ਰੇਲ ਸਟੇਸ਼ਨ ਤੇ ਖੜੀ ਕਰਕੇ ਢਾਈ ਘੰਟੇ ਲਈ ਚਲਾ ਗਿਆ ਇਹ ਕੰਮ ਕਰਨ ਡਰਾਈਵਰ , ਲੋਕਾਂ ਦਾ ਹੋਇਆ ਬੁਰਾ ਹਾਲ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਰੋਜ਼ਾਨਾ ਹੀ ਰੇਲਵੇ ਦਾ ਸਫ਼ਰ ਕੀਤਾ ਜਾਂਦਾ ਹੈ। ਉਥੇ ਹੀ ਲੋਕਾਂ ਵੱਲੋਂ ਰੇਲਵੇ ਦੇ ਇਸ ਸਫਰ ਦੇ ਜ਼ਰੀਏ ਕੁਦਰਤੀ ਨਜ਼ਾਰਿਆਂ ਦਾ ਆਨੰਦ ਵੀ ਮਾਣਿਆ ਜਾਂਦਾ ਹੈ। ਜਿੱਥੇ ਇਹ ਸਫ਼ਰ ਆਨੰਦਮਈ ਅਤੇ ਸਸਤਾ ਹੁੰਦਾ ਹੈ ਉਥੇ ਹੀ ਲੋਕ ਆਪਣੀ ਮੰਜਲ ਤੱਕ ਵੀ ਪਹੁੰਚ ਜਾਂਦੇ ਹਨ। ਵਧੇਰੇ ਲੋਕ ਰੋਜ਼ਾਨਾ ਦੇ ਕੰਮ ਕਾਜ ਤੇ ਜਾਣ ਵਾਸਤੇ ਰੇਲਵੇ ਦੇ ਸਫ਼ਰ ਕਰਨ ਨੂੰ ਪਹਿਲ ਦਿੰਦੇ ਹਨ। ਪਰ ਇਸ ਸਫਰ ਦੇ ਦੌਰਾਨ ਲੋਕਾਂ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਜਾਂਦਾ ਹੈ ਜਿਸ ਬਾਰੇ ਉਨ੍ਹਾਂ ਵੱਲੋਂ ਸੋਚਿਆ ਨਹੀਂ ਗਿਆ ਹੁੰਦਾ। ਰੇਲਵੇ ਵਿਭਾਗ ਜਿਥੇ ਅਜਿਹੀਆਂ ਘਟਨਾਵਾਂ ਦੇ ਚੱਲਦੇ ਹੋਏ ਚਰਚਾ ਵਿੱਚ ਵੀ ਬਣ ਜਾਂਦਾ ਹੈ। ਜਿੱਥੇ ਰੇਲ ਗੱਡੀ ਨੂੰ ਲੈ ਕੇ ਜਾਣ ਦੀ ਪੂਰੀ ਜ਼ਿੰਮੇਵਾਰੀ ਰੇਲ ਡਰਾਈਵਰ ਦੀ ਹੁੰਦੀ ਹੈ।

ਉਥੇ ਹੀ ਰੇਲ ਗੱਡੀ ਦੇ ਡਰਾਈਵਰਾ ਦੇ ਕਈ ਕਿੱਸੇ ਸਾਹਮਣੇ ਆ ਰਹੇ ਹਨ। ਹੁਣ ਇਥੇ ਢਾਈ ਘੰਟਿਆਂ ਲਈ ਗੱਡੀ ਰੇਲਵੇ ਸਟੇਸ਼ਨ ਤੇ ਖੜੀ ਕਰਕੇ ਡਰਾਈਵਰ ਇਹ ਕੰਮ ਕਰਨ ਗਿਆ ਜਿੱਥੇ ਲੋਕਾਂ ਦਾ ਬੁਰਾ ਹਾਲ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਰੇਲਵੇ ਸਟੇਸ਼ਨ ਤੋਂ ਸਾਹਮਣੇ ਆਈ ਹੈ। ਜਿੱਥੇ ਰੇਲ ਗੱਡੀ ਵਿਚ ਮੌਜੂਦ ਯਾਤਰੀਆਂ ਨੂੰ ਸ਼ੁੱਕਰਵਾਰ ਨੂੰ ਉਸ ਸਮੇਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਦੇਰੀ ਹੋਣ ਕਾਰਨ ਕਾਫੀ ਮੁਸ਼ਕਲ ਪੇਸ਼ ਆਈ। ਕਿਉਂਕਿ ਡਰਾਈਵਰ ਦੀ ਨੀਂਦ ਪੂਰੀ ਨਾ ਹੋਣ ਕਾਰਨ ਉਸ ਵੱਲੋਂ ਬਾਲਮਾਊ ਪਸੈਂਜਰ ਗੱਡੀ ਨੂੰ ਸ਼ਾਹਜਹਾਂਪੁਰ ਦੇ ਰੇਲਵੇ ਸਟੇਸ਼ਨ ਉਪਰ ਹੀ ਖੜ੍ਹੀ ਕਰ ਦਿੱਤਾ।

ਇਹ ਗੱਡੀ ਰਾਤ ਇਕ ਵਜੇ ਦੇ ਕਰੀਬ ਤਿੰਨ ਘੰਟੇ ਦੀ ਦੇਰੀ ਨਾਲ ਇਸ ਰੇਲਵੇ ਸਟੇਸ਼ਨ ਤੇ ਪਹੁੰਚੀ ਸੀ ਅਤੇ ਡਰਾਈਵਰ ਦੀ ਨੀਂਦ ਪੂਰੀ ਨਾ ਹੋਣ ਕਾਰਨ ਉਸ ਨੂੰ ਮੁਸ਼ਕਿਲ ਆ ਰਹੀ ਸੀ। ਇਸ ਲਈ ਉਸ ਵੱਲੋਂ ਰੇਲ ਗੱਡੀ ਨੂੰ ਅੱਗੇ ਲਿਜਾਣ ਤੋਂ ਇਨਕਾਰ ਕੀਤਾ ਗਿਆ ਅਤੇ ਆਖਿਆ ਗਿਆ ਕਿ ਜਦੋਂ ਤਕ ਉਸ ਦੀ ਨੀਂਦ ਪੂਰੀ ਨਹੀਂ ਹੋ ਜਾਂਦੀ ਉਸ ਸਮੇਂ ਤੱਕ ਉਹ ਟ੍ਰੇਨ ਅੱਗੇ ਲੈ ਕੇ ਨਹੀਂ ਜਾਵੇਗਾ।

ਉਸ ਵਲੋ ਆਪਣੀ ਨੀਂਦ ਪੂਰੀ ਕੀਤੀ ਗਈ ਅਤੇ ਢਾਈ ਘੰਟੇ ਬਾਅਦ ਉਹ ਵਾਪਸ ਡਿਊਟੀ ਤੇ ਆ ਗਿਆ ਅਤੇ ਟਰੇਨ ਫਿਰ ਅੱਗੇ ਲਈ ਰਵਾਨਾ ਹੋਈ। ਇਸ ਤਰ੍ਹਾਂ ਯਾਤਰੀਆਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।

error: Content is protected !!