ਲਖਵਿੰਦਰ ਵਡਾਲੀ ਨੂੰ ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨੇ ਘਰੇ ਸਦ ਕੇ ਦਿੱਤਾ ਇਹ ਕੀਮਤੀ ਤੋਹਫ਼ਾ, ਸਾਰੇ ਪਾਸੇ ਹੋ ਰਹੀ ਚਰਚਾ

ਆਈ ਤਾਜਾ ਵੱਡੀ ਖਬਰ

ਅੱਜ ਕਲ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਸਦਕਾ ਦੁਨੀਆਂ ਵਿੱਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਚਾਹੇ ਉਹ ਸੰਗੀਤ ਜਗਤ ਹੋਵੇ ਤੇ ਚਾਹੇ ਉਹ ਫਿਲਮ ਜਗਤ ਜਾਂ ਉਹ ਖੇਡ ਜਗਤ। ਹਰ ਖੇਤਰ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਸਖਸ਼ੀਅਤਾ ਹਨ ਜੋ ਹੋਰ ਲੋਕਾਂ ਲਈ ਵੀ ਪ੍ਰੇਰਨਾ ਸਰੋਤ ਹਨ। ਸੰਗੀਤ ਜਗਤ ਦੀ ਗੱਲ ਕੀਤੀ ਜਾਵੇ ਤਾਂ ਅਜਿਹੇ ਬਹੁਤ ਸਾਰੇ ਫ਼-ਨ-ਕਾ-ਰ ਹਨ ਜਿਨ੍ਹਾਂ ਨੇ ਆਪਣੀ ਆਵਾਜ਼ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਆਪਣੇ ਪ੍ਰਸ਼ੰਸਕ ਬਣਾ ਕੇ ਰੱਖਿਆ ਹੋਇਆ ਹੈ।

ਉਥੇ ਹੀ ਗੱਲ ਕੀਤੀ ਜਾਵੇ ਖੇਡ ਜਗਤ ਦੀ, ਜਿੱਥੇ ਕੁਝ ਅਜਿਹੀਆਂ ਸਖਸ਼ੀਅਤਾਂ ਹਨ ,ਜਿਨ੍ਹਾਂ ਦਾ ਬੱਚਾ ਬੱਚਾ ਦੀਵਾਨਾ ਹੈ। ਜਿਨ੍ਹਾਂ ਨੇ ਖੇਡ ਦੇ ਵਿੱਚ ਅਜਿਹੇ ਮੋਰਚੇ ਮਾਰੇ ਹਨ ਜਿਨ੍ਹਾਂ ਦੀ ਚਰਚਾ ਹਰ ਪਾਸੇ ਹੁੰਦੀ ਹੈ। ਇਨ੍ਹੀਂ ਦਿਨੀਂ ਇਕ ਪੰਜਾਬੀ ਗਾਇਕ ਅਤੇ ਇਕ ਕ੍ਰਿਕਟਰ ਚਰਚਾ ਦੇ ਵਿੱਚ ਹਨ। ਮਸ਼ਹੂਰ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਨੂੰ ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨੇ ਆਪਣੇ ਘਰ ਸੱਦ ਕੇ ਇੱਕ ਕੀਮਤੀ ਤੋਹਫਾ ਦਿੱਤਾ ਹੈ। ਜਿਸ ਦੀ ਸਭ ਪਾਸੇ ਚਰਚਾ ਹੋ ਰਹੀ ਹੈ।

