ਰਾਮ ਰਹੀਮ ਨੂੰ ਮਿਲਣ ਪਹੁੰਚੀ ਹਨੀਪ੍ਰੀਤ – 24 ਘੰਟੇ ਬੀਤਣ ਤੋਂ ਬਾਅਦ ਤੱਕ ਵੀ ਸਾਹਮਣੇ ਨਹੀ ਆਇਆ ਰਾਮ ਰਹੀਮ

ਆਈ ਤਾਜਾ ਵੱਡੀ ਖਬਰ 

ਵੱਖ ਵੱਖ ਸੰਗੀਨ ਧਾਰਾਵਾਂ ਹੇਠ ਜੇਲ੍ਹ ਵਿੱਚ ਬੰਦ ਰਾਮ ਰਹੀਮ ਇਨ੍ਹੀਂ ਦਿਨੀਂ ਫਰਲੋ ਤੇ ਜੇਲ ਤੋਂ ਬਾਹਰ ਆਏ ਹੋਏ ਹਨ । ਜਿੱਥੇ ਉਨ੍ਹਾਂ ਨੂੰ ਫਰਲੋ ਮਿਲਣ ਤੇ ਵਿਰੋਧ ਵੀ ਹੋ ਰਿਹਾ ਹੈ l ਦੂਜੇ ਪਾਸੇ ਉਨ੍ਹਾਂ ਦੇ ਸੇਵਕ ਉਨ੍ਹਾਂ ਦੇ ਦਰਸ਼ਨਾਂ ਨੂੰ ਕਰਨ ਲਈ ਬੇਚੈਨ ਹਨ । ਇਸੇ ਲੜੀ ਤਹਿਤ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲਣ ਤੋਂ ਬਾਅਦ ਡੇਰਾ ਪ੍ਰੇਮੀ ਉਨ੍ਹਾਂ ਦੇ ਦਰਸ਼ਨ ਕਰਨ ਲਈ ਗੁਰੂਗ੍ਰਾਮ ਦੇ ਨਾਮਚਰਚਾ ਘਰ ਵਿੱਚ ਪਹੁੰਚੇ । ਜਿੱਥੇ ਇਨ੍ਹਾਂ ਡੇਰਾ ਪ੍ਰੇਮੀਆਂ ਦੇ ਨਾਲ ਨਾਲ ਹਨੀਪ੍ਰੀਤ ਤੇ ਰਾਮ ਰਹੀਮ ਦੀ ਮਾਂ ਨਸੀਬ ਕੌਰ ਵੀ ਪਹੁੰਚੇ । ਇਸ ਦੌਰਾਨ ਭਾਰੀ ਪੁਲੀਸ ਫੋਰਸ ਵੀ ਉੱਥੇ ਮੌਜੂਦ ਨਜ਼ਰ ਆ ਰਹੀ ਸੀ ਤੇ ਕਿਸੇ ਹੋਰ ਡੇਰੇ ਦੇ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਕਈ ਡੇਰਾ ਪ੍ਰੇਮੀ ਦੂਰੋਂ ਦੂਰੋਂ ਹੀ ਮੱਥਾ ਟੇਕ ਕੇ ਜਾ ਰਹੇ ਹਨ । ਜ਼ਿਕਰਯੋਗ ਹੈ ਕਿ ਰਾਮ ਰਹੀਮ ਨੂੰ ਪੈਰੋਲ ਤੋਂ ਬਾਅਦ ਕਈ ਘੰਟਿਆਂ ਦਾ ਸਮਾਂ ਹੋ ਚੁੱਕਿਆ ਹੈ ਪਰ ਅਜੇ ਤਕ ਉਹ ਇੱਕ ਵਾਰ ਵੀ ਸਾਹਮਣੇ ਨਹੀਂ ਆਏ ।

ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਮਿਲਣ ਲਈ ਪਹੁੰਚ ਰਹੇ ਹਨ l ਜਿਨ੍ਹਾਂ ਵਿਚੋਂ ਹਨੀਪ੍ਰੀਤ ,ਡੇਰਾ ਮੁਖੀ ਦੀ ਮਾਂ, ਉਨ੍ਹਾਂ ਦੀ ਪਤਨੀ ,ਉਨ੍ਹਾਂ ਦਾ ਪੁੱਤਰ ,ਬੇਟੀ ਤੇ ਜਵਾਈ ਵਲੋਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ ਹੈ । ਡੇਰਾ ਪ੍ਰੇਮੀ ਕੱਲ੍ਹ ਸ਼ਾਮ ਤਕ ਨਾਮਚਰਚਾ ਘਰ ਦੇ ਅੰਦਰ ਹੀ ਰਹੇ l ਉਹ ਬਾਹਰ ਨਹੀਂ ਨਿਕਲੇ l ਪੁਲੀਸ ਤੋਂ ਇਲਾਵਾ ਡੇਰੇ ਦਾ ਨਿੱਜੀ ਸੁਰੱਖਿਆ ਅਮਲਾ ਵੀ ਨਾਮ ਚਰਚਾ ਘਰ ਵਿੱਚ ਤੈਨਾਤ ਰਿਹਾ । ਜ਼ਿਕਰਯੋਗ ਹੈ ਕਿ ਰਾਮ ਰਹੀਮ ਨੂੰ ਕਈ ਵੱਖ ਵੱਖ ਧਾਰਾਵਾਂ ਤਹਿਤ ਉਮਰ ਕੈਦ ਦੀ ਸਜ਼ਾ ਹੋਈ ਹੈ l

ਸਾਲ ਦੋ ਹਜਾਰ ਸਤਾਰਾਂ ਵਿੱਚ ਉਨ੍ਹਾਂ ਨੂੰ ਸਾਧਵੀਆਂ ਨਾਲ ਜਿਣਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਵੀਹ ਸਾਲਾਂ ਦੀ ਸਜ਼ਾ ਹੋਈ ਸੀ l ਪੱਤਰਕਾਰ ਛੱਤਰਪਤੀ ਅਤੇ ਰਣਜੀਤ ਸਿੰਘ ਦੇ ਕਤਲ ਮਾਮਲੇ ਵਿਚ ਉਹ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ । ਵੱਖ ਵੱਖ ਧਾਰਾਵਾਂ ਦੇ ਤਹਿਤ ਜੇਲ੍ਹ ਵਿਚ ਬੰਦ ਰਾਮ ਰਹੀਮ ਕਈ ਵਾਰ ਫਰਲੋ ਤੇ ਬਾਹਰ ਆਏ ਤੇ ਇਸ ਵਾਰ ਫਿਰ ਤੋਂ ਉਹ ਪੈਰੋਲ ਤੇ ਜੇਲ੍ਹ ਵਿੱਚੋ ਬਾਹਰ ਹਨ l

ਜਿਸ ਕਾਰਨ ਹੁਣ ਕਈ ਸਿੱਖ ਜੱਥੇਬੰਦੀਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਜਾਣਬੁੱਝ ਕੇ ਰਾਮ ਰਹੀਮ ਨੂੰ ਪੈਰੋਲ ਦਿੱਤੀ ਹੈ , ਕਿਉਂਕਿ ਇਸ ਸਮੇਂ ਦੇਸ਼ ਦੇ ਪੰਜ ਸੂਬਿਆਂ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਤੇ ਓਹਨਾ ਦਾ ਕਹਿਣਾ ਹੈ ਕਿ ਚੋਣਾਂ ਵਿਚ ਮਾਹੌਲ ਖ਼ਰਾਬ ਕਰਨ ਦੇ ਲਈ ਰਾਮ ਰਹੀਮ ਨੂੰ ਫਰਲੋ ਦਿੱਤੀ ਗਈ ਹੈ ।

error: Content is protected !!