ਲਗਾਤਾਰ 4 ਦਿਨਾਂ ਲਈ ਇਥੇ ਛੁੱਟੀ ਹੋਣ ਦੇ ਬਾਰੇ ਆਈ ਇਹ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਹਰ ਦੇਸ਼ ਵਿਚ ਆਰਥਿਕ ਵਿਵਸਥਾ ਦਾ ਬਹੁਤ ਸਾਰਾ ਕੰਮ ਬੈਂਕਾਂ ਵੱਲੋਂ ਹੀ ਦੇਖਿਆ ਜਾਂਦਾ ਹੈ। ਬੈਂਕ ਵੱਲੋਂ ਜਿਥੇ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਉਥੇ ਹੀ ਲੋਕਾਂ ਦੇ ਪੈਸੇ ਨੂੰ ਸੁ-ਰੱ-ਖਿ-ਅ-ਤ ਰੱਖਿਆ ਜਾਂਦਾ ਹੈ। ਲੋਕਾਂ ਵੱਲੋਂ ਆਪਣੀ ਜਮ੍ਹਾਂ ਪੂੰਜੀ ਬੈਂਕਾਂ ਦੇ ਵਿੱਚ ਹੀ ਰੱਖੀ ਜਾਂਦੀ ਹੈ ਜਿਸ ਨੂੰ ਔਖੇ ਸਮੇਂ ਦੇ ਵਿੱਚ ਵਰਤੋਂ ਵਿੱਚ ਲਿਆਂਦਾ ਜਾ ਸਕੇ। ਉਥੇ ਹੀ ਬੈਂਕਾਂ ਵੱਲੋਂ ਵੀ ਲੋਕਾਂ ਦੇ ਪੈਸੇ ਨੂੰ ਸੁਰੱਖਿਅਤ ਰੱਖਦੇ ਹੋਏ ਕਈ ਯੋਜਨਾਵਾਂ ਦਾ ਵਿਸਥਾਰ ਕੀਤਾ ਜਾਂਦਾ ਹੈ। ਜਿਸ ਨਾਲ ਲੋਕਾਂ ਦੀ ਜਮ੍ਹਾਂ ਰਾਸ਼ੀ ਉੱਪਰ ਉਨ੍ਹਾਂ ਨੂੰ ਵਿਆਜ ਵਰਗੀ ਸਹੂਲਤ ਵੀ ਮਿਲ ਜਾਂਦੀ ਹੈ। ਜਿੱਥੇ ਉਨ੍ਹਾਂ ਦਾ ਪੈਸਾ ਸੁਰੱਖਿਅਤ ਰਹਿੰਦਾ ਹੈ ਉੱਥੇ ਹੀ ਉਸ ਵਿਚ ਵਾਧਾ ਵੀ ਹੁੰਦਾ ਹੈ।

ਹੁਣ ਲਗਾਤਾਰ ਚਾਰ ਦਿਨਾਂ ਲਈ ਇੱਥੇ ਛੁੱਟੀ ਹੋਣ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 28 ਅਗਸਤ ਤੋਂ 31 ਅਗਸਤ ਤੱਕ ਇਸ ਮਹੀਨੇ ਦੇ ਆਖਰੀ ਹਫਤੇ ਵਿੱਚ ਬੈਂਕਾਂ 4 ਦਿਨਾਂ ਲਈ ਬੰਦ ਰਹਿਣਗੀਆਂ। ਤਿੰਨ-ਚਾਰ ਦਿਨਾਂ ਦੌਰਾਨ ਬੈਂਕਾਂ ਵਿੱਚ ਕੋਈ ਵੀ ਕੰਮ ਨਹੀਂ ਕੀਤਾ ਜਾ ਸਕਦਾ। ਏਸ ਲਈ ਆਰਬੀਆਈ ਵੱਲੋਂ ਪਹਿਲਾਂ ਹੀ ਇਸ ਦੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ ਤਾਂ ਜੋ ਲੋਕ ਆਪਣੇ ਰਹਿੰਦੇ ਕੰਮ ਸਮੇਂ ਸਿਰ ਕਰ ਸਕਣ।

28 ਅਗਸਤ ਨੂੰ ਮਹੀਨੇ ਦਾ ਆਖਰੀ ਸ਼ਨੀਵਾਰ ਹੋਣ ਅਤੇ 29 ਅਗਸਤ ਨੂੰ ਐਤਵਾਰ ਹੋਣ ਕਾਰਨ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ। ਆਰਬੀਆਈ ਵੱਲੋਂ ਸਥਾਨਕ ਤਿਉਹਾਰਾਂ ਦੇ ਕਾਰਨ ਵੱਖ-ਵੱਖ ਰਾਜਾਂ ਦੇ ਵੱਖ ਵੱਖ ਜੋਂਨਾਂ ਵਿੱਚ ਚਾਰ ਦਿਨਾਂ ਦੀ ਛੁੱਟੀ ਦਾ ਸਮਾਚਾਰ ਜਾਰੀ ਕੀਤਾ ਗਿਆ ਹੈ। ਉੱਥੇ ਹੀ ਇਹ ਵੀ ਜਾਰੀ ਕੀਤਾ ਗਿਆ ਹੈ ਕਿ ਇਹ ਛੁੱਟੀ ਸਾਰੇ ਰਾਜਾਂ ਵਿੱਚ ਨਹੀਂ ਹੋਵੇਗੀ। ਆਰ ਬੀ ਆਈ ਦੇ ਜਾਰੀ ਕੈਲੰਡਰ ਦੇ ਅਨੁਸਾਰ ਹੀ ਇਹ ਛੁੱਟੀਆਂ ਕੀਤੀਆਂ ਗਈਆਂ ਹਨ।

ਜਾਰੀ ਕੀਤੇ ਗਏ ਕੈਲੰਡਰ ਅਗਸਤ 2021 ਦੇ ਮਹੀਨੇ ਅਨੁਸਾਰ ਇਸ ਮਹੀਨੇ ਵਿੱਚ 15 ਛੁੱਟੀਆਂ ਕੀਤੀਆਂ ਗਈਆਂ ਸਨ ਜਿਸ ਵਿੱਚ ਹੁਣ ਇਸ ਮਹੀਨੇ ਦੀਆ ਸਰਕਾਰੀ ਛੁੱਟੀਆ ਬਾਕੀ ਰਹਿ ਗਈਆਂ ਹਨ। ਇਸ ਲਈ 28 ਅਗਸਤ ਤੋਂ 31 ਅਗਸਤ ਤੱਕ ਆਨਲਾਈਨ ਬੈਂਕਿੰਗ ਸੇਵਾਵਾਂ ਅਤੇ ਏ ਟੀ ਐਮ ਸੇਵਾਵਾਂ ਕਾਰਜਸ਼ੀਲ ਰਹਿਣਗੀਆਂ। ਉਥੇ ਹੀ ਬੈਂਕਾਂ ਵਿੱਚ ਹੋਣ ਵਾਲਾ ਕੰਮ 4 ਦਿਨਾਂ ਲਈ ਪ੍ਰਭਾਵਤ ਹੋਵੇਗਾ।

error: Content is protected !!