ਰੂਸ ਦੀ ਫੌਜ ਨੇ ਅਚਾਨਕ ਹੁਣ ਕੱਰਤਾ ਇਹ ਕੰਮ – ਯੂਕਰੇਨ ਨੇ ਦੁਨੀਆਂ ਤੋਂ ਮੰਗੀ ਹੁਣ ਇਹ ਮਦਦ

ਆਈ ਤਾਜਾ ਵੱਡੀ ਖਬਰ 

ਰੂਸ ਅਤੇ ਯੂਕਰੇਨ ਵਿਚਕਾਰ ਜਾਰੀ ਜੰਗ ਨੂੰ ਇਕ ਹਫ਼ਤੇ ਤੋਂ ਵਧੇਰੇ ਸਮਾਂ ਹੋ ਗਿਆ ਹੈ। ਉਥੇ ਹੀ ਰੂਸ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਹਮਲਿਆਂ ਦਾ ਬਹੁਤ ਸਾਰੇ ਦੇਸ਼ਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਯੂਕਰੇਨ ਦਾ ਸਮਰਥਨ ਕੀਤਾ ਜਾ ਰਿਹਾ ਹੈ। ਹੁਣ ਅਮਰੀਕਾ ਕੈਨੇਡਾ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵੱਲੋਂ ਜਿਥੇ ਰੂਸ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਜਿੱਥੇ ਰੂਸ ਦੀਆਂ ਉਡਾਨਾਂ ਨੂੰ ਵੀ ਕਈ ਦੇਸ਼ਾਂ ਵੱਲੋਂ ਆਪਣਾ ਹਵਾਈ ਖੇਤਰ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਰੂਸ ਵੱਲੋਂ ਜਿੱਥੇ ਯੂਕਰੇਨ ਉਪਰ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਉਥੇ ਕੁਝ ਇਲਾਕਿਆਂ ਉਪਰ ਆਪਣਾ ਕਬਜ਼ਾ ਕਰ ਲਿਆ ਗਿਆ ਹੈ।

ਰੂਸ ਦੀ ਫ਼ੌਜ ਵੱਲੋਂ ਅਚਾਨਕ ਇਹ ਕੰਮ ਕੀਤਾ ਗਿਆ ਹੈ ਅਤੇ ਯੂਕਰੇਨ ਵੱਲੋਂ ਦੁਨੀਆ ਤੋਂ ਮਦਦ ਮੰਗੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਰੂਸ ਵੱਲੋਂ ਲਗਾਤਾਰ ਯੂਕ੍ਰੇਨ ਉਪਰ ਹਵਾਈ ਹਮਲੇ ਕੀਤੇ ਜਾ ਰਹੇ ਹਨ ਅਤੇ ਇਸ ਵਿੱਚ ਯੂਕਰੇਨ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਉਥੇ ਹੀ ਯੂਰਪ ਦੇ ਸਭ ਤੋਂ ਵੱਡੇ ਪ੍ਰਮਾਣੂ ਪਲਾਂਟ ਉਪਰ ਵੀ ਰੂਸ ਵੱਲੋਂ ਕਬਜ਼ਾ ਕਰ ਲਿਆ ਗਿਆ ਹੈ। ਜਿੱਥੇ ਪਹਿਲਾਂ ਰੂਸ ਦੀਆਂ ਫੌਜਾਂ ਵੱਲੋਂ ਇਸ ਪਰਮਾਣੂ ਪਲਾਂਟ ਉਪਰ ਹਮਲਾ ਕੀਤਾ ਗਿਆ ਸੀ, ਇਸ ਹਾਦਸੇ ਵਿਚ ਜਿਥੇ 3 ਯੂਕਰੇਨੀ ਫੌਜੀ ਮਾਰੇ ਗਏ ਹਨ ਅਤੇ ਦੋ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ।

ਉੱਥੇ ਹੀ ਇਸ ਪਰਮਾਣੂ ਪਾਵਰ ਪਲਾਂਟ ਵਿੱਚ ਅੱਗ ਵੀ ਲੱਗ ਗਈ ਸੀ। ਪਰ ਇਸ ਦਾ ਅਸਰ ਊਰਜਾ ਪਲਾਂਟ ਦੀ ਸੁਰੱਖਿਆ ਤੇ ਨਹੀਂ ਪਿਆ ਹੈ। ਅਤੇ ਨਾ ਹੀ ਇਸਦੇ ਕਾਰਨ ਕੋਈ ਰੇਡੀਏਸ਼ਨ ਹੋਈ ਹੈ। ਰੂਸ ਵੱਲੋਂ ਜਿਥੇ ਲਗਾਤਾਰ ਹਵਾਈ ਹਮਲੇ ਕਰ ਕੇ ਯੂਕਰੇਨ ਦੇ ਕਈ ਸ਼ਹਿਰਾਂ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਅਤੇ ਸਕੂਲ ਦੀਆਂ ਇਮਾਰਤਾਂ ਤਬਾਹ ਹੋ ਗਈਆਂ ਹਨ।

ਉਥੇ ਹੀ ਯੂਕਰੇਨ ਵੱਲੋਂ ਵੀ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਵੀ ਰੂਸ ਦੇ 9 ਹਜ਼ਾਰ ਤੋਂ ਵਧੇਰੇ ਫ਼ੌਜੀ ਹੁਣ ਤੱਕ ਮਾਰ ਦਿੱਤੇ ਗਏ ਹਨ। ਰੂਸ ਦੇ ਹਮਲਿਆਂ ਨੂੰ ਦੇਖਦੇ ਹੋਏ ਯੁਕਰੇਨ ਦੇ ਰਾਸ਼ਟਰਪਤੀ ਵੱਲੋਂ ਹੁਣ ਅਮਰੀਕਾ ਦੇ ਰਾਸ਼ਟਰਪਤੀ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਉਹਨਾਂ ਨੂੰ ਮਦਦ ਵਾਸਤੇ ਵੀ ਆਖਿਆ ਗਿਆ ਹੈ। ਕਿਉਂਕਿ ਇਨ੍ਹਾਂ ਮੁਲਕਾਂ ਵੱਲੋਂ ਰੂਸ ਉੱਪਰ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।

error: Content is protected !!