ਰੂਸ ਯੂਕਰੇਨ ਜੰਗ: ਹੁਣ ਇੰਗਲੈਂਡ ਤੋਂ ਹਵਾ ਚ ਉਡਦੇ ਜਹਾਜ ਬਾਰੇ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਇਸ ਸਮੇਂ ਜਿਥੇ ਯੂਕਰੇਨ ਵਿੱਚ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ ਜਿਥੇ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਅਤੇ ਅੱਜ ਵੀ ਰੂਸ ਵੱਲੋਂ ਹਵਾਈ ਹਮਲੇ ਅਤੇ ਬੰਬ ਬੰਬਾਰੀ ਕੀਤੀ ਜਾ ਰਹੀ ਹੈ। ਰੂਸ ਵੱਲੋਂ ਜਿੱਥੇ ਯੂਕਰੇਨ ਉਪਰ ਹਮਲਾ ਕੀਤਾ ਜਾ ਰਿਹਾ ਹੈ ਉਥੇ ਹੀ ਯੂਕਰੇਨ ਦੇ ਕਈ ਸ਼ਹਿਰਾਂ ਉਪਰ ਕਬਜ਼ਾ ਕੀਤਾ ਜਾ ਰਿਹਾ ਹੈ। ਇਨ੍ਹਾਂ ਹਵਾਈ ਹਮਲਿਆਂ ਦੇ ਕਾਰਨ ਯੂਕਰੇਨ ਵਿੱਚ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ ਜਿਸਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ਾਂ ਵਿਚ ਸ਼ਰਣ ਲਈ ਜਾ ਰਹੀ ਹੈ। ਯੁਕਰੇਨ ਦੇ ਇਨ੍ਹਾਂ ਹਲਾਤਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਰੋਸ ਪ੍ਰਗਟਾਵਾ ਬਣਾਇਆ ਜਾ ਰਿਹਾ ਹੈ ਅਤੇ ਰੂਸ ਉਪਰ ਬਹੁਤ ਸਾਰੀਆਂ ਪਾਬੰਦੀਆਂ ਵੀ ਲਾਈਆਂ ਜਾ ਰਹੀਆਂ ਹਨ।

ਉੱਥੇ ਰੂਸ ਨੂੰ ਅਮਰੀਕਾ, ਕੈਨੇਡਾ ,ਬ੍ਰਿਟੇਨ ਅਤੇ ਫਰਾਂਸ ਵੱਲੋਂ ਲਗਾਤਾਰ ਗੱਲਬਾਤ ਰਾਹੀਂ ਇਸ ਮਸਲੇ ਨੂੰ ਸੁਲਝਾਉਣ ਵਾਸਤੇ ਵੀ ਆਖਿਆ ਜਾ ਰਿਹਾ ਹੈ। ਹੁਣ ਰੂਸ ਯੂਕਰੇਨ ਜੰਗ ਦੇ ਦੌਰਾਨ ਇੰਗਲੈਂਡ ਵੱਲੋਂ ਹਵਾਈ ਜਹਾਜ਼ ਬਾਰੇ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਟੇਨ ਵੱਲੋਂ ਜਿੱਥੇ ਰੂਸ ਉਪਰ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ। ਉਥੇ ਹੀ ਰੂਸ ਨੂੰ ਬ੍ਰਿਟੇਨ ਵਿਚ ਆਪਣਾ ਹਵਾਈ ਖੇਤਰ ਦੇਣ ਤੋਂ ਵੀ ਇਨਕਾਰ ਕੀਤਾ ਗਿਆ ਹੈ।

ਜਿਸਦੇ ਚਲਦੇ ਹੋਏ ਬ੍ਰਿਟੇਨ ਵੱਲੋਂ ਪਹਿਲਾਂ ਹੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਸੀ ਕਿ ਅਗਰ ਬ੍ਰਿਟੇਨ ਤੇ ਖੇਤਰ ਵਿਚ ਰੂਸ ਦਾ ਕੋਈ ਵੀ ਚਾਰਟਡ ਜਹਾਜ਼, ਪਲੇਨ ਅਗਰ ਏਅਰਸਪੇਸ ਵਿੱਚ ਦਾਖਲ ਹੁੰਦਾ ਹੈ ਤਾਂ ਬ੍ਰਿਟੇਨ ਵੱਲੋਂ ਉਸ ਨੂੰ ਅਪਰਾਧ ਮੰਨਦਿਆਂ ਹੋਇਆਂ ਜਬਤ ਕੀਤਾ ਜਾਵੇਗਾ। ਉੱਥੇ ਹੀ ਇਸ ਦੇਸ਼ ਵਿੱਚੋਂ ਗੁਜ਼ਰਨ ਵਾਲੇ ਜਹਾਜ਼ਾਂ ਉਪਰ ਵੀ ਪਾਬੰਦੀ ਲਗਾ ਦਿੱਤੀ ਗਈ ਹੈ।

ਅੱਜ ਬ੍ਰਿਟੇਨ ਵੱਲੋਂ ਰੂਸ ਦੇ ਇਕ ਜਹਾਜ਼ ਨੂੰ ਉਸ ਸਮੇਂ ਕਬਜ਼ੇ ਵਿਚ ਲੈ ਲਿਆ ਸੀ ਜਦੋਂ ਉਹ ਬ੍ਰਿਟੇਨ ਦੇ ਖੇਤਰ ਵਿੱਚ ਸ਼ਾਮਲ ਹੋਇਆ। ਇਸ ਬਾਰੇ ਜਾਣਕਾਰੀ ਯੂ ਕੇ ਦੇ ਟਰਾਂਸਪੋਰਟ ਮੰਤਰੀ ਵੱਲੋਂ ਜਾਰੀ ਕੀਤੀ ਗਈ ਹੈ। ਜਿੱਥੇ ਪਾਬੰਧੀਆਂ ਲਗਾਏ ਜਾਣ ਨਾਲ ਰੂਸ ਵੱਲੋਂ ਵੀ ਬਹੁਤ ਸਾਰੇ ਦੇਸ਼ਾਂ ਨਾਲ ਵਪਾਰ ਰੋਕਿਆ ਜਾ ਰਿਹਾ ਹੈ। ਉੱਥੇ ਹੀ ਬ੍ਰਿਟੇਨ ਦੇ ਇਸ ਕਦਮ ਦੇ ਨਾਲ ਰੂਸ ਨਾਲ ਤਣਾਅ ਹੋਰ ਵਧ ਸਕਦਾ ਹੈ।

error: Content is protected !!