ਯੂਰਪ ਤੋਂ ਆਈ ਇਹ ਵੱਡੀ ਤਾਜਾ ਖਬਰ, ਪੰਜਾਬ ਚ ਛਾਈ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਇਸ ਜ਼ਿੰਦਗੀ ਦੇ ਵਿੱਚ ਜਦੋਂ ਮਨੁੱਖ ਪੜ੍ਹ ਲਿਖ ਜਾਂਦਾ ਹੈ ਤਾਂ ਉਸ ਦਾ ਇਹ ਜ਼ਰੂਰੀ ਫਰਜ਼ ਬਣ ਜਾਂਦਾ ਹੈ ਕਿ ਜਿਸ ਮਾਂ ਬੋਲੀ ਦੀ ਬਦੌਲਤ ਉਹ ਆਪਣੀ ਜ਼ਿੰਦਗੀ ਦੇ ਸਫਰ ਵਿੱਚ ਇਨ੍ਹਾਂ ਅੱਗੇ ਵਧਿਆ ਹੈ ਉਹ ਆਪਣੀ ਮਾਂ ਬੋਲੀ ਦੇ ਲਈ ਵੀ ਕੁਝ ਨਾ ਕੁਝ ਉਚੇਚੇ ਕਦਮ ਜ਼ਰੂਰ ਚੁੱਕੇ। ਅਜਿਹਾ ਸਬੱਬ ਹਰ ਇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਨਹੀਂ ਬਣਦਾ ਕਿਉਂਕਿ ਲੋਕ ਅਜੋਕੇ ਜ਼ਮਾਨੇ ਦੇ ਵਿਚ ਬਹੁਤ ਜ਼ਿਆਦਾ ਵਿਅਸਤ ਚੱਲ ਰਹੇ ਹਨ। ਪਰ ਇੱਥੇ ਇਕ ਅਜਿਹੀ ਖਬਰ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ

ਜਿਸ ਤਹਿਤ ਵਿਦੇਸ਼ ਵਿੱਚ ਆਪਣਾ ਰੁਜ਼ਗਾਰ ਕਮਾਉਣ ਖਾਤਰ ਗਏ ਪੰਜਾਬੀਆਂ ਵੱਲੋਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਮਾਣ ਦਿਵਾਉਣ ਦੇ ਲਈ ਅਹਿਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਖਬਰ ਹੈ ਯੂਰਪ ਦੇ ਛੋਟੇ ਜਿਹੇ ਅਤੇ ਖ਼ੂਬਸੂਰਤ ਦੇਸ਼ ਇਟਲੀ ਦੀ ਜਿੱਥੇ ਕੰਮ ਕਰਨ ਆਏ ਪੰਜਾਬੀਆਂ ਨੇ ਵੀ ਆਪਣੀ ਪਹਿਚਾਣ ਬਣਾਉਣ ਦੇ ਨਾਲ-ਨਾਲ ਆਪਣੀ ਮਾਂ ਬੋਲੀ ਪੰਜਾਬੀ ਦੀ ਹੋਰ ਪਹਿਚਾਣ ਬਣਾਉਣ ਲਈ ਅਹਿਮ ਕਦਮ ਚੁੱਕੇ ਹਨ। ਇਟਲੀ ਦੇ ਵਿਚ ਮੌਜੂਦ ਪੰਜਾਬੀਆਂ ਦੀ ਸੰਸਥਾ ਇੰਡੀਅਨ ਸਿੱਖ ਕਮਿਊਨਿਟੀ ਵੱਲੋਂ ਪੰਜਾਬੀ ਮਾਂ-ਬੋਲੀ ਨੂੰ ਹੋਰ ਚੜ੍ਹਦੀ ਕਲਾ ਦੇ ਵਿੱਚ ਰੱਖਣ ਵਾਸਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਪੂਰਨ ਹੁੰਦੀਆਂ ਨਜ਼ਰ ਆ ਰਹੀਆਂ ਹਨ।

ਇਕ ਪ੍ਰੈਸ ਕਾਨਫਰੰਸ ਦੇ ਜ਼ਰੀਏ ਗੱਲ ਕਰਦੇ ਹੋਏ ਇੰਡੀਅਨ ਸਿੱਖ ਕਮਿਊਨਿਟੀ ਸੰਸਥਾ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਆਖਿਆ ਹੈ ਕਿ ਮਾਣ ਵਾਲੀ ਗੱਲ ਹੈ ਕਿ ਆਉਣ ਵਾਲੇ ਕੁਝ ਸਮੇਂ ਵਿਚ ਇਟਲੀ ਦੇ ਉੱਤਰੀ ਇਲਾਕੇ ਵਿੱਚ ਪੈਂਦੇ 5 ਵੱਡੇ ਰੇਲਵੇ ਸਟੇਸ਼ਨਾਂ ਦੇ ਨਾਮ ਪੰਜਾਬੀ ਬੋਲੀ ਵਿੱਚ ਵੀ ਲਿਖੇ ਜਾਣਗੇ। ਇਸ ਸਾਰੇ ਪ੍ਰੋਗਰਾਮ ਦੇ ਸੰਬੰਧ ਵਿਚ ਉਹਨਾਂ ਦੀ ਗੱਲ ਪ੍ਰਸ਼ਾਸਨ ਦੇ ਨਾਲ ਹੋ ਚੁੱਕੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਉੱਤਰੀ ਇਟਲੀ ਦੇ 5 ਰੇਲਵੇ ਸਟੇਸ਼ਨਾਂ ਦੇ ਨਾਮ ਅੰਗਰੇਜ਼ੀ ਦੇ ਨਾਲ

ਨਾਲ ਪੰਜਾਬੀ ਵਿੱਚ ਵੀ ਦਿਖਾਈ ਦੇਣਗੇ। ਇਸ ਗੱਲ ਬਾਤ ਦੌਰਾਨ ਸੁਖਦੇਵ ਸਿੰਘ ਕੰਗ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਦੱਸਿਆ ਕਿ ਉਹ ਬੜੀ ਬੇ-ਸਬਰੀ ਦੇ ਨਾਲ ਪੰਜਾਬੀ ਮਾਂ ਬੋਲੀ ਦੇ ਨਾਮ ਵਾਲਾ ਇਤਿਹਾਸਕ ਦਿਨ ਚੜ੍ਹਨ ਦੀ ਉਡੀਕ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਟਲੀ ਦੇ ਬ੍ਰੇਸ਼ੀਆ, ਬੈਰਗਾਮੋ, ਮਾਨਤੋਵਾ, ਮੋਧਨਾ, ਵਿਰੋਨਾ ਅਤੇ ਰਿਜੋਮਿਲੀਆ ਇਲਾਕਿਆਂ ਦੇ ਵਿੱਚ ਭਾਰੀ ਤਦਾਦ ਵਿੱਚ ਰਹਿੰਦੇ ਹੋਏ ਪੰਜਾਬੀਆਂ ਦੀ ਹਿੰਮਤ ਸਦਕਾ ਹੀ ਪੰਜਾਬੀ ਮਾਂ ਬੋਲੀ ਦਾ ਸਿਰ ਮਾਣ ਨਾਲ ਉੱਚਾ ਕੀਤਾ ਜਾ ਰਿਹਾ ਹੈ।

error: Content is protected !!