ਯੂਕਰੇਨ ਅਤੇ ਰੂਸ ਦੀ ਚਲ ਰਹੀ ਜੰਗ ਚ 11 ਸਾਲਾਂ ਦੇ ਬਚੇ ਨੇ ਬਹਾਦਰੀ ਵਾਲਾ ਕੀਤਾ ਅਜਿਹਾ ਕੰਮ ਸਾਰੇ ਪਾਸੇ ਚਰਚਾ

ਆਈ ਤਾਜਾ ਵੱਡੀ ਖਬਰ 

ਭਾਰਤ ਦੇ ਬਹੁਤ ਸਾਰੇ ਵਿਦਿਆਰਥੀ ਜਿੱਥੇ ਡਾਕਟਰੀ ਦੀ ਪੜ੍ਹਾਈ ਕਰਨ ਵਾਸਤੇ ਯੂਕਰੇਨ ਗਏ ਹੋਏ ਸਨ। ਉੱਥੇ ਹੀ ਇਨ੍ਹਾਂ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜੇ ਹੋ ਗਏ ਸਨ ਜਦੋਂ ਰੂਸ ਵੱਲੋਂ ਯੂਕਰੇਨ ਉੱਪਰ ਹਮਲਾ ਕਰ ਦਿੱਤਾ ਗਿਆ ਸੀ। ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੇ ਯੁੱਧ ਦੇ ਦੌਰਾਨ ਬਹੁਤ ਸਾਰੇ ਭਾਰਤੀ ਆਪਣੇ ਘਰਾਂ ਨੂੰ ਪਰਤ ਆਏ ਹਨ ਅਤੇ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਯੂਕਰੇਨ ਅਤੇ ਨਾਲ ਲਗਦੇ ਕਈ ਦੇਸ਼ਾਂ ਦੀਆਂ ਸਰਹੱਦਾਂ ਉਪਰ ਭਾਰਤ ਵਾਪਸ ਆਉਣ ਦੀ ਉਡੀਕ ਕਰ ਰਹੇ ਹਨ। ਯੂਕ੍ਰੇਨ ਵਿਚ ਸਥਿਤੀ ਤਣਾਅਪੂਰਣ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲ ਆਪਣੇ ਦੇਸ਼ਾਂ ਵਿੱਚ ਯੂਕਰੇਨ ਦੇ ਨਾਗਰਿਕਾਂ ਨੂੰ ਆਉਣ ਦੀ ਅਪੀਲ ਕੀਤੀ ਗਈ ਹੈ। ਯੂਕ੍ਰੇਨ ਦੇ ਨਾਲ ਲੱਗਦੇ ਦੇਸ਼ ਦੀਆਂ ਸਰਹੱਦਾਂ ਤੋਂ ਲੋਕ ਉਨ੍ਹਾਂ ਦੇਸ਼ਾਂ ਵਿੱਚ ਜਾ ਰਹੇ ਹਨ।

