ਮੁੱਖ ਮੰਤਰੀ ਚੰਨੀ ਦਾ ਮੁੰਡਾ ਚਲਾਉਂਦਾ ਏਨੇ ਕਰੋੜ ਦੀ ਗੱਡੀ – ਸੁਖਬੀਰ ਬਾਦਲ ਨੇ ਦਿੱਤਾ ਇਹ ਬਿਆਨ

ਆਈ ਤਾਜ਼ਾ ਵੱਡੀ ਖਬਰ 

ਇਸ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਆਪਣੀ ਪਾਰਟੀ ਦੀ ਮਜਬੂਤੀ ਵਾਸਤੇ ਦੂਜੀ ਪਾਰਟੀ ਉਪਰ ਕਈ ਤਰ੍ਹਾਂ ਦੇ ਦੋਸ਼ ਵੀ ਲਾਏ ਜਾ ਰਹੇ ਹਨ। ਜਿੱਥੇ ਵਿਧਾਇਕ ਅਤੇ ਵਰਕਰਾਂ ਦੇ ਪਾਰਟੀ ਨੂੰ ਬਦਲੇ ਜਾਣ ਦਾ ਸਿਲਸਿਲਾ ਜਾਰੀ ਹੈ। ਇੱਕ ਦੂਜੇ ਉਪਰ ਲਗਾਏ ਜਾਣੇ ਵਾਲੇ ਦੋਸ਼ ਵੀ ਲਗਾਤਾਰ ਜਾਰੀ ਹਨ। ਆਏ ਦਿਨ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਬਾਰੇ ਸੁਣ ਕੇ ਸਾਰੇ ਲੋਕ ਹੈਰਾਨ ਰਹਿ ਜਾਂਦੇ ਹਨ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਖ਼ਬਰਾਂ ਜਿਥੇ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ ਉਥੇ ਹੀ ਸਿਆਸੀ ਹਲਚਲ ਵੀ ਪੈਦਾ ਕਰਦੀਆਂ ਹਨ।

ਹੁਣ ਮੁੱਖ ਮੰਤਰੀ ਚੰਨੀ ਦਾ ਮੁੰਡਾ ਇੰਨੇ ਕਰੋੜ ਦੀ ਗੱਡੀ ਚਲਾਉਦਾ ਹੈ ਜਿਸ ਦੀ ਜਾਣਕਾਰੀ ਸੁਖਬੀਰ ਬਾਦਲ ਵੱਲੋਂ ਬਿਆਨ ਦੇ ਕੇ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਜਿੱਥੇ ਵੱਖ-ਵੱਖ ਚੋਣ ਹਲਕਿਆਂ ਦਾ ਦੌਰਾ ਕਰਕੇ ਆਪਣੇ ਉਮੀਦਵਾਰਾਂ ਦੇ ਨਾਮ ਜਾਰੀ ਕੀਤੇ ਜਾ ਰਹੇ ਹਨ। ਉੱਥੇ ਹੀ ਇਸ ਮੁਹਿੰਮ ਦੇ ਤਹਿਤ ਅੱਜ ਉਨ੍ਹਾਂ ਵੱਲੋਂ ਨਵਾਂਸ਼ਹਿਰ ਦਾ ਦੌਰਾ ਕਰਦੇ ਹੋਏ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਹੈ। ਜਿੱਥੇ ਉਨ੍ਹਾਂ ਵੱਲੋਂ ਕਾਂਗਰਸ ਪਾਰਟੀ ਉਪਰ ਤੰਜ ਕੱਸੇ ਗਏ ਹਨ ਉਥੇ ਹੀ ਮੁੱਖ ਮੰਤਰੀ ਚੰਨੀ ਨੂੰ ਵੀ ਲੰਮੇ ਹੱਥੀਂ ਲਿਆ ਹੈ।

ਸੁਖਬੀਰ ਬਾਦਲ ਨੇ ਕਿਹਾ ਹੈ ਕਿ ਜਿਥੇ ਮੁੱਖ ਮੰਤਰੀ ਚੰਨੀ ਵੱਲੋਂ ਸਾਰੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਜਾਂਦਾ ਹੈ ਕਿ ਉਹ ਆਮ ਇਨਸਾਨ ਹਨ। ਜਿਸ ਵਾਸਤੇ ਲੋਕਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਲੋਕ ਆਪ ਹੀ ਸਮਝ ਜਾਂਦੇ ਹਨ। ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਉਪਰ ਵੀ ਤੰਜ ਕੱਸੇ ਹਨ ਕਿ ਆਮ ਇਨਸਾਨ ਦਾ ਮੁੰਡਾ ਤਿੰਨ ਕਰੋੜ ਦੀ ਗੱਡੀ ਨਹੀਂ ਵਰਤ ਸਕਦਾ।

ਉਥੇ ਹੀ ਉਨ੍ਹਾਂ ਨਵਾਂਸ਼ਹਿਰ ਹਲਕੇ ਦੇ ਵਿੱਚ ਵੀ ਕਾਂਗਰਸ ਦੇ ਵਿਧਾਇਕ ਉਪਰ ਇਲਜ਼ਾਮ ਲਗਾਇਆ ਹੈ ਕਿ ਨਵਾਂ ਸ਼ਹਿਰ ਵਿਚ ਰੇਤ ਮਾਫੀਏ ਦਾ ਕਾਰੋਬਾਰ ਵੱਡੇ ਪੱਧਰ ਤੇ ਕੀਤਾ ਜਾਂਦਾ ਹੈ ਅਤੇ ਧੱਕੇ ਨਾਲ ਲੋਕਾਂ ਤੋਂ ਕਬਜ਼ੇ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਹਲਕੇ ਦਾ ਵਿਧਾਇਕ ਗੁੰਡਿਆਂ ਨੂੰ ਪਾਲਦਾ ਹੈ, ਉਨ੍ਹਾਂ ਕਿਹਾ ਕਿ ਰੇਤ ਤੋਂ ਨਜਾਇਜ ਪੈਸਾ ਮੁੱਖ ਮੰਤਰੀ ਵੱਲੋਂ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲੋਕਾਂ ਨੂੰ ਝੂਠੇ ਵਾਅਦੇ ਕੀਤੇ ਜਾ ਰਹੇ ਹਨ।

error: Content is protected !!