ਰਾਮ ਰਹੀਮ ਦੇ ਚੇਲਿਆਂ ਨੇਰਾਮ ਰਹੀਮ ਦਾ ਅਸ਼ੀਰਵਾਦ ਲੈਣ ਲਈ ਕਰਤਾ ਅਜਿਹਾ ਕੰਮ ਕੇ ਸਾਰੇ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਇਕ ਪਾਸੇ ਰਾਮ ਰਹੀਮ ਜੇਲ ‘ਚ ਬੰਦ ਉਮਰਕੈਦ ਦੀ ਸਜ਼ਾ ਕੱਟ ਰਹੇ ਹਨ। ਵੱਖ ਵੱਖ ਧਾਰਾਵਾਂ ਦੇ ਤਹਿਤ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ । ਜਿਸ ਦੇ ਚੱਲਦੇ ਰਾਮ ਰਹੀਮ ਬੇਸ਼ੱਕ ਹੁਣ ਜੇਲ੍ਹ ਵਿੱਚ ਬੰਦ ਹਨ , ਪਰ ਉਨ੍ਹਾਂ ਦੇ ਸਮਰਥਕਾਂ ਦੇ ਵੱਲੋਂ ਲਗਾਤਾਰ ਹੀ ਅਜਿਹੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਹਨ ਜੋ ਸਭ ਨੂੰ ਹੈਰਾਨ ਅਤੇ ਪ੍ਰੇਸ਼ਾਨ ਕਰ ਰਹੀਆਂ ਹਨ । ਅਜਿਹਾ ਹੀ ਇਕ ਮਾਮਲਾ ਹੋਰ ਸਾਹਮਣੇ ਆਇਆ ਹੈ , ਜਿੱਥੇ ਰਾਮ ਰਹੀਮ ਦੇ ਕੱਟੜ ਸਮਰਥਕਾਂ ਦੇ ਵੱਲੋਂ ਹੁਣ ਹਾਈਕੋਰਟ ਦਾ ਰੁਖ ਕੀਤਾ ਗਿਆ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਕੱਟੜ ਸਮਰਥਕਾਂ ਨੇ ਹੁਣ ਹਾਈ ਕੋਰਟ ਦਾ ਰੁਖ ਕਰਦਿਆਂ ਇਕ ਪਟੀਸ਼ਨ ਦਾਇਰ ਕੀਤੀ ਹੈ , ਕਿ ਉਹ ਡੇਰਾ ਮੁਖੀ ਤੋਂ ਅਸ਼ੀਰਵਾਦ ਲੈਣਾ ਚਾਹੁੰਦੇ ਹਨ ।

ਦਰਅਸਲ ਦੋ ਸਮਰਥਕਾਂ ਵੱਲੋਂ ਇਹ ਪਟੀਸ਼ਨ ਦਾਇਰ ਕਰਵਾਈ ਗਈ ਹੈ ਤੇ ਇਨ੍ਹਾਂ ਦੋਹਾਂ ਕੱਟੜ ਸਮਰਥਕਾਂ ਦਾ ਅਲੱਗ ਅਲੱਗ ਤਰੀਕਾ ਤੇ ਵਿਆਹ ਹੋ ਰਿਹਾ ਹੈ । ਵਿਆਹ ਤੋਂ ਪਹਿਲਾਂ ਉਹ ਰਾਮ ਰਹੀਮ ਦਾ ਜੇਲ੍ਹ ਵਿੱਚ ਜਾ ਕੇ ਆਸ਼ੀਰਵਾਦ ਲੈਣਾ ਚਾਹੁੰਦੇ ਹਨ । ਜਿਸ ਕਾਰਨ ਉਨ੍ਹਾਂ ਵੱਲੋਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕਰ ਕੇ ਡੇਰਾ ਮੁਖੀ ਰਾਮ ਰਹੀਮ ਦਾ ਆਸ਼ੀਰਵਾਦ ਲੈਣ ਸਬੰਧੀ ਗੱਲ ਆਖੀ ਗਈ ਹੈ। ਦਰਅਸਲ ਉਨ੍ਹਾਂ ਵੱਲੋਂ ਦਾਇਰ ਕਰਵਾਈ ਗਈ ਇਸ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਆਸ਼ੀਰਵਾਦ ਜੇਲ੍ਹ ਵਿਚੋਂ ਵੀਡੀਓ ਕਾਨਫ਼ਰੰਸਿੰਗ ਰਿਕਾਰਡਿੰਗ ਜਾਂ ਫਿਰ ਚਿੱਠੀ ਰਾਹੀਂ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ , ਜੋ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਸਕਣ ।

ਉਨ੍ਹਾਂ ਦਾ ਕਹਿਣਾ ਹੈ ਕਿ ਡੇਰਾ ਮੁਖੀ ਰਾਮ ਰਹੀਮ ਦੇ ਆਸ਼ੀਰਵਾਦ ਤੋਂ ਬਿਨਾਂ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਸੰਪੂਰਨ ਨਹੀਂ ਹੋ ਸਕਦੀਆਂ ਹਨ । ਇਨ੍ਹਾਂ ਦੋਵਾਂ ਕੱਟੜ ਸਮਰਥਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਨੂੰ ਪੂਰਾ ਕਰਨ ਲਈ ਡੇਰਾ ਮੁਖੀ ਰਾਮ ਰਹੀਮ ਦਾ ਆਸ਼ੀਰਵਾਦ ਲੈਣਾ ਲਾਜ਼ਮੀ ਹੋਵੇਗਾ । ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਦਲੀਲ ਦਿੰਦਿਆਂ ਕਿਹਾ ਗਿਆ ਹੈ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਦਾ ਵਿਆਹ ਕਾਨੂੰਨ ਤਹਿਤ ਲੋੜੀਂਦੀ ਰੀਤੀ ਰਿਵਾਜਾਂ ਅਤੇ ਵਰਤਾਰਿਆਂ ਅਨੁਸਾਰ ਨਹੀਂ ਹੋ ਸਕਦਾ ।

ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਇੱਕ ਪਾਸੇ ਰਾਮ ਰਹੀਮ ਜੇਲ੍ਹ ਵਿੱਚ ਬੰਦ ਹਨ ਪਰ ਦੂਜੇ ਪਾਸੇ ਰਾਮ ਰਹੀਮ ਦੇ ਚੋਂ ਕੱਟੜ ਸਮਰਥਕ ਹਨ, ਉਨ੍ਹਾਂ ਦੇ ਵੱਲੋਂ ਅਜਿਹੇ ਕੰਮ ਕੀਤੇ ਜਾ ਰਹੇ ਹਨ। ਜੋ ਸਭ ਨੂੰ ਹੈਰਾਨ ਤਾਂ ਕਰ ਹੀ ਰਹੇ ਹਨ। ਦੂਸਰਾ ਲੋਕਾਂ ਦੇ ਅੰਧ ਵਿਸ਼ਵਾਸ ਸਬੰਧੀ ਵੀ ਕਈ ਤਰ੍ਹਾਂ ਦੇ ਸਵਾਲ ਖਡ਼੍ਹੇ ਕਰ ਰਹੇ ਹਨ ।

error: Content is protected !!