ਮੰਤਰੀ ਪਿਓ ਦੀ ਧੀ ਨੇ ਮਾਪਿਆਂ ਤੋਂ ਬਾਹਰੀ ਹੋ ਕੇ ਕਰਾਇਆ ਵਿਆਹ ਅਤੇ ਕਰ ਰਹੀ ਇਸ ਗਲ੍ਹ ਦੀ ਮੰਗ

ਆਈ ਤਾਜਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿਥੇ ਦੇਸ਼ ਅੰਦਰ ਵੱਖ-ਵੱਖ ਹਸਤੀਆਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਆਪਣਾ ਇੱਕ ਵੱਖਰਾ ਸਥਾਨ ਬਣਾਇਆ ਗਿਆ ਹੈ। ਉਥੇ ਹੀ ਅਜਿਹੀਆਂ ਹਸਤੀਆਂ ਵੱਲੋਂ ਆਪਣੇ ਬੱਚਿਆਂ ਦੀ ਵੀ ਬਹੁਤ ਵਧੀਆ ਪਰਵਰਿਸ਼ ਕੀਤੀ ਜਾਂਦੀ ਹੈ ਅਤੇ ਆਪਣੇ ਬੱਚਿਆਂ ਦੀ ਹਰ ਇੱਕ ਖੁਸ਼ੀ ਦਾ ਖਿਆਲ ਰੱਖਿਆ ਜਾਂਦਾ ਹੈ। ਉਥੇ ਹੀ ਹਰ ਮਾਪੇ ਵੱਲੋਂ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਵੀ ਬਹੁਤ ਸਾਰੇ ਸੁਪਨੇ ਵਿਖੇ ਜਾਂਦੇ ਹਨ। ਪਰ ਅੱਜ ਦੇ ਦੌਰ ਵਿਚ ਬਹੁਤ ਸਾਰੇ ਨੌਜਵਾਨ ਬੱਚਿਆਂ ਵੱਲੋਂ ਆਪਣਾ ਵਿਆਹ ਆਪਣੀ ਮਰਜ਼ੀ ਦੇ ਅਨੁਸਾਰ ਕਰਵਾਉਣ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ, ਓਥੇ ਹੀ ਅਜੇਹੇ ਵਿਆਹਾਂ ਦਾ ਕੁਝ ਪਰਿਵਾਰਾਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਹੈ।

ਹੁਣ ਇਥੇ ਇਕ ਮੰਤਰੀ ਪਿਓ ਦੀ ਧੀ ਨੇ ਮਾਪਿਆਂ ਤੋਂ ਬਾਹਰੀ ਹੋ ਕੇ ਕਰਾਇਆ ਵਿਆਹ ਅਤੇ ਕਰ ਰਹੀ ਇਸ ਗਲ੍ਹ ਦੀ ਮੰਗ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਤਾਮਿਲਨਾਡੂ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਮੰਤਰੀ ਦੀ ਧੀ ਵੱਲੋਂ ਵਿਆਹ ਕਰਵਾਉਣ ਤੋਂ ਬਾਅਦ ਪੁਲਿਸ ਤੋਂ ਸੁਰੱਖਿਆ ਮੰਗੀ ਗਈ ਹੈ। ਸ਼ਿਕਾਇਤ ਕਰਤਾ ਨੇ ਆਖਿਆ ਹੈ ਕਿ ਉਸ ਨੂੰ ਆਪਣੇ ਪਿਤਾ ਤੋਂ ਖਤਰਾ ਹੈ। ਮਿਲੀ ਜਾਣਕਾਰੀ ਅਨੁਸਾਰ ਜਿਥੇ ਡਾਕਟਰ ਅਤੇ ਹਿੰਦੂ ਧਾਰਮਿਕ ਅਤੇ ਚੈਰੀਟੇਬਲ ਐਂਡੋਮੈਂਟ ਮੰਤਰੀ ਪੀਕੇ ਸੇਕਰ ਬਾਬੂ ਦੀ ਧੀ ਜੈਕਲਿਆਣੀ ਨੇ ਆਪਣੇ ਪ੍ਰੇਮੀ ਨਾਲ ਘਰ ਤੋਂ ਫਰਾਰ ਹੋ ਕੇ ਪ੍ਰੇਮ ਵਿਆਹ ਕਰ ਲਿਆ ਅਤੇ ਉਸ ਤੋਂ ਬਾਅਦ ਹੁਣ ਬੈਂਗਲੁਰੂ ਸਿਟੀ ਪੁਲਿਸ ਕਮਿਸ਼ਨਰ ਕਮਲ ਪੰਤ ਦੇ ਸਾਹਮਣੇ ਸੁਰੱਖਿਆ ਦੀ ਬੇਨਤੀ ਕੀਤੀ ਗਈ ਹੈ।

ਜਨਕਲਿਆਣੀ ਨੇ ਦੱਸਿਆ ਕਿ ਉਸ ਦੇ ਪਿਛਲੇ ਛੇ ਸਾਲ ਤੋਂ ਸਤੀਸ਼ ਕੁਮਾਰ ਨਾਲ ਪ੍ਰੇਮ ਸਬੰਧ ਸਨ। ਜਿੱਥੇ ਹੁਣ ਦੋਹਾਂ ਵੱਲੋਂ ਵਿਆਹ ਕਰਵਾਇਆ ਗਿਆ ਹੈ। ਕਿਉਂਕਿ ਉਸ ਨੇ ਆਪਣੇ ਮਾਪਿਆਂ ਦੇ ਖਿਲਾਫ ਜਾ ਕੇ ਵਿਆਹ ਕਰਵਾ ਲਿਆ ਹੈ ਇਸ ਲਈ ਹੁਣ ਉਸ ਦੇ ਪਤੀ ਅਤੇ ਉਸ ਨੂੰ ਆਪਣੇ ਪਿਤਾ ਤੋਂ ਜਾਨ ਦਾ ਖਤਰਾ ਹੈ।

ਕਿਉਕਿ ਪੀਕੇ ਸ਼ੇਖਰ ਬਾਬੂ ਆਪਣੀ ਬੇਟੀ ਦੇ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸਨ। ਇਸ ਲਈ ਉਨ੍ਹਾਂ ਵੱਲੋਂ ਆਪਣੀ ਬੇਟੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਹੁਣ ਬੇਟੀ ਵੱਲੋਂ ਆਖਿਆ ਗਿਆ ਹੈ ਕਿ ਉਨ੍ਹਾਂ ਨੂੰ ਸੁਰੱਖਿਆ ਮੁਹਈਆ ਕਰਵਾਈ ਜਾਵੇ ਨਹੀਂ ਤਾਂ ਉਨਾਂ ਦੇ ਪਿਤਾ ਵੱਲੋਂ ਉਹਨਾਂ ਨੂੰ ਮਾਰਿਆ ਜਾ ਸਕਦਾ ਹੈ।

error: Content is protected !!