ਖੇਡ ਜਗਤ ਦੀ ਮਹਾਨ ਸਖਸ਼ੀਅਤ ਇੰਡੀਅਨ ਕ੍ਰਿਕਟਰ ਸ਼ਿਖਰ ਧਵਨ ਜਿੱਥੇ ਕ੍ਰਿਕਟ ਦੀ ਦੁਨੀਆ ਵਿੱਚ ਬੇ-ਤਾ-ਜ ਬਾਦਸ਼ਾਹ ਮੰਨੇ ਜਾਂਦੇ ਹਨ। ਉੱਥੇ ਹੀ ਉਹ ਸੰਗੀਤ ਨੂੰ ਬੇਹੱਦ ਪਿਆਰ ਕਰਦੇ ਹਨ ਅਤੇ ਪੰਜਾਬੀ ਗਾਣੇ ਸੁਣਦੇ ਤੇ ਸ਼ੇਅਰ ਕਰਦਿਆਂ ਅਕਸਰ ਹੀ ਉਨ੍ਹਾਂ ਨੂੰ ਵੇਖਿਆ ਜਾ ਰਿਹਾ ਹੈ। ਪੰਜਾਬੀ ਗੀਤਾਂ ਦੀ ਦੀਵਾਨਗੀ ਦੇ ਕਾਰਨ ਹੀ ਉਨ੍ਹਾਂ ਵੱਲੋਂ ਆਪਣੇ ਘਰ ਕੀਤੀ ਗਈ ਪਾਰਟੀ ਉਪਰ ਸੂਫੀ ਗਾਇਕ ਲਖਵਿੰਦਰ ਵਡਾਲੀ ਨੂੰ ਸੱਦਾ ਦਿੱਤਾ ਗਿਆ। ਲਖਵਿੰਦਰ ਵਡਾਲੀ ਵੱਲੋਂ ਆਪਣੀ ਸੁਰੀਲੀ ਆਵਾਜ਼ ਦੇ ਸਦਕਾ ਸ਼ਿਖਰ ਧਵਨ ਦੀ ਪਾਰਟੀ ਵਿਚ ਚਾਰ ਚੰਨ ਲਗਾਏ ਗਏ।

ਉਨ੍ਹਾਂ ਤੋਂ ਇਲਾਵਾ ਪੰਜਾਬੀ ਗਾਇਕ ਅਮ੍ਰਿਤ ਮਾਨ ਵੀ ਇਸ ਪਾਰਟੀ ਵਿੱਚ ਮੌਜੂਦ ਸਨ। ਸ਼ਿਖਰ ਧਵਨ ਨੂੰ ਕਈ ਵਾਰ ਅਮ੍ਰਿਤ ਮਾਨ ਦੇ ਗੀਤਾਂ ਦੇ ਵੀਡੀਓ ਵੀ ਅਪਲੋਡ ਕਰਦੇ ਹੋਏ ਦੇਖਿਆ ਗਿਆ ਹੈ। ਲਖਵਿੰਦਰ ਵਡਾਲੀ ਦੇ ਗੀਤਾਂ ਨੇ ਸਭ ਨੂੰ ਨੱਚਣ ਲਈ ਮ-ਜ-ਬੂ-ਰ ਕਰ ਦਿੱਤਾ। ਸ਼ਿਖਰ ਧਵਨ ਵੱਲੋਂ ਲਖਵਿੰਦਰ ਵਡਾਲੀ ਨੂੰ ਆਪਣੇ ਘਰ ਆਉਣ ਤੇ ਇੱਕ ਕੀਮਤੀ ਤੋਹਫਾ ਦਿੱਤਾ ਗਿਆ ਜਿਸ ਵਿੱਚ ਇੱਕ ਲਗਜ਼ਰੀ ਘੜੀ ਸੀ, ਜਿਸ ਦੀ ਕੀਮਤ ਲਗ ਪਗ 2 ਲੱਖ ਰੁਪਏ ਹੈ। ਇਸ ਪਾਰਟੀ ਦੀਆਂ ਤਸਵੀਰਾਂ ਨੂੰ ਲਖਵਿੰਦਰ ਵਡਾਲੀ ਵੱਲੋਂ ਸ਼ਿਖਰ ਧਵਨ ਦੇ ਨਾਲ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਹੈ। ਲਖਵਿੰਦਰ ਵਡਾਲੀ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਤੁਹਾਡੇ ਪਿਆਰ ਅਤੇ ਸਤਿਕਾਰ ਲਈ ਬਹੁਤ ਬਹੁਤ ਸ਼ੁਕਰੀਆ ਸ਼ਿਖਰ।

error: Content is protected !!