਆਂ ਮੁਸੀਬਤਾਂ ਦੇਖੀਆਂ ਹੋਣ। ਇਸ ਸਦੀ ਦੇ ਵਿਚ 2020 ਅਜਿਹਾ ਸਾਲ ਹੈ ,ਜੋ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਸਾਲ ਦੇ ਖਤਮ ਹੋਣ ਵਿਚ ਇਕ ਦਿਨ ਦਾ ਸਮਾਂ ਬਚਿਆ ਹੈ, ਪਰ ਸਾਹਮਣੇ ਆ ਰਹੀਆਂ ਮੰਦਭਾਗੀਆਂ ਖਬਰਾਂ ਘਟਣ ਦੀ ਬਜਾਏ ਦਿਨ ਬ ਦਿਨ ਵਧ ਰਹੀਆਂ ਹਨ। ਇਸ ਸਾਲ ਦੇ ਵਿਚ ਬਹੁਤ ਸਾਰੀਆਂ ਫ਼ਿਲਮੀ ਜਗਤ, ਰਾਜਨੀਤਿਕ ਜਗਤ ,ਧਾਰਮਿਕ ਜਗਤ ,ਸਾਹਿਤਕ ਜਗਤ, ਮਨੋਰੰਜਨ ਜਗਤ ਤੇ ਖੇਲ ਜਗਤ ਦੀਆਂ ਬਹੁਤ ਸਾਰੀਆਂ ਮਹਾਨ ਹਸਤੀਆਂ ਕਈ ਘਟਨਾਵਾਂ ਦੀਆਂ ਸ਼ਿਕਾਰ ਹੋ ਗਈਆਂ ਹਨ।

ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ ਜੋ ਸਭ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਬਹੁਤ ਸਾਰੀਆਂ ਮਹਾਨ ਹਸਤੀਆਂ ਕਰੋਨਾ, ਹੋਰ ਬਿਮਾਰੀਆਂ ਤੇ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਰਹੀਆਂ ਹਨ।ਖੇਡ ਜਗਤ ਦੇ ਵਿੱਚੋਂ ਵੀ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਹੁਣ ਸਾਬਕਾ ਭਾਰਤੀ ਕ੍ਰਿਕਟਰ ਅਤੇ ਕਾਂਗਰਸੀ ਲੀਡਰ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਨੇਤਾ ਮੁਹੰਮਦ ਅਜ਼ਰੁੱਦੀਨ ਦੀ ਕਾਰ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅਜ਼ਰੁੱਦੀਨ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਲਈ ਸਵਾਈ ਮਾਧੋਪੁਰ ਆਇਆ ਸੀ। ਉੱਥੇ ਹੀ ਉਹ ਆਪਣੇ ਪਰਿਵਾਰ ਸਮੇਤ ਰਣਥੰਭੋਰ ਜਾ ਰਹੇ ਸਨ। ਤੇ ਰਸਤੇ ਵਿੱਚ ਇਹ ਘਟਨਾ ਵਾਪਰ ਗਈ। ਅਜ਼ਰੁੱਦੀਨ ਦੀ ਕਾਰ ਰਸਤੇ ਵਿੱਚ ਪਲਟ ਗਈ ਅਤੇ ਨੇੜੇ ਦੇ ਇੱਕ ਢਾਬੇ ਵਿੱਚ ਜਾ ਵੜੀ। ਇਸ ਹਾਦਸੇ ਦੌਰਾਨ ਇਕ ਰਾਹਗੀਰ ਦੇ ਜ਼ਖ਼ਮੀ ਹੋਣ ਦੀ ਵੀ ਖਬਰ ਪ੍ਰਾਪਤ ਹੋਈ ਹੈ। ਇਸ ਹਾਦਸੇ ਤੋਂ ਬਾਅਦ ਅਜ਼ਰੁੱਦੀਨ ਅਤੇ ਉਸ ਦੇ

ਪੂਰੇ ਪਰਿਵਾਰ ਨੂੰ ਇਕ ਹੋਰ ਗੱਡੀ ਵਿੱਚ ਹੋਟਲ ਪਹੁੰਚਾਇਆ ਗਿਆ। ਇਹ ਗੱਡੀ ਉਨ੍ਹਾਂ ਦੇ ਲਈ ਹੋਟਲ ਤੋਂ ਹੀ ਲੈਣ ਆਈ ਸੀ। ਇਸ ਘਟਨਾ ਵਿੱਚ ਅਜ਼ਰੁੱਦੀਨ ਅਤੇ ਉਨ੍ਹਾਂ ਦਾ ਪਰਿਵਾਰ ਸਹੀ ਸਲਾਮਤ ਹੈ। ਇਸ ਘਟਨਾ ਵਿੱਚ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਕੋਈ ਸੱਟ ਨਹੀਂ ਲੱਗੀ ਹੈ। ਇਹ ਹਾਦਸਾ ਰਾਜਸਥਾਨ ਦੇ ਸਵਾਈ ਮਾਧੋਪੁਰ ਵਿਚ ਹੀ ਵਾਪਰਿਆ ਹੈ। ਅੱਜ ਕੱਲ ਸੜਕ ਹਾਦਸਿਆਂ ਵਿੱਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ।

error: Content is protected !!