ਮੋਦੀ ਸਰਕਾਰ ਨੇ ਹਵਾਈ ਯਾਤਰਾ ਕਰਨ ਵਾਲਿਆਂ ਨੂੰ ਦੇ ਦਿੱਤਾ ਵੱਡਾ ਝੱਟਕਾ – ਅਚਾਨਕ ਕਰਤਾ ਹੁਣ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਕਰੋਨਾ ਦੇ ਚਲਦੇ ਹੋਏ ਜਿੱਥੇ ਹਰ ਖੇਤਰ ਪ੍ਰਭਾਵਤ ਹੋਇਆ ਹੈ। ਉਥੇ ਹੀ ਕਰੋਨਾ ਨੂੰ ਰੋਕਣ ਵਾਸਤੇ ਪਿਛਲੇ ਸਾਲ ਮਾਰਚ ਤੋਂ ਹੀ ਹਵਾਈ ਉਡਾਨਾਂ ਉਪਰ ਰੋਕ ਲਗਾ ਦਿੱਤੀ ਗਈ ਸੀ ਤਾਂ ਜੋ ਕਰੋਨਾ ਦੇ ਕੇਸਾਂ ਨੂੰ ਵਧਣ ਤੋਂ ਰੋਕਿਆ ਜਾ ਸਕੇ। ਜਿੱਥੇ ਅੰਤਰਰਾਸ਼ਟਰੀ ਉਡਾਨਾਂ ਉਪਰ ਰੋਕ ਲਗਾ ਦਿੱਤੀ ਗਈ ਸੀ ਉਥੇ ਹੀ ਘਰੇਲੂ ਉਡਾਨਾਂ ਨੂੰ ਵੀ ਰੋਕ ਦਿੱਤਾ ਗਿਆ ਸੀ। ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਘਰੇਲੂ ਉਡਾਨਾਂ ਨੂੰ ਮੁੜ ਸ਼ੁਰੂ ਕੀਤਾ ਗਿਆ ਸੀ। ਉਥੇ ਹੀ ਕੁਝ ਖਾਸ ਸਮਝੌਤਿਆਂ ਦੇ ਤਹਿਤ ਹੀ ਅੰਤਰਰਾਸ਼ਟਰੀ ਉਡਾਨਾਂ ਨੂੰ ਸ਼ੁਰੂ ਕੀਤਾ ਗਿਆ। ਯਾਤਰੀਆਂ ਦੀ ਕਮੀ ਦੇ ਕਾਰਨ ਕੁਝ ਸੀਮਤ ਉਡਾਨਾਂ ਹੀ ਦੇਸ਼ ਅੰਦਰ ਚਲਾਈਆਂ ਗਈਆਂ।

ਕਰੋਨਾ ਦੇ ਕਾਰਨ , ਅਤੇ ਯਾਤਰੀਆਂ ਦੀ ਘੱਟ ਰਹੀ ਗਿਣਤੀ ਦੇ ਕਾਰਨ ਹੀ ਹਵਾਈ ਕਿਰਾਏ ਵਿਚ ਵੀ ਵਾਧਾ ਕਰਨਾ ਪੈ ਰਿਹਾ ਹੈ। ਹੁਣ ਮੋਦੀ ਸਰਕਾਰ ਵੱਲੋਂ ਹਵਾਈ ਯਾਤਰਾ ਕਰਨ ਵਾਲਿਆਂ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਗਿਆ ਹੈ ਜਿਸ ਬਾਰੇ ਉਨ੍ਹਾਂ ਵੱਲੋਂ ਐਲਾਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਦੀ ਸਥਿਤੀ ਵਿੱਚ ਜਿੱਥੇ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਉਥੇ ਹੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਹਵਾਈ ਕਰਾਏ ਵਿੱਚ ਵਾਧਾ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਜਿਸ ਨਾਲ ਹਵਾਈ ਯਾਤਰਾ ਕਰਨ ਵਾਲਿਆ ਨੂੰ ਇੱਕ ਵੱਡਾ ਝਟਕਾ ਲਗਾ ਹੈ। ਉੱਥੇ ਹੀ ਇਹ ਵੀ ਆਖਿਆ ਗਿਆ ਹੈ ਕਿ ਉਪਰਲੀ ਸੀਮਾ ਇਸ ਲਈ ਲਗਾਈ ਗਈ ਤਾਂ ਜੋ ਸੀਟਾਂ ਦੀ ਮੰਗ ਜ਼ਿਆਦਾ ਹੋਣ ਦੀ ਸਥਿਤੀ ਵਿਚ ਯਾਤਰੀਆਂ ਕੋਲੋਂ ਵਧੇਰੇ ਵਸੂਲ ਨਾ ਕੀਤਾ ਜਾ ਸਕੇ। ਕਿਉਂਕਿ ਜਿੱਥੇ ਕਰੋਨਾ ਦੇ ਕਾਰਨ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਉੱਥੇ ਹੀ ਏਅਰਲਾਈਨਸ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਘਰੇਲੂ ਉਡਾਨਾਂ ਨੂੰ ਪਿਛਲੇ ਸਾਲ ਮਾਰਚ ਤੋਂ ਬੰਦ ਕੀਤਾ ਗਿਆ ਸੀ ਅਤੇ 5 ਮਈ 2020 ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਸੀ।

ਹੁਣ ਹਵਾਈ ਕਿਰਾਏ ਦੀ ਹੇਠਲੀ ਸੀਮਾ ਅਤੇ ਉਪਰਲੀ ਸੀਮਾ ਵਿਚ 9.83 ਤੋਂ 12.82 ਪ੍ਰਤੀਸ਼ਤ ਤਕ ਦਾ ਵਾਧਾ ਕੀਤਾ ਗਿਆ ਹੈ। ਜਿਸ ਨਾਲ ਲੋਕਾਂ ਨੂੰ ਹਵਾਈ ਸਫ਼ਰ ਕਰਨਾ ਮਹਿੰਗਾ ਹੋ ਜਾਵੇਗਾ। ਇਸ ਲਈ ਹਵਾਈ ਸਫਰ ਕਰਨ ਵਾਸਤੇ ਲੋਕਾਂ ਨੂੰ ਵਧੇਰੇ ਕਿਰਾਇਆ ਦੇਣਾ ਪਵੇਗਾ।

error: Content is protected !!