ਰਾਜ਼ੀਨਾਮਾ ਕਰਵਾਉਣ ਲਈ ਲੈ ਕੇ ਗਏ 18 ਸਾਲਾਂ ਦੇ ਮੁੰਡੇ ਦੀ ਮਿਲੀ ਇਸ ਹਾਲਤ ਚ ਲਾਸ਼ ਦੇਖ ਪ੍ਰੀਵਾਰ ਦੇ ਉਡੇ ਹੋਸ਼ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਅੱਜ ਕੱਲ੍ਹ ਲੋਕਾਂ ਦੇ ਦਿਲਾਂ ਵਿੱਚ ਇੱਕ ਦੂਜੇ ਖ਼ਿਲਾਫ਼ ਇੰਨਾ ਜਿਆਦਾ ਜ਼ਹਿਰ ਭਰ ਚੁੱਕਿਆ ਹੈ ਕਿ ਲੋਕ ਇਸ ਨਫ਼ਰਤ ਵਿੱਚ ਵਹਿ ਕੇ ਇਕ ਦੂਜੇ ਨਾਲ ਕਈ ਤਰ੍ਹਾਂ ਦੀਆਂ ਭਿਆਨਕ ਘਟਨਾਵਾਂ ਨੂੰ ਵੀ ਅੰਜਾਮ ਦਿੰਦੇ ਹਨ , ਜੋ ਕਈ ਵਾਰ ਦਿਲ ਦਹਿਲਾ ਕੇ ਰੱਖ ਦਿੰਦੀਆਂ ਹਨ । ਹੁਣ ਤਕ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ ਕਿ ਰੰਜਿਸ਼ ਦੇ ਚੱਲਦਿਆਂ ਕਈ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਦਿੱਤਾ ਜਾਦਾ ਹੈ । ਇਸ ਦੇ ਚਲਦੇ ਇਕ ਹੋਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਅਠਾਰਾਂ ਸਾਲਾਂ ਦੇ ਮੁੰਡੇ ਦੇ ਨਾਲ ਉਨ੍ਹਾਂ ਦੇ ਹੀ ਪਿੰਡ ਵਿੱਚ ਰਹਿਣ ਵਾਲੇ ਕੁਝ ਲੋਕਾਂ ਨਾਲ ਹੋਈ ਕਹਾ ਸੁਣੀ ਕਾਰਨ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੰਜਾਬ ਦੇ ਜ਼ਿਲਾ ਗੁਰਦਾਸਪੁਰ ਦੇ ਪਿੰਡ ਫੇਰੋਚੇਚੀ ਵਿੱਚ ਇਕ ਅਠਾਰਾਂ ਸਾਲਾ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਦਾ ਮਾਹੌਲ ਪਾਇਆ ਜਾ ਰਿਹਾ ਹੈ । ਦਰਅਸਲ ਇਹ ਅਠਾਰਾਂ ਸਾਲਾ ਨੌਜਵਾਨ ਜਿਸ ਦਾ ਨਾਮ ਤਰਨਪ੍ਰੀਤ ਸਿੰਘ ਉਰਫ ਤਰੁਨ ਹੈ ਜੋ ਤਿੱਨ ਮਾਰਚ ਨੂੰ ਲਾਪਤਾ ਹੋ ਗਿਆ ਸੀ , ਜਿਸ ਦੀ ਕਾਫ਼ੀ ਭਾਲ ਕੀਤੀ ਜਾ ਰਹੀ ਸੀ । ਪੁਲੀਸ ਦੇ ਵੱਲੋਂ ਵੀ ਵੱਖ ਵੱਖ ਟੀਮਾਂ ਭੇਜ ਕੇ ਇਸ ਨੌਜਵਾਨ ਦੀ ਭਾਲ ਜਾਰੀ ਸੀ , ਜਿਸਦੇ ਚਲਦੇ ਬੀਤੀ ਰਾਤ ਪਿੰਡ ਨੂਰ ਦੇ ਨੇਡ਼ੇ ਡਰੇਨ ਦੇ ਕੰਢੇ ਉਸਦੀ ਲਾਸ਼ ਬਰਾਮਦ ਹੋਈ ।

ਜਿਸ ਤੋਂ ਬਾਅਦ ਪੁਲੀਸ ਨੇ ਪਿੰਡ ਦੇ ਹੀ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਹੈ । ਉਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰੁਣ ਪ੍ਰੀਤ ਸਿੰਘ ਦੀ ਕੁਝ ਦਿਨ ਪਹਿਲਾਂ ਪਿੰਡ ਦੇ ਕੁਝ ਲੋਕਾਂ ਦੇ ਨਾਲ ਕਹਾ ਸੁਣੀ ਹੋ ਗਈ ਸੀ , ਜਿਸ ਕਾਰਨ ਦੂਜੇ ਧਿਰ ਦੇ ਲੋਕਾਂ ਦੇ ਵੱਲੋਂ ਤਰੁਣ ਨਾਲ ਰਾਜ਼ੀਨਾਮਾ ਕਰਵਾਉਣ ਦੇ ਬਹਾਨੇ ਬੁਲਾਇਆ ਗਿਆ ।

ਜਿੱਥੇ ਪਰਿਵਾਰ ਦੇ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਰਾਸਤੇ ਵਿਚ ਤਰੁਣ ਦਾ ਕਤਲ ਕਰ ਦਿੱਤਾ ਗਿਆ ਤੇ ਸਬੂਤ ਮਿਟਾਉਣ ਲਈ ਉਸ ਦੀ ਲਾਸ਼ ਨੂੰ ਸਰਕੰਡਿਆਂ ਵਿੱਚ ਲੁਕਾ ਦਿੱਤਾ ਗਿਆ। ਹੁਣ ਪੁਲੀਸ ਵੱਲੋਂ ਉਕਤ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ।

error: Content is protected !!