ਯੂਕ੍ਰੇਨ ‘ਤੇ ਰੂਸ ਜੰਗ ਦੇ ਚਲਦਿਆਂ ਹੁਣ ਫੇਸਬੁੱਕ ਨੂੰ ਲੈ ਕੇ ਆ ਗਈ ਵੱਡੀ ਖਬਰ – ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਦੇਸ਼ਾਂ ਵੱਲੋਂ ਜਿੱਥੇ ਯੂਕਰੇਨ ਅਤੇ ਰੂਸ ਦੇ ਵਿਚਕਾਰ ਹੋਣ ਵਾਲੀ ਜੰਗ ਨੂੰ ਟਾਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਉੱਥੇ ਹੀ ਸਭ ਦੇਸ਼ਾਂ ਵੱਲੋਂ ਯੂਕਰੇਨ ਨੂੰ ਸਹਿਯੋਗ ਵੀ ਕੀਤਾ ਜਾ ਰਿਹਾ ਸੀ ਅਤੇ ਰੂਸ ਨੂੰ ਯੂਕਰੇਨ ਉਪਰ ਹਮਲਾ ਕੀਤੇ ਜਾਣ ਤੋਂ ਰੋਕਿਆ ਜਾ ਰਿਹਾ ਸੀ। ਇਸ ਸਭ ਦੇ ਬਾਰੇ ਰੂਸ ਵੱਲੋਂ ਆਖਿਆ ਗਿਆ ਸੀ ਕਿ ਉਸ ਵੱਲੋਂ ਯੂਕਰੇਨ ਉਪਰ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ ਹੈ। ਪਰ 24 ਤਰੀਕ ਨੂੰ ਅਚਾਨਕ ਹੀ ਰੂਸ ਵੱਲੋਂ ਯੂਕਰੇਨ ਦੇ ਉਪਰ ਹਮਲਾ ਕਰ ਦਿੱਤਾ ਗਿਆ ਹੈ।ਜਿਸ ਦੀ ਪੁਸ਼ਟੀ ਰੂਸ ਦੇ ਰਾਸ਼ਟਰਪਤੀ ਬਲਾਦੀਮਿਰ ਪੁਤਿਨ ਵੱਲੋਂ ਕੀਤੀ ਗਈ ਸੀ। ਰੂਸ ਵੱਲੋਂ ਯੂਕਰੇਨ ਉਪਰ ਕੀਤੇ ਗਏ ਹਮਲੇ ਦੀ ਨਿੰਦਾ ਅਮਰੀਕਾ-ਕੈਨੇਡਾ ਬ੍ਰਿਟੇਨ ਅਤੇ ਫਰਾਂਸ ਵੱਲੋਂ ਵੀ ਕੀਤੀ ਗਈ ਹੈ। ਉਥੇ ਹੀ ਨਾਟੋ ਵੱਲੋਂ ਵੀ ਰੂਸ ਨੂੰ ਇਸ ਹਮਲੇ ਨੂੰ ਰੋਕਣ ਵਾਸਤੇ ਆਖਿਆ ਹੈ।

ਹੁਣ ਯੂਕਰੇਨ ਅਤੇ ਰੂਸ ਜੰਗ ਦੇ ਚਲਦਿਆਂ ਹੋਇਆਂ ਫੇਸਬੁੱਕ ਨੂੰ ਲੈ ਕੇ ਵੀ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਐਲਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਰੂਸ ਅਤੇ ਯੂਕਰੇਨ ਦੇ ਵਿਚਕਾਰ ਜੰਗ ਜਾਰੀ ਹੈ ਉਥੇ ਹੀ ਰੂਸ ਵੱਲੋਂ ਲਗਾਤਾਰ ਯੂਕ੍ਰੇਨ ਉਪਰ ਹਮਲਾ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਜਿੱਥੇ ਇੰਟਰਨੈਸ਼ਨਲ ਡੈਸਕ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਵੱਲੋਂ ਯੁਕਰੇਨ ਤੇ ਕੀਤੇ ਜਾ ਰਹੇ ਹਮਲੇ ਨੂੰ ਮੱਦੇਨਜ਼ਰ ਰੱਖਦੇ ਹੋਏ ਕ੍ਰੈਮਲਿਨ ਸਮਰਥਿਤ ਮੀਡੀਆ ਤੇ ਰੋਕ ਲਗਾ ਦਿੱਤੀ ਸੀ।

ਇਸ ਦਾ ਜਵਾਬ ਦਿੰਦੇ ਹੋਏ ਹੁਣ ਰੂਸ ਵੱਲੋਂ ਵੀ ਫੇਸਬੁੱਕ ਉਪਰ ਅੰਸ਼ਿਕ ਪਾਬੰਦੀ ਲਗਾਏ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਯੁਕਰੇਨ ਦੇ ਰਾਸ਼ਟਰਪਤੀ ਵੱਲੋਂ ਜਿੱਥੇ ਕੱਲ ਦੱਸਿਆ ਗਿਆ ਸੀ ਕਿ 137 ਲੋਕਾਂ ਦੀ ਮੌਤ ਹੋਈ ਹੈ ਉਥੇ ਹੀ ਅੱਜ ਜਾਰੀ ਕੀਤੀ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਰੂਸ ਦੇ ਹਮਲੇ ਕਾਰਨ ਯੂਕਰੇਨ ਵਿੱਚ 157 ਨਾਗਰਿਕ ਮਾਰੇ ਜਾ ਚੁੱਕੇ ਹਨ ਅਤੇ ਬਹੁਤ ਸਾਰੇ ਸੈਨਿਕ ਵੀ ਸ਼ਹੀਦ ਹੋਏ ਹਨ।

ਉਥੇ ਹੀ ਭਾਰਤ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਦੇਸ਼ ਵਾਪਸ ਲਿਆਉਣ ਵਾਸਤੇ ਪਹਿਲੇ ਬੈਚ ਨੂੰ ਸੁਰੱਖਿਆ ਪ੍ਰਬੰਧਾਂ ਦੇ ਤਹਿਤ ਰੋਮਾਨੀਆ ਲਿਆਂਦਾ ਗਿਆ ਹੈ ਜਿਥੋਂ ਉਹ ਭਾਰਤ ਵਾਪਸ ਆ ਜਾਣਗੇ।

error: Content is protected !!