ਹੁਣ ਯੂਕਰੇਨ ਅਤੇ ਰੂਸ ਵਿਚਕਾਰ ਚੱਲ ਰਹੀ ਜੰਗ ਦੇ ਵਿਚ ਗਿਆਰਾਂ ਸਾਲਾਂ ਦੇ ਬੱਚੇ ਦੀ ਬਹਾਦਰੀ ਵਾਲੇ ਕੰਮ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਯੂਕਰੇਨ ਵਿੱਚ ਜਿੱਥੇ ਸਾਰੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਸੁਰੱਖਿਅਤ ਜਗ੍ਹਾ ਵਲ ਲੈ ਜਾਇਆ ਜਾ ਰਿਹਾ ਹੈ। ਉੱਥੇ ਹੀ ਇਕ 11 ਸਾਲਾ ਦਾ ਬੱਚਾ ਇੱਕ ਹਜ਼ਾਰ ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰ ਕੇ ਸਲੋਵਾਕੀਆ ਦੇਸ਼ ਵਿਚ ਪਹੁੰਚ ਗਿਆ ਹੈ। ਇਸ ਬੱਚੇ ਦੇ ਸਰਹੱਦ ਪਾਰ ਕਰਨ ਤੋਂ ਬਾਅਦ ਜਿੱਥੇ ਸਲੋਵਾਕੀਆ ਦੇ ਵਲੰਟੀਅਰਾਂ ਵੱਲੋ ਉਸ ਬੱਚੇ ਦੇ ਇਕੱਲੇ ਹੋਣ ਦੀ ਜਾਣਕਾਰੀ ਮਿਲਣ ਤੇ ਉਸ ਨੂੰ ਆਪਣੇ ਨਿੱਘ ਵਿਚ ਲਿਆ ਗਿਆ ਉਥੇ ਹੀ ਉਸ ਨੂੰ ਖਾਣ-ਪੀਣ ਦਾ ਪ੍ਰਬੰਧ ਵੀ ਕਰ ਕੇ ਦਿੱਤਾ ਗਿਆ ਹੈ।

ਦੱਸਿਆ ਗਿਆ ਹੈ ਕਿ ਇਸ ਗਿਆਰਾਂ ਸਾਲਾਂ ਦੇ ਬੱਚੇ ਦੇ ਬੈਗ ਵਿਚ ਉਸ ਦਾ ਪਾਸਪੋਰਟ ਅਤੇ ਟੈਲੀਫ਼ੋਨ ਨੰਬਰ ਲਿਖੇ ਹੋਏ ਸਨ। ਉਸਦੇ ਹੱਥ ਵਿੱਚ ਇੱਕ ਪਲਾਸਟਿਕ ਦਾ ਬੈਗ ਸੀ। ਜਿਸ ਵਿਚ ਉਸ ਦੀ ਮਾਂ ਵੱਲੋਂ ਉਸ ਦਾ ਕੁਝ ਸਮਾਨ ਰੱਖਿਆ ਹੋਇਆ ਸੀ। ਕਿਉਂਕਿ ਇਸ ਬੱਚੇ ਦੀ ਜ਼ਿੰਦਗੀ ਨੂੰ ਦੇਖਦੇ ਹੋਏ ਉਸ ਦੇ ਮਾਪਿਆਂ ਵੱਲੋਂ ਉਸ ਨੂੰ ਭੇਜ ਦਿੱਤਾ ਗਿਆ ਅਤੇ ਆਪਣੇ ਕੁਝ ਰਿਸ਼ਤੇਦਾਰਾਂ ਦੀ ਦੇਖਭਾਲ ਲਈ ਯੂਕਰੇਨ ਵਿੱਚ ਹੀ ਰੁਕਣਾ ਪਿਆ।

ਇਸ ਬੱਚੀ ਦੀਆਂ ਤਸਵੀਰਾਂ ਜਿੱਥੇ ਸੋਸ਼ਲ ਮੀਡੀਆ ਉੱਪਰ ਸਲੋਵਾਕੀਆ ਦੇ ਮੰਤਰਾਲੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ। ਉਥੇ ਹੀ ਇਸ ਬੱਚੇ ਦੀ ਦਲੇਰੀ ਦੀ ਚਰਚਾ ਹੋ ਰਹੀ ਹੈ । ਇਹ ਬੱਚਾ ਦੱਖਣ ਪੂਰਬੀ ਯੂਕਰੇਨ ਦੇ ਜ਼ਾਪੋਰਿਝਿਆ ਦਾ ਰਹਿਣ ਵਾਲਾ ਹੈ ਜਿਥੇ ਰੂਸੀ ਫ਼ੌਜ ਵੱਲੋਂ ਪਿਛਲੇ ਹਫਤੇ ਪਾਵਰ ਪਲਾਂਟ ਤੇ ਕਬਜ਼ਾ ਕਰ ਲਿਆ ਗਿਆ ਸੀ।

error: Content is protected !!