ਮੁੰਡੇ ਨੇ ਆਪਣੇ ਵਿਆਹ ਤੋਂ 2 ਦਿਨ ਪਹਿਲਾ ਮੰਗ ਲਈ XUV ਫਿਰ ਜੋ ਹੋਇਆ ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ 

ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਲਗਾਤਾਰ ਦਾਜ ਦਹੇਜ ਦੀ ਮੰਗ ਵਧ ਰਹੀ ਹੈ l ਹਾਲਾਂਕਿ ਇਸ ਨੂੰ ਇੱਕ ਕਾਨੂੰਨੀ ਅਪਰਾਧ ਵੀ ਠਹਿਰਾ ਦਿੱਤਾ ਗਿਆ ਹੈ ਤੇ ਇਸ ਦੀ ਸਜ਼ਾ ਤੈਅ ਕੀਤੀ ਗਈ ਹੈ , ਪਰ ਇਸ ਦੇ ਬਾਵਜੂਦ ਕਈ ਲਾਲਚੀ ਲੋਕਾਂ ਵੱਲੋਂ ਆਪਣੇ ਵਿਆਹ ਦੇ ਨਾਮ ਤੇ ਲੜਕੀ ਪਰਿਵਾਰ ਦੇ ਕੋਲੋਂ ਦਾਜ ਦਹੇਜ ਦੀ ਮੰਗ ਕੀਤੀ ਜਾਂਦੀ ਹੈ l ਜਿਸ ਕਾਰਨ ਕਈ ਲੜਕੀਆਂ ਇਸ ਦਾਜ ਦੀ ਬਲੀ ਚੜ੍ਹ ਜਾਂਦੀਆਂ ਹਨ । ਹਰ ਰੋਜ਼ ਹੀ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ l ਜਿੱਥੇ ਦਾਜ ਦੀ ਬਲੀ ਚੜ੍ਹ ਕੇ ਕੇ ਲੜਕੀਆਂ ਖ਼ੁਦਕੁਸ਼ੀ ਕਰ ਲੈਂਦੀਆਂ ਹਨ ਤੇ ਕਈਆਂ ਨੂੰ ਉਨ੍ਹਾਂ ਦੇ ਸਹੁਰੇ ਪਰਿਵਾਰ ਵੱਲੋਂ ਹੀ ਮਾਰ ਦਿੱਤਾ ਜਾਂਦਾ ਹੈ ।

ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਵਿਆਹ ਤੋਂ ਦੋ ਦਿਨ ਪਹਿਲਾਂ ਲੜਕੇ ਦੇ ਵੱਲੋਂ XUV ਕਾਰ ਲੜਕੀ ਪਰਿਵਾਰ ਵਲੋਂ ਮੰਗੀ ਗਈ , ਪਰ ਲੜਕੀ ਪਰਿਵਾਰ ਨੇ ਦਾਜ ਦੇ ਲੋਭੀਆਂ ਦੀ ਮੰਗ ਮੰਨਣ ਦੀ ਬਜਾਏ , ਸਗੋਂ ਰਿਸ਼ਤਾ ਹੀ ਠੁਕਰਾ ਦਿੱਤਾ । ਮਾਮਲਾ ਹਰਿਆਣਾ ਦੇ ਸੋਹਣਾ ਤੋਂ ਸਾਹਮਣੇ ਆਇਆ ਹੈ l ਜਿੱਥੇ ਇਕ ਪੜ੍ਹੀ ਲਿਖੀ ਲੜਕੀ ਨੇ ਲੜਕੇ ਵੱਲੋਂ ਦਹੇਜ ਮੰਗੇ ਜਾਣ ਦੀ ਮੰਗ ਨੂੰ ਵੇਖਦਿਆਂ ਹੋਇਆਂ ਰਿਸ਼ਤਾ ਠੁਕਰਾ ਦਿੱਤਾ l ਇੰਨਾ ਹੀ ਨਹੀਂ ਸਗੋਂ ਉਨ੍ਹਾਂ ਖ਼ਿਲਾਫ਼ ਪੁਲੀਸ ਕੋਲ ਮਾਮਲਾ ਵੀ ਦਰਜ ਕਰਵਾਇਆ । ਦੱਸ ਦੇਈਏ ਕਿ ਕੁੜੀ ਦਾ ਵਿਆਹ ਅੱਜ ਯਾਨੀ ਅਠਾਰਾਂ ਫਰਵਰੀ ਨੂੰ ਹੋਣਾ ਸੀ l

ਪਰ ਲੜਕੇ ਪਰਿਵਾਰ ਵਲੋਂ ਪੰਦਰਾਂ ਫ਼ਰਵਰੀ ਨੂੰ XUV ਕਾਰ ਦੀ ਮੰਗ ਕੀਤੀ ਗਈ । ਜਿਸ ਤੋਂ ਬਾਅਦ ਲੜਕੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤੇ ਉਸ ਨੇ ਕਿਹਾ ਕਿ ਜੋ ਲੋਕ ਅੱਜ ਗੱਡੀ ਦੀ ਮੰਗ ਕਰ ਰਹੇ ਹਨ ਕੱਲ੍ਹ ਕੁਝ ਵੱਡੀ ਮੰਗ ਵੀ ਕਰ ਸਕਦੇ ਹਨ l ਉਨ੍ਹਾਂ ਕਿਹਾ ਕਿ ਮੈਨੂੰ ਉਨ੍ਹਾਂ ਤੋਂ ਕੋਈ ਉਮੀਦ ਨਹੀਂ ਹੈ ਕਿ ਉਹ ਮੈਨੂੰ ਖ਼ੁਸ਼ ਰੱਖ ਸਕਣਗੇ ਕਿਉਂਕਿ ਓਹਨਾ ਲਈ ਕਾਰ ਜ਼ਰੂਰੀ ਹੈ ।

ਉੱਥੇ ਹੀ ਲੜਕੀ ਪਰਿਵਾਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਸਗਾਈ ਵਿੱਚ ਕਾਫ਼ੀ ਖ਼ਰਚਾ ਕੀਤਾ ਸੀ ਤੇ ਹੁਣ ਵਿਆਹ ਵਿੱਚ ਵੀ ਉਨ੍ਹਾਂ ਦੇ ਕਹੇ ਅਨੁਸਾਰ ਪੂਰੇ ਪ੍ਰਬੰਧ ਕੀਤੇ ਜਾ ਰਹੇ ਸਨ l ਪਰ ਇਸ ਤਰ੍ਹਾਂ ਗੱਡੀ ਦੀ ਮੰਗ ਉਹ ਕਦੇ ਵੀ ਪੂਰੀ ਨਹੀਂ ਕਰਨਗੇ l ਜਿਸ ਦੇ ਚਲਦੇ ਉਨ੍ਹਾਂ ਨੇ ਵਿਆਹ ਠੁਕਰਾ ਦਿੱਤਾ ਤੇ ਨਾਲ ਹੀ ਇਸ ਬਾਬਤ ਪੁਲੀਸ ਨੂੰ ਜਾਣਕਾਰੀ ਦਿੱਤੀ ।

error: Content is protected !!