ਰਸੋਈ ਚ ਖਾਣਾ ਬਣਾ ਰਹੀ ਘਰਵਾਲੀ ਨੂੰ ਪਤੀ ਨੇ ਇਸ ਤਰਾਂ ਉਤਾਰਿਆ ਮੌਤ ਦੇ ਘਾਟ – ਦੇਖ ਉੱਡੇ ਲੋਕਾਂ ਦੇ ਹੋਸ਼

ਆਈ ਤਾਜਾ ਵੱਡੀ ਖਬਰ 

ਕਰੋਨਾ ਦੇ ਕਾਰਨ ਜਿਥੇ ਦੇਸ਼ ਅੰਦਰ ਤਾਲਾਬੰਦੀ ਕਰ ਦਿੱਤੀ ਗਈ ਸੀ ਉਥੇ ਹੀ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਗਏ ਸਨ। ਜਿੱਥੇ ਬਹੁਤ ਸਾਰੇ ਲੋਕਾਂ ਦੇ ਬੇਰੁਜ਼ਗਾਰ ਹੋਣ ਕਾਰਨ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਸੀ। ਇਸ ਸਥਿਤੀ ਨੂੰ ਦੇਖਦੇ ਹੋਏ ਬਹੁਤ ਸਾਰੇ ਘਰ ਦੇ ਮੁਖੀਆਂ ਵੱਲੋਂ ਆਪਣੀ ਜੀਵਨ-ਲੀਲਾ ਤੱਕ ਮਾਨਸਿਕ ਤਣਾਅ ਦੇ ਕਾਰਨ ਖਤਮ ਕਰ ਲਈ ਸੀ। ਇਸ ਕਰੋਨਾ ਦੇ ਕਾਰਨ ਜਿੱਥੇ ਬਹੁਤ ਸਾਰੇ ਘਰਾਂ ਦੇ ਵਿੱਚ ਪਰਿਵਾਰਕ ਝਗੜੇ ਵਧ ਗਏ ਸਨ ਅਤੇ ਆਪਸੀ ਕਲੇਸ਼ ਦੇ ਕਾਰਨ ਕਈ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ। ਉੱਥੇ ਹੀ ਬਹੁਤ ਸਾਰੇ ਪਰਵਾਰਾਂ ਦੇ ਵਿੱਚ ਜਿੱਥੇ ਨਸ਼ਿਆਂ ਦੇ ਕਾਰਨ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਜਿਸ ਨਾਲ ਜੁੜੀਆਂ ਹੋਈਆਂ ਖ਼ਬਰਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।

ਹੁਣ ਰਸੋਈ ਵਿਚ ਖਾਣਾ ਬਣਾਉਂਦੇ ਸਮੇਂ ਘਰਵਾਲੀ ਨੂੰ ਇਸ ਤਰਾਂ ਮੌਤ ਦੇ ਘਾਟ ਉਤਾਰਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਸਬਾ ਖੇਮਕਰਨ ਦੇ ਵਾਰਡ ਨੰਬਰ 1 ਦੇ ਗਿਰਜਾ ਮੁਹੱਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਨਸ਼ੇ ਦੇ ਆਦੀ ਪਤੀ ਵੱਲੋਂ ਸ਼ਰਾਬੀ ਹਾਲਤ ਵਿੱਚ ਆਪਣੀ ਪਤਨੀ ਨਾਲ ਝਗੜਾ ਕਰ ਕੇ ਉਸ ਦੇ ਸਿਰ ਉਪਰ ਘੋਟਣਾ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲੀ ਹੈ ਕਿ ਜਿੱਥੇ ਇਸ ਦੋਸ਼ੀ ਵੱਲੋਂ ਸ਼ਰਾਬ ਦੇ ਨਸ਼ੇ ਵਿੱਚ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਥੇ ਹੀ ਦੱਸਿਆ ਗਿਆ ਹੈ ਕਿ ਦੋਸ਼ੀ ਬਾਜ ਸਿੰਘ ਦਾ ਵਿਆਹ ਮਲਕੀਤ ਕੌਰ ਨਾਲ ਉੱਨੀ ਸਾਲ ਪਹਿਲਾਂ ਹੋਇਆ ਸੀ।

ਜਿਨ੍ਹਾਂ ਦੇ ਦੋ ਪੁੱਤਰ ਵੀ ਹਨ ਜਿਨ੍ਹਾਂ ਦੀ ਉਮਰ ਜਗਰੂਪ ਸਿੰਘ 18 ਸਾਲ ਅਤੇ ਅਕਾਸ਼ 16 ਸਾਲ ਹੈ। ਜਿੱਥੇ ਇਨ੍ਹਾਂ ਦੇ ਝਗੜੇ ਨੂੰ ਲੈ ਕੇ ਬਹੁਤ ਵਾਰ ਪੰਚਾਇਤਾਂ ਹੋ ਚੁੱਕੀਆਂ ਹਨ ਅਤੇ ਰਾਜ਼ੀਨਾਵਾਂ ਕੀਤਾ ਜਾ ਚੁੱਕਾ ਹੈ। ਉਥੇ ਹੀ ਬੀਤੇ ਦਿਨ ਵੀ ਘਰ ਵਿੱਚ ਪਰਿਵਾਰਕ ਕਲੇਸ਼ ਦੇ ਚਲਦਿਆਂ ਹੋਇਆਂ ਮਲਕੀਤ ਕੌਰ ਆਪਣੇ ਪੇਕੇ ਚਲੀ ਗਈ ਸੀ ਅਤੇ ਕੁਝ ਦਿਨ ਪਹਿਲਾਂ ਹੀ ਵਾਪਸ ਆਪਣੇ ਬੱਚਿਆਂ ਦੀ ਖਾਤਰ ਆਈ ਸੀ।

ਪਰ ਬੀਤੇ ਕੱਲ ਉਸ ਦੇ ਪਤੀ ਵੱਲੋਂ ਸ਼ਰਾਬੀ ਹਾਲਤ ਵਿੱਚ ਉਸ ਨਾਲ ਗਾਲੀ-ਗਲੋਚ ਕੀਤਾ ਗਿਆ ਅਤੇ ਉਸਦੇ ਘੋਟਣਾ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਹਾਦਸੇ ਵਿਚ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੋਸ਼ੀ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਹੈ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!