ਮਿਲਟਰੀ ਟੈਂਕ ਦੁਆਰਾ ਕੁਚਲੀ ਗਈ ਕਾਰ ਦੇ ਬਾਰੇ ਆਈ ਅਜਿਹੀ ਵੱਡੀ ਖਬਰ ਲੋਕ ਕਹਿ ਰਹੇ ਕ੍ਰਿਸ਼ਮਾ ਹੋ ਗਿਆ

ਆਈ ਤਾਜਾ ਵੱਡੀ ਖਬਰ 

ਰੂਸ ਤੇ ਯੂਕਰੇਨ ਵਿੱਚ ਚਲ ਰਹੀ ਜੰਗ ਵਿਚਕਾਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਉਨ੍ਹਾਂ ਨੂੰ ਵੇਖ ਕੇ ਹਰ ਕਿਸੇ ਦੀ ਰੂਹ ਕੰਬ ਰਹੀ ਹੈ । ਹਾਲਾਤ ਬਦ ਤੋਂ ਬਦਤਰ ਹੁੰਦੇ ਹੋਏ ਦਿਖਾਈ ਦੇ ਰਹੇ ਹਨ । ਹੁਣ ਤਕ ਅਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ ਜਿਨ੍ਹਾਂ ਵਿੱਚ ਦੋਵਾਂ ਦੇਸ਼ਾਂ ਵੱਲੋਂ ਕੀਤੇ ਜਾ ਰਹੇ ਹਮਲੇ ਦੇ ਹਾਲਾਤਾਂ ਬਾਰੇ ਪਤਾ ਚੱਲ ਰਿਹਾ ਹੈ । ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੂੰ ਵੇਖ ਕੇ ਇੰਝ ਲੱਗ ਰਿਹਾ ਹੈ ਕਿ ਕੋਈ ਜ਼ਿੰਦਗੀ ਤੇ ਮੌਤ ਦੇ ਮੂੰਹ ਵਿੱਚੋਂ ਬਾਹਰ ਨਿਕਲ ਆਈ ਹੈ । ਦਰਅਸਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਸਾਫ ਤੌਰ ਤੇ ਵਿਖਾਈ ਦੇ ਰਿਹਾ ਹੈ ਕਿ ਇਕ ਟੈਂਕ ਸੜਕ ਤੇ ਸਾਹਮਣਿਓਂ ਆ ਰਹੀ ਇਕ ਕਾਰ ਨੇ ਕੁਚਲ ਦਿੰਦਾ ਹੈ ।

ਵੀਡੀਓ ਵਿਚ ਕੁਝ ਲੋਕ ਉੱਚੀ ਉੱਚੀ ਚੀਕਦੇ ਹੋਏ ਨਜ਼ਰ ਆਉਂਦੇ ਹਨ ਕਿ ਟੈਂਕ ਨੇ ਕਾਰ ਨੂੰ ਕੁਚਲ ਦਿੱਤਾ ਹੈ । ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਹ ਕਾਰ ਵਿੱਚ ਬੈਠਾ ਬਜ਼ੁਰਗ ਬਚ ਚੁੱਕਿਆ ਹੈ,ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਕਾਰ ਇਸ ਦੌਰਾਨ ਪੂਰੀ ਤਰ੍ਹਾਂ ਦੇ ਨਾਲ ਪਿਚਕ ਚੁੱਕੀ ਹੈ ਤੇ ਕਾਰ ਦੀ ਸੀਟ ਤੇ ਉਹ ਫਸਿਆ ਹੋਇਆ ਹੈ ।

ਇਸ ਪਿੱਛੋਂ ਆਲੇ ਦੁਆਲੇ ਦੇ ਲੋਕ ਘਰ ਦੌੜ ਕੇ ਉਸ ਨੂੰ ਬਾਹਰ ਕੱਢਦੇ ਹਨ । ਦੱਸ ਦੇਈਏ ਇਸ ਤੋਂ ਪਹਿਲਾਂ ਯੂਕਰੇਨੀ ਔਰਤ ਦਾ ਰੂਸੀ ਸੈਨਿਕਾਂ ਦੇ ਨਾਲ ਭਿੜਨ ਦਾ ਵੀਡੀਓ ਵੀ ਸਾਹਮਣੇ ਆਇਆ ਸੀ । ਜੋ ਕਾਫੀ ਵਾਇਰਲ ਹੋਇਆ ਸੀ । ਜਿਸ ਵਿਚ ਔਰਤ ਰੂਸੀ ਸੈਨਿਕ ਨਾਲ ਬੁਲੰਦ ਹੌਸਲੇ ਦੇ ਨਾਲ ਲੜਦੀ ਹੈ ਤੇ ਬਿਲਕੁਲ ਵੀ ਘਬਰਾਉਂਦੀ ਹੋਈ ਨਜ਼ਰ ਨਹੀਂ ਆਉਂਦੀ ।

ਲਗਾਤਾਰ ਯੂਕਰੇਨ ਰੂਸ ਦੀ ਲੜਾਈ ਦਰਮਿਆਨ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਵੇਖ ਕੇ ਬੰਦੇ ਦੀ ਰੂਹ ਕੰਬ ਰਹੀ ਹੈ । ਅਜਿਹੀ ਹਾਲਾਤਾਂ ਨੂੰ ਵੇਖਦਿਆਂ ਕਿਸੇ ਦੇ ਵੱਲੋਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਹ ਜੰਗ ਖ਼ਤਮ ਹੋਵੇ ਤਾਂ ਹਾਲਾਤ ਪਹਿਲਾਂ ਵਰਗੇ ਠੀਕ ਹੋ ਜਾਣ ।

error: Content is protected !!