ਮੁੰਡੇ ਨੇ 33 ਲੱਖ ਲਾ ਕੇ ਘਰਵਾਲੀ ਭੇਜੀ ਕਨੇਡਾ ਪਰ ਫਿਰ ਜੋ ਹੋਇਆ ਕਿਸੇ ਨੇ ਸੋਚਿਆ ਵੀ ਨਹੀਂ ਸੀ

ਆਈ ਤਾਜਾ ਵੱਡੀ ਖਬਰ  

ਪੰਜਾਬ ਵਿਚ ਠੱਗਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲਦ ਹੁੰਦੇ ਜਾ ਰਹੇ ਹਨ , ਠੱਗਾਂ ਵੱਲੋਂ ਨਵੀਂਆਂ ਨਵੀਂਆਂ ਮਨਘੜਤ ਘਟਨਾਵਾਂ ਘੜ ਕੇ ਲੋਕਾਂ ਨੂੰ ਆਪਣੇ ਚੰਗੁਲ ਵਿੱਚ ਫਸਾਇਆ ਜਾਂਦਾ ਹੈ , ਫਿਰ ਉਨ੍ਹਾਂ ਨੂੰ ਆਪਣੇ ਸ਼ਾਤਰ ਦਿਮਾਗ ਦੇ ਨਾਲ ਲੁੱਟਿਆ ਜਾ ਰਿਹਾ ਹੈ । ਹੁਣ ਤਕ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ ਨੌਜਵਾਨ ਲਡ਼ਕੇ ਲਡ਼ਕੀਆਂ ਇਨ੍ਹਾਂ ਠੱਗਾਂ ਦਾ ਸ਼ਿਕਾਰ ਹੁੰਦੇ ਨੇ , ਕਦੇ ਆਇਲਜ਼ ਪਾਸ ਲੜਕੀਆਂ ਦੇ ਹੱਥੋਂ , ਕਦੇ ਬਾਹਰ ਭੇਜਣ ਦੇ ਨਾਮ , ਏਜੰਟਾਂ ਦੇ ਹੱਥੋਂ ਤੇ ਕਦੇ ਬਾਬੇ ਫਕੀਰਾਂ ਦੇ ਹੱਥੋਂ । ਇਸੇ ਦੇ ਚੱਲਦੇ ਇਕ ਹੋਰ ਨੌਜਵਾਨ ਵੱਡੀ ਠੱਗੀ ਦਾ ਸ਼ਿਕਾਰ ਹੋਇਆ ਹੈ । ਦਰਅਸਲ ਪੰਜਾਬ ਦੇ ਜ਼ਿਲਾ ਮੋਗਾ ਦੇ ਇਕ ਪਿੰਡ ਦੇ ਨੌਜਵਾਨ ਜਿਸ ਦਾ ਨਾਮ ਸੁਖਵੰਤ ਸਿੰਘ ਹੈ ।

ਉਸ ਨੂੰ ਉਸ ਨਾਲ ਵਿਆਹ ਕਰਵਾ ਕੇ ਉਸ ਨੂੰ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਇਕ ਲੜਕੀ ਦੇ ਵੱਲੋਂ ਉਸ ਦੇ ਨਾਲ ਪੂਰੇ 33 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਜਿਸ ਤੋਂ ਬਾਅਦ ਪੀਡ਼ਤ ਪਰਿਵਾਰ ਦੇ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਨੇ ਹੁਣ ਮਨਮੀਤ ਕੌਰ ਨਾਮ ਦੀ ਲੜਕੀ ਤੇ ਉਸ ਦੀ ਮਾਤਾ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਪੁਲੀਸ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਪੀਡ਼ਤ ਪਰਿਵਾਰ ਵੱਲੋਂ ਪੁਲੀਸ ਨੂੰ ਦਰਜ ਕਰਵਾਏ ਗਏ ਬਿਆਨਾਂ ਵਿੱਚ ਦੱਸਿਆ ਗਿਆ ਹੈ ਕਿ ਉਸ ਦਾ ਵਿਆਹ 20 ਦਸਬੰਰ 2018 ਨੂੰ ਮਨਮੀਤ ਕੌਰ ਨਾਲ ਧਾਰਮਿਕ ਰੀਤੀ ਰਿਵਾਜ਼ਾ ਨਾਲ ਹੋਇਆ ਸੀ।

ਉਹਨਾ ਨੇ ਦੱਸਿਆ ਕਿ ਸਾਰਾ ਵਿਆਹ ਅਤੇ ਸਟੱਡੀ ਬੇਸ ’ਤੇ ਕੈਨੇਡਾ ਭੇਜਣ ਦਾ ਸਾਰਾ ਖਰਚਾ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤਾ ਗਿਆ ।

ਜਿਸ ਦੇ ਚੱਲਦੇ ਪਰਿਵਾਰ ਨੂੰ ਆਸ ਸੀ ਕਿ ਲੜਕੀ ਕੈਨੇਡਾ ਪਹੁੰਚ ਕੇ ਉਨ੍ਹਾਂ ਦੇ ਬੇਟੇ ਨੂੰ ਵੀ ਬੁਲਾ ਲਵੇਗੀ। ਪਰ ਉਸਨੇ ਅਜਿਹਾ ਨਹੀਂ ਕੀਤਾ । ਜਿਸ ਦੇ ਚੱਲਦੇ ਉਸ ਲੜਕੀ ਦੇ ਵੱਲੋਂ ਪੂਰੇ 33 ਲੱਖ ਰੁਪਏ ਦੀ ਠੱਗੀ ਉਨ੍ਹਾਂ ਨਾਲ ਕੀਤੀ ਗਈ ਹੈ ਤੇ ਉਨ੍ਹਾਂ ਵੱਲੋਂ ਹੁਣ ਪੁਲੀਸ ਨੂੰ ਧੋਖਾਧੜੀ ਦਾ ਕੇਸ ਦਰਜ ਕਰਵਾ ਦਿੱਤਾ ਗਿਆ ਹੈ ਤੇ ਪੁਲੀਸ ਵੱਲੋਂ ਹੁਣ ਇਸ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ ।

error: Content is protected